HOME ਡੇਰਾਬੱਸੀ ਦੇ ਵਿਧਾਇਕ ਸ: ਕੁਲਜੀਤ ਸਿੰਘ ਰੰਧਾਵਾ ਵੱਲੋਂ 84 ਲੱਖ ਦੀ ਲਾਗਤ...

ਡੇਰਾਬੱਸੀ ਦੇ ਵਿਧਾਇਕ ਸ: ਕੁਲਜੀਤ ਸਿੰਘ ਰੰਧਾਵਾ ਵੱਲੋਂ 84 ਲੱਖ ਦੀ ਲਾਗਤ ਨਾਲ ਸੜਕ ਨਿਰਮਾਣ ਕਾਰਜ ਦੀ ਸ਼ੁਰੂਆਤ

ਡੇਰਾਬੱਸੀ  (ਸਮਾਜ ਵੀਕਲੀ)   (ਸੰਜੀਵ ਸਿੰਘ ਸੈਣੀ) ਡੇਰਾਬੱਸੀ ਹਲਕੇ ਦੇ ਲੋਕਾਂ ਦੀ ਲੰਬੇ ਸਮੇਂ ਤੋਂ ਪੈਂਦੀ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਧਾਇਕ ਸ. ਕੁਲਜੀਤ ਸਿੰਘ ਰੰਧਾਵਾ ਜੀ ਨੇ ਅੱਜ ਨਗਰ ਕੌਂਸਲ ਪ੍ਰਧਾਨ, ਪਾਰਟੀ ਦੇ ਬਲਾਕ ਪ੍ਰਧਾਨ, ਐਮਸੀ ਸਾਹਿਬਾਨ ਅਤੇ ਵਾਰਡ ਵਾਸੀਆਂ ਦੀ ਮੌਜੂਦਗੀ ਵਿੱਚ ਵਾਰਡ ਨੰਬਰ 18 ਅਤੇ 19 ਵਿੱਚ ਪੈਂਦੀ ਮਹੱਤਵਪੂਰਣ ਸੜਕ ਦੇ ਨਿਰਮਾਣ ਕੰਮ ਦੀ ਸ਼ੁਰੂਆਤ ਕਰਵਾਈ। ਇਹ ਸੜਕ ਅਨਾਜ ਮੰਡੀ ਇੰਡਸ ਵੈਲੀ ਸਾਈਡ ਤੋਂ ਅਮਰਦੀਪ ਨਗਰ ਈਸਾਪੁਰ ਤੱਕ ਅਤੇ ਭਾਂਖਰਪੁਰ ਸਾਈਡ ਤੋਂ ਨਗਰ ਕੌਂਸਲ ਦੀ ਹੱਦ ਤੱਕ ਜਾਂਦੀ ਹੈ। ਇਸ ਸੜਕ ਦੀ ਮੁਰੰਮਤ ਅਤੇ ਸੁਧਾਰ ਲਈ ਕੁੱਲ 84 ਲੱਖ ਰੁਪਏ ਦੀ ਲਾਗਤ ਨਾਲ ਇੰਟਰਲਾਕਿੰਗ ਟਾਈਲਸ ਲਗਾਈਆਂ ਜਾ ਰਹੀਆਂ ਹਨ। ਵਿਧਾਇਕ ਰੰਧਾਵਾ ਨੇ ਇਸ ਮੌਕੇ ਕਿਹਾ ਕਿ ਸੜਕ ਬਣਨ ਨਾਲ ਨਾ ਸਿਰਫ਼ ਲੋਕਾਂ ਨੂੰ ਆਵਾਜਾਈ ਲਈ ਵਧੀਆ ਸੁਵਿਧਾ ਮਿਲੇਗੀ, ਸਗੋਂ ਫਾਟਕ ਬੰਦ ਹੋਣ ਦੀ ਸਥਿਤੀ ਵਿੱਚ ਇਹ ਸੜਕ ਡਾਈਵਰਟ ਰੂਟ ਵਜੋਂ ਵਰਤੀ ਜਾ ਸਕੇਗੀ, ਜਿਸ ਨਾਲ ਵਾਹਨ ਚਾਲਕਾਂ ਅਤੇ ਸਥਾਨਕ ਵਾਸੀਆਂ ਨੂੰ ਕਾਫ਼ੀ ਰਾਹਤ ਮਿਲੇਗੀ। ਉਨ੍ਹਾਂ ਨੇ ਇਹ ਵੀ ਭਰੋਸਾ ਦਿਵਾਇਆ ਕਿ ਹਲਕੇ ਦੀ ਹਰ ਵਾਰਡ ਅਤੇ ਹਰ ਇਲਾਕੇ ਵਿੱਚ ਲੋਕਾਂ ਦੀਆਂ ਬੁਨਿਆਦੀ ਸਹੂਲਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਕਾਸ ਕਾਰਜ ਤੇਜ਼ੀ ਨਾਲ ਕੀਤੇ ਜਾ ਰਹੇ ਹਨ। ਸੜਕਾਂ, ਗਲੀਆਂ, ਨਿਕਾਸੀ ਪ੍ਰਣਾਲੀ ਅਤੇ ਹੋਰ ਸੁਵਿਧਾਵਾਂ ਲਈ ਸਰਕਾਰ ਵੱਲੋਂ ਵਾਧੂ ਫੰਡ ਜਾਰੀ ਕਰਵਾਏ ਜਾ ਰਹੇ ਹਨ ਤਾਂ ਜੋ ਕਿਸੇ ਵੀ ਵਾਸੀ ਨੂੰ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਉਨ੍ਹਾਂ ਨੇ ਨਗਰ ਕੌਂਸਲ ਪ੍ਰਧਾਨ, ਬਲਾਕ ਪ੍ਰਧਾਨ, ਐਮਸੀ ਸਾਹਿਬਾਨ ਅਤੇ ਵਾਰਡ ਵਾਸੀਆਂ ਦਾ ਧੰਨਵਾਦ ਵੀ ਕੀਤਾ ਜਿਨ੍ਹਾਂ ਨੇ ਮਿਲਕੇ ਲੋਕਾਂ ਦੀਆਂ ਮੰਗਾਂ ਨੂੰ ਆਵਾਜ਼ ਬਖਸ਼ੀ ਅਤੇ ਅੱਜ ਉਹਨਾਂ ਨੂੰ ਪੂਰਾ ਕਰਨ ਵੱਲ ਇੱਕ ਹੋਰ ਵੱਡਾ ਕਦਮ ਚੁੱਕਿਆ ਗਿਆ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article20 ਸਤੰਬਰ 2025 ਨੂੰ ਅਮਰੀਕਾ ਵਿੱਚ ਸੈਂਟਰ_ਵੈਲੀ_ਕਲੱਬ ਯੂ ਐਸ ਏ ਵਾਲਿਆਂ ਦਾ ਵੱਡਾ ਕਬੱਡੀ ਕੱਪ ਹੋਣ ਜਾ ਰਿਹਾ ਹੈ l
Next articleਕਿਸਾਨ ਯੂਨੀਅਨ ਇਕਾਈ ਭਲੂਰ ਅਤੇ ਸਮੁੱਚੇ ਨਗਰ ਦਾ ਮੈਂ ਪੰਚਾਇਤ ਵੱਲੋਂ ਧੰਨਵਾਦ ਕਰਦਾ ਹਾਂ_ਪੰਚ ਹਰਿੰਦਰ ਸਿੰਘ ਛਿੰਦਾ