HOME ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ (ਰਜਿ. 295) ਪੰਜਾਬ ਨੇ ਸੰਘਰਸ਼ ਦੇ ਅਗਲੇ ਪੜਾਅ ਦਾ...

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ (ਰਜਿ. 295) ਪੰਜਾਬ ਨੇ ਸੰਘਰਸ਼ ਦੇ ਅਗਲੇ ਪੜਾਅ ਦਾ ਕੀਤਾ ਐਲਾਨ

1

12 ਜੁਲਾਈ ਨੂੰ ਲੁਧਿਆਣਾ ਦਿਹਾਤੀ ਦੇ ਵਿਧਾਇਕਾਂ ਦੇ ਘਰਾਂ ਅੱਗੇ ਹੋਣਗੇ ਰੋਸ ਪ੍ਰਦਰਸ਼ਨ:  ਕਾਲਖ

ਬਰਨਾਲਾ/ਮਹਿਲ ਕਲਾਂ,  (ਸਮਾਜ ਵੀਕਲੀ)   (ਗੁਰਭਿੰਦਰ ਗੁਰੀ): ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ (ਰਜਿ. 295) ਪੰਜਾਬ ਦੇ ਸੂਬਾ ਪ੍ਰੈੱਸ ਮੀਡੀਆ ਇੰਚਾਰਜ  ਮਿੱਠੂ ਮੁਹੰਮਦ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਇਕਾਈ ਦੀ ਹੰਗਾਮੀ ਅਤੇ ਅਤਿ-ਜ਼ਰੂਰੀ ਮੀਟਿੰਗ ਯੂਨਾਈਟਡ ਵਾਈਟ ਰਿਜ਼ੋਰਟ, ਲਹਿਰਾ ਵਿਖੇ ਜ਼ਿਲ੍ਹਾ ਪ੍ਰਧਾਨ  ਸੁਖਵਿੰਦਰ ਸਿੰਘ ਅਟਵਾਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਕਾਲਖ, ਪੰਜਾਬ ਪ੍ਰੈੱਸ ਸਕੱਤਰ ਡਾ. ਰਾਜੇਸ਼ ਸ਼ਰਮਾ ਰਾਜੂ, ਜ਼ਿਲ੍ਹਾ ਸਰਪ੍ਰਸਤ  ਬਚਨ ਸਿੰਘ ਭੁੱਟਾ, ਜ਼ਿਲ੍ਹਾ ਚੇਅਰਮੈਨ ਅਵਤਾਰ ਸਿੰਘ ਲਸਾੜਾ, ਜਨਰਲ ਸਕੱਤਰ  ਕੇਸਰ ਸਿੰਘ ਧਾਂਦਰਾ, ਸੀਨੀਅਰ ਪ੍ਰਧਾਨ ਅਮਰੀਕ ਸਿੰਘ ਦਿਓਲ, ਮੀਤ ਪ੍ਰਧਾਨ ਅਜੀਤ ਰਾਮ ਸ਼ਰਮਾ ਝਾਂਡੇ ਸਮੇਤ ਵੱਡੀ ਗਿਣਤੀ ਵਿੱਚ ਆਗੂਆਂ ਅਤੇ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਦੌਰਾਨ ਐਸੋਸੀਏਸ਼ਨ ਦੀਆਂ ਲੰਬੇ ਸਮੇਂ ਤੋਂ ਲੰਬਿਤ ਮੰਗਾਂ, ਸਰਕਾਰ ਨਾਲ ਹੋਈਆਂ ਵਾਰਤਾਂ ਅਤੇ ਭਵਿੱਖੀ ਸੰਘਰਸ਼ ਦੀ ਰਣਨੀਤੀ ਬਾਰੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਐਸੋਸੀਏਸ਼ਨ ਵੱਲੋਂ ਸਮੇਂ-ਸਮੇਂ ‘ਤੇ ਆਪਣੀਆਂ ਜਾਇਜ਼ ਮੰਗਾਂ ਸਰਕਾਰ ਦੇ ਧਿਆਨ ਵਿੱਚ ਲਿਆਂਦੀਆਂ ਗਈਆਂ ਹਨ, ਪਰ ਅਜੇ ਤੱਕ ਉਨ੍ਹਾਂ ਦੇ ਨਿਪਟਾਰੇ ਲਈ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ। ਇਸ ਕਾਰਨ ਸੂਬੇ ਭਰ ਦੇ ਮੈਡੀਕਲ ਪ੍ਰੈਕਟੀਸ਼ਨਰਾਂ ਵਿੱਚ ਨਿਰਾਸ਼ਾ ਅਤੇ ਰੋਸ ਵਧਦਾ ਜਾ ਰਿਹਾ ਹੈ। ਸੂਬਾ ਪ੍ਰਧਾਨ ਜਸਵਿੰਦਰ ਸਿੰਘ ਕਾਲਖ,  ਰਾਜੇਸ਼ ਸ਼ਰਮਾ ਰਾਜੂ ਅਤੇ ਸੁਖਵਿੰਦਰ ਸਿੰਘ ਅਟਵਾਲ ਨੇ ਕਿਹਾ ਕਿ ਐਸੋਸੀਏਸ਼ਨ ਆਪਣੇ ਹੱਕਾਂ ਲਈ ਲੋਕਤਾਂਤਰਿਕ ਅਤੇ ਸ਼ਾਂਤਮਈ ਢੰਗ ਨਾਲ ਸੰਘਰਸ਼ ਜਾਰੀ ਰੱਖੇਗੀ। ਮੀਟਿੰਗ ਵਿੱਚ ਸਰਬਸੰਮਤੀ ਨਾਲ ਫ਼ੈਸਲਾ ਲਿਆ ਗਿਆ ਕਿ 12 ਜੁਲਾਈ ਨੂੰ ਵਿਧਾਇਕ ਸੰਗੋਵਾਲ, ਬੀਬੀ ਮਾਣੂੰਕੇ, ਠੇਕੇਦਾਰ ਅਤੇ ਹਲਕਾ ਇੰਚਾਰਜ ਕੰਗ ਦੇ ਨਿਵਾਸ ਸਥਾਨਾਂ ਅੱਗੇ ਰੋਸ ਪ੍ਰਦਰਸ਼ਨ ਕਰਕੇ ਮੰਗ ਪੱਤਰ ਸੌਂਪੇ ਜਾਣਗੇ। ਇਸ ਮੌਕੇ ਸਮੂਹ ਮੈਂਬਰਾਂ ਨੂੰ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਕੇ ਸੰਘਰਸ਼ ਨੂੰ ਏਕਤਾ ਨਾਲ ਸਫਲ ਬਣਾਉਣ ਦਾ ਸੱਦਾ ਦਿੱਤਾ ਗਿਆ। ਮੀਟਿੰਗ ਦੇ ਅੰਤ ਵਿੱਚ ਹਾਜ਼ਰ ਮੈਂਬਰਾਂ ਨੇ ਐਸੋਸੀਏਸ਼ਨ ਦੀ ਮਜ਼ਬੂਤੀ, ਆਪਸੀ ਸਹਿਯੋਗ ਅਤੇ ਜਾਇਜ਼ ਮੰਗਾਂ ਦੀ ਪ੍ਰਾਪਤੀ ਲਈ ਇਕਜੁੱਟ ਰਹਿਣ ਦਾ ਸੰਕਲਪ ਦੁਹਰਾਇਆ। ਆਗੂਆਂ ਨੇ ਆਸ ਪ੍ਰਗਟਾਈ ਕਿ ਸਰਕਾਰ ਸੰਵਾਦ ਦਾ ਰਾਹ ਅਪਣਾਉਂਦਿਆਂ ਮਸਲਿਆਂ ਦਾ ਜਲਦੀ ਹੱਲ ਕਰੇਗੀ, ਨਹੀਂ ਤਾਂ ਸੰਗਠਨ ਵੱਲੋਂ ਸੰਘਰਸ਼ ਨੂੰ ਹੋਰ ਵਿਆਪਕ ਰੂਪ ਦਿੱਤਾ ਜਾਵੇਗਾ। ਇਸ ਮੌਕੇ ਪਰਮਿੰਦਰ ਸਿੰਘ ਰੰਗੀਆਂ (ਜ਼ਿਲ੍ਹਾ ਵਾਈਸ ਕੈਸ਼ੀਅਰ),  ਰਜਿੰਦਰ ਚੀਮਾ (ਜ਼ਿਲ੍ਹਾ ਕਮੇਟੀ ਮੈਂਬਰ), ਡਾ. ਕੁਲਵੰਤ ਸਿੰਘ ਚੋਮੋ,  ਲਖਵੰਤ ਸਿੰਘ, ਅਤੁਲ ਕੁਮਾਰ,. ਰਾਮ ਸਿੰਘ (ਬਲਾਕ ਮਲੌਦ), ਜਸਮੇਲ ਗਿੱਲ (ਬਲਾਕ ਪੱਖੋਵਾਲ),  ਗੁਰਮੁਖ ਸਿੰਘ ਗਿੱਲ (ਬਲਾਕ ਸਾਹਨੇਵਾਲ), ਸਤੀਸ਼ ਕੁਮਾਰ (ਬਲਾਕ ਖੰਨਾ-ਸਮਰਾਲਾ),  ਮਨਮੋਹਨ ਸਿੰਘ (ਬਲਾਕ ਬੀਜਾ),  ਹਰਜਿੰਦਰ ਸਿੰਘ ਭੌਰਲਾ,  ਰਾਮ ਦਿਆਲ ਸਿੰਘ ਗੋਸਲ (ਜਨਰਲ ਸਕੱਤਰ, ਬਲਾਕ ਰਾੜਾ ਸਾਹਿਬ),  ਰਾਮ ਦਿਆਲ ਸਿੰਘ ਬੇਰ (ਕੈਸ਼ੀਅਰ, ਬਲਾਕ ਰਾੜਾ ਸਾਹਿਬ),  ਦਰਸ਼ਨ ਸਿੰਘ (ਕੈਸ਼ੀਅਰ, ਬਲਾਕ ਖੰਨਾ-ਸਮਰਾਲਾ),  ਸੁਖਵਿੰਦਰ ਸਿੰਘ ਬੰਟੀ (ਵਾਈਸ ਪ੍ਰਧਾਨ, ਬਲਾਕ ਖੰਨਾ-ਸਮਰਾਲਾ), ਸੁਮਿਤ ਕੁਮਾਰ, ਸੁਮਿਤ ਮਿਸ਼ਰਾ (ਕੈਸ਼ੀਅਰ, ਗਿਆਸਪੁਰਾ ਬਲਾਕ), ਸੰਤੋਸ਼ ਕੁਮਾਰ (ਵਾਈਸ ਕੈਸ਼ੀਅਰ, ਗਿਆਸਪੁਰਾ ਬਲਾਕ),  ਅਮਰੀਕ ਸਿੰਘ (ਜ਼ਿਲ੍ਹਾ ਮੀਤ ਪ੍ਰਧਾਨ),  ਲਖਵੰਤ ਸਿੰਘ (ਜਨਰਲ ਸਕੱਤਰ, ਬਲਾਕ ਸਾਹਨੇਵਾਲ), ਬਲਵਿੰਦਰ ਸਿੰਘ (ਬਲਾਕ ਚੇਅਰਮੈਨ),  ਜਗਤਾਰ ਸਿੰਘ (ਚੇਅਰਮੈਨ, ਬਲਾਕ ਦੋਰਾਹਾ),  ਮਿਥਨ ਵਿਸ਼ਵਾਸ (ਸਰਪ੍ਰਸਤ, ਬਲਾਕ ਦੋਰਾਹਾ),  ਹਰਦੀਪ ਸਿੰਘ (ਬਲਾਕ ਡੇਹਲੋਂ) ਅਤੇ  ਮਨਜੀਤ ਸਿੰਘ ਲਹਿਰਾ ਸਮੇਤ ਹੋਰ ਅਨੇਕਾਂ ਆਗੂ ਅਤੇ ਮੈਂਬਰ ਹਾਜ਼ਰ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਸਾਈਕਲ ਦੇ ਪਾਂਧੀ ‘ਸ. ਫਕੀਰ ਸਿੰਘ’ ਦੀ ਬਰਸੀ ਮੌਕੇ ਪੌਦੇ ਲਗਾਏ
Next articleਸਿਵਲ ਹਸਪਤਾਲ ਮਹਿਲ ਕਲਾਂ ਨੂੰ ਮਿਲੇ ਨਵੇਂ ਸੀਨੀਅਰ ਮੈਡੀਕਲ ਅਫ਼ਸਰ