ਸੜਕ ਦੀ ਖ਼ਸਤਾ ਹਾਲਤ ਸੁਧਾਰੋ ਜਾ ਟੋਲ ਬੰਦ ਕਰੋ- ਲਖਵੀਰ ਸਿੰਘ ਗੋਬਿੰਦਪੁਰ
ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਸਿੰਘ ਚੰਦੀ)– ਮਹਿਤਪੁਰ ਜਗਰਾਓਂ ਰੋਡ ਤੇ ਸੰਗੋਵਾਲ ਟੋਲ ਪਲਾਜ਼ਾ ਨੂੰ ਲੈ ਕੇ ਬੀਕੇਯੂ ਪੰਜਾਬ ਵੱਲੋਂ ਦੋ ਟੁਕ ਫੈਸਲਾ ਸੁਣਾਉਂਦਿਆਂ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਗੋਬਿੰਦਪੁਰ ਨੇ ਟੋਲ ਪਲਾਜ਼ਾ ਦੇ ਮਨੈਜਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਸਾਡਾ ਸੁਨੇਹਾ ਉਚ ਅਧਿਕਾਰੀਆਂ ਤੱਕ ਪੁਹੰਚਾ ਦਿਓ ਉਨ੍ਹਾਂ ਕਿਹਾ ਕਿ ਟੋਲ ਪਲਾਜ਼ਾ ਕਰਮਚਾਰੀਆਂ ਵੱਲੋਂ ਸੰਗੋਵਾਲ ਤੋ ਮਹਿਤਪੁਰ ਰੋਡ ਵੱਲ ਬਿਲਕੁਲ ਧਿਆਨ ਨਹੀਂ ਦਿੱਤਾ ਗਿਆ। ਲਖਵੀਰ ਸਿੰਘ ਨੇ ਆਖਿਆ ਕਿ ਨਕੋਦਰ ਰੋਡ ਦੀ ਖ਼ਸਤਾ ਹਾਲਤ ਦਿਨ ਰਾਤ ਹਾਦਸਿਆਂ ਨੂੰ ਸੱਦਾ ਦੇ ਰਹੀ ਹੈ ਤੇ ਟੋਲ ਪਲਾਜ਼ਾ ਦੇ ਕਰਮਚਾਰੀ ਦਿਨ ਰਾਤ ਲੋਕਾਂ ਦੇ ਪੈਸੇ ਦੀ ਲੁੱਟ ਕਰਕੇ ਖਜ਼ਾਨਾ ਭਲ ਰਹੇ ਹਨ। ਉਨ੍ਹਾਂ ਕਿਹਾ ਕਿ ਆਪਣੇ ਵਾਅਦੇ ਮੁਤਾਬਿਕ ਟੋਲ ਅਧਿਕਾਰੀਆ ਵੱਲੋਂ ਮਿਥੇ ਸਮੇਂ ਅਨੁਸਾਰ ਬਣਾਉਣਾ ਤਾਂ ਦੂਰ ਨਕੋਦਰ ਤੋਂ ਜਗਰਾਓਂ ਰੋਡ ਨੂੰ ਮੁਰੰਮਤ ਤੱਕ ਨਹੀ ਗਿਆ । ਉਨ੍ਹਾਂ ਕਿਹਾ ਕਿ ਜਨਤਾ ਨਾਲ ਹੋ ਰਿਹਾ ਖਿਲਵਾੜ ਬਰਦਾਸ਼ਤ ਨਹੀਂ ਕੀਤਾ ਜਾਵੇਗਾ । ਜਾ ਤਾਂ ਟੋਲ ਅਧਿਕਾਰੀ ਸੜਕ ਬਣਾਉਣ ਵੱਲ ਧਿਆਨ ਦੇਣ ਨਹੀਂ ਤਾਂ ਟੋਲ ਟੈਕਸ ਪਰਚੀ ਤੁਰੰਤ ਬੰਦ ਕੀਤੀ ਜਾਵੇ ਨਹੀਂ ਤਾ ਬੀਕੇਯੂ ਪੰਜਾਬ ਸੰਘਰਸ਼ ਲਈ ਮਜਬੂਰ ਹੋਵੇਗੀ। ਇਸ ਮੌਕੇ ਟੋਲ ਪਲਾਜ਼ਾ ਦੇ ਮਨੈਜਰ ਵੱਲੋਂ ਜ਼ਿਲ੍ਹਾ ਪ੍ਰਧਾਨ ਨੂੰ ਜਲਦ ਉਚ ਅਧਿਕਾਰੀਆਂ ਨਾਲ ਮਿਲਾਉਣ ਦਾ ਭਰੋਸਾ ਦਿੱਤਾ ਗਿਆ ਇਸ ਮੌਕੇ ਨਰਿੰਦਰ ਸਿੰਘ ਬਾਜਵਾ ਕੋਰ ਕਮੇਟੀ ਮੈਂਬਰ, ਲਖਬੀਰ ਸਿੰਘ ਗੋਬਿੰਦਪੁਰ ਜਿਲਾ ਪ੍ਰਧਾਨ ,ਤਜਿੰਦਰ ਪਾਲ ਸਿੰਘ ਸਿੱਧੂ ਸਰਪੰਚ , ਸੋਡੀ ਸਿੰਘ ਜਿਲਾ ਮੀਤ ਪ੍ਰਧਾਨ, ਬਲਵੰਤ ਸਿੰਘ ਜਿਲਾ ਖਜਾਨਚੀ , ਮਹਿੰਦਰਪਾਲ ਸਿੰਘ ਤਹਿਸੀਲ ਪ੍ਰਧਾਨ ਨੂਰਮਹਿਲ, ਗੁਰਦੀਪ ਸਿੰਘ ਤਹਿਸੀਲ ਪ੍ਰਧਾਨ ਨਕੋਦਰ,ਇਕਬਾਲ ਸਿੰਘ ਜਨਰਲ ਸਕੱਤਰ ,ਰਣਜੀਤ ਸਿੰਘ ਮੀਤ ਬਲਾਕ ਪ੍ਰਧਾਨ, ਸੁਖਬੀਰ ਸਿੰਘ ਬਲਾਕ ਮਹਿਤਪੁਰ, ਸਤਬੀਰ ਸਿੰਘ, ਅਸ਼ੋਕ ਕੁਮਾਰ ਇਕਾਈ ਪ੍ਰਧਾਨ, ਜਗਦੇਵ ਸਿੰਘ ਥਿੰਦ ਢਾਬੇ ਵਾਲਾ, ਗੁਰਚਰਨ ਸਿੰਘ ਸਰਪੰਚ, ਗੁਰਮੁਖ ਸਿੰਘ ਸਰਪੰਚ ਖੁਰਲਾਪੁਰ ਅਤੇ ਰਜਿੰਦਰ ਸਿੰਘ ਆਦਿ ਕਿਸਾਨ ਆਗੂ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



