ਗੜ੍ਹਸ਼ੰਕਰ,(ਸਮਾਜ ਵੀਕਲੀ) (ਬਲਵੀਰ ਚੋਪੜਾ ) ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ ਇੱਥੇ ਕੁੱਲ ਹਿੰਦ ਕਿਸਾਨ ਸਭਾ, ਕਿਰਤੀ ਕਿਸਾਨ ਯੂਨੀਅਨ,ਜਮਹੂਰੀ ਕਿਸਾਨ ਸਭਾ ਆਦਿ ਕਿਸਾਨ ਜਥੇਬੰਦੀਆਂ ਵਲੋਂ ਹਲਕਾ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੌੜੀ ਡਿਪਟੀ ਸਪੀਕਰ ਪੰਜਾਬ ਦੇ ਦਫਤਰ ਅੱਗੇ ਧਰਨਾ ਦਿੱਤਾ ਗਿਆ ਅਤੇ ਪੰਜਾਬ ਸਰਕਾਰ ਕੇਂਦਰ ਸਰਕਾਰ ਵਿਰੁੱਧ ਜੰਮਕੇ ਨਾਅਰੇਬਾਜੀ ਕੀਤੀ।ਇਸ ਮੌਕੇ ਸੰਬੋਧਨ ਕਰਦਿਆਂ ਕਾਮਰੇਡ ਗੁਰਨੇਕ ਸਿੰਘ ਭੱਜਲ,ਦਰਸ਼ਨ ਸਿੰਘ ਮੱਟੂ,ਹਰਮੇਸ਼ ਢੇਸੀ,ਕੁਲਵਿੰਦਰ ਚਾਹਲ,ਚੌਧਰੀ ਅੱਛਰ ਸਿੰਘ,ਬੀਬੀ ਸੁਭਾਸ਼ ਮੱਟੂ,ਅਸ਼ੋਕ ਕੁਮਾਰ,ਕੁਲਭੂਸ਼ਨ ਕੁਮਾਰ,ਮਹਿੰਦਰ ਕੁਮਾਰ ਬੱਢੋਆਣ ਆਦਿ ਬੁਲਾਰਿਆਂ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਹੱਕ ਮੰਗਦੇ ਕਿਸਾਨਾ ਨੂੰ ਦਬਾਉਣਾ ਚਾਹੁੰਦੀਆਂ ਹਨ ਜੋ ਕਿ ਕਿਸੇ ਵੀ ਕੀਮਤ ਤੇ ਸਹਿਨ ਨਹੀਂ ਕੀਤਾ ਜਾਵੇਗਾ।ਸਮੂਹ ਬੁਲਾਰਿਆਂ ਕਿਹਾ ਕਿ ਬੀਤੀ ਤਿੰਨ ਮਾਰਚ ਨੂੰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਕਿਸਾਨ ਆਗੂਆਂ ਨਾਲ ਵਤੀਰਾ ਠੀਕ ਨਹੀਂ ਕੀਤਾ।ਕਿਸਾਨ ਆਗੂਆਂ ਨੇ ਪੰਜ ਮਾਰਚ ਨੂੰ ਕਿਸਾਨਾ ਦੀਆਂ ਗ੍ਰਿਫਤਾਰੀਆਂ ਦੀ ਜੰਮਕੇ ਨਿਖੇਧੀ ਕੀਤੀ।ਮੰਗ ਕੀਤੀ ਕਿ ਸਰਕਾਰ ਕੀਤੇ ਵਾਅਦਿਆਂ ਅਨੁਸਾਰ ਕਿਸਾਨੀ ਮੰਗਾਂ ਨੂੰ ਲਾਗੂ ਕਰੇ।ਇਸ ਮੌਕੇ ਅਮਰਜੀਤ ਸਿੰਘ,ਪ੍ਰੋ ਕੁਲਵੰਤ ਸਿੰਘ,ਸ਼ਾਮ ਸੁੰਦਰ ਕਪੂਰ,ਮਾ ਬਲਵੰਤ ਸਿੰਘ,ਸੁਰਿੰਦਰ ਚੁੰਬਰ ਆਦਿ ਆਗੂ ਹਾਜਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj