HOME ਕਿਸਾਨ-ਮਜ਼ਦੂਰ ਸੰਘਰਸ਼ਾਂ ਨੂੰ ਜਬਰ ਨਾਲ ਦਬਾਉਣਾ ਬੰਦ ਕਰੇ ਪੰਜਾਬ ਸਰਕਾਰ – ਜਮਹੂਰੀ...

ਕਿਸਾਨ-ਮਜ਼ਦੂਰ ਸੰਘਰਸ਼ਾਂ ਨੂੰ ਜਬਰ ਨਾਲ ਦਬਾਉਣਾ ਬੰਦ ਕਰੇ ਪੰਜਾਬ ਸਰਕਾਰ – ਜਮਹੂਰੀ ਫਰੰਟ

ਨਵਾਂਸ਼ਹਿਰ   (ਸਮਾਜ ਵੀਕਲੀ)   (ਸਤਨਾਮ ਸਿੰਘ ਸਹੂੰਗੜਾ) ਓਪਰੇਸ਼ਨ ਗ੍ਰੀਨ ਹੰਟ ਵਿਰੋਧੀ ਜਮਹੂਰੀ ਫਰੰਟ ਦੇ ਕਨਵੀਨਰਾਂ ਡਾ. ਪਰਮਿੰਦਰ ਸਿੰਘ, ਪ੍ਰੋਫੈਸਰ ਏ.ਕੇ.ਮਲੇਰੀ, ਬੂਟਾ ਸਿੰਘ ਮਹਿਮੂਦਪੁਰ ਅਤੇ ਯਸ਼ਪਾਲ ਚੰਡੀਗੜ੍ਹ ਨੇ ਬੀਕੇਯੂ ਉਗਰਾਹਾਂ ਦੇ ਬਠਿੰਡਾ ਪ੍ਰੋਟੈਸਟ ਨੂੰ ਨਾਕਾਮ ਬਣਾਉਣ ਲਈ ਪੁਲਿਸ ਵੱਲੋਂ ਆਗੂਆਂ ਦੇ ਘਰੀਂ ਛਾਪੇਮਾਰੀ ਕਰਨ, ਜਿਉਂਦ ਪਿੰਡ ਵਿਚ ਪੁਰਅਮਨ ਕਿਸਾਨਾਂ ਉੱਪਰ ਅੱਥਰੂ ਗੈਸ ਦੇ ਗੋਲੇ ਵਰਸਾਉਣ, ਬੇਕਿਰਕੀ ਨਾਲ ਤਸ਼ੱਦਦ ਕਰਨ ਅਤੇ ਇਕ ਕਿਸਾਨ ਦੇ ਹੱਥ ਨੂੰ ਨੁਕਸਾਨ ਪਹੁੰਚਾਉਣ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਫਰੰਟ ਦੇ ਆਗੂਆਂ ਨੇ ਕਿਹਾ ਕਿ ਸੱਤਾ ਦੇ ਇਸ਼ਾਰੇ ‘ਤੇ ਜੇਲ੍ਹੀਂ ਡੱਕੇ ਕਿਸਾਨਾਂ ਦੀ ਰਿਹਾਈ ਲਈ ਸੰਘਰਸ਼ ਨੂੰ ਦਬਾਉਣ ਲਈ ਨਹਾਇਤ ਜਾਬਰ ਵਤੀਰਾ ‘ਆਪ ਸਰਕਾਰ’ ਦੀ ਲੋਕ-ਵਿਰੋਧੀ ਖ਼ਸਲਤ ਦਾ ਮੂੰਹ ਬੋਲਦਾ ਸਬੂਤ ਹੈ। ਬਠਿੰਡਾ ਜਾ ਕੇ ਪੁਰਅਮਨ ਧਰਨਾ ਲਾਉਣ ਦੇ ਐਕਸ਼ਨ ਨੂੰ ਨਾਕਾਮ ਬਣਾਉਣ ਲਈ ਕਿਸਾਨਾਂ ਨੂੰ ਪਿੰਡਾਂ ਵਿੱਚੋਂ ਬਾਹਰ ਨਾ ਜਾਣ ਦੇਣ, ਕਿਸਾਨਾਂ ਨਾਲ ਦੁਸ਼ਮਣ ਦੀ ਤਰ੍ਹਾਂ ਪੇਸ਼ ਆਉਣ ਅਤੇ ਸਰਕਾਰੀ ਦਹਿਸ਼ਤ ਪਾਉਣ ਲਈ ਲਾਈਆਂ ਜਾ ਰਹੀਆਂ ਤਾਨਸ਼ਾਹ ਰੋਕਾਂ ਸੰਘਰਸ਼ ਦੇ ਜਮਹੂਰੀ ਹੱਕ ਉੱਪਰ ਬੇਹੱਦ ਖ਼ਤਰਨਾਕ ਹਮਲਾ ਹੈ ਜਿਸਦਾ ਸਮੂਹ ਲੋਕਪੱਖੀ ਜਮਹੂਰੀ ਤਾਕਤਾਂ ਨੂੰ ਗੰਭੀਰ ਨੋਟਿਸ ਲੈਣ ਅਤੇ ਬੁਨਿਆਦੀ ਜਮਹੂਰੀ ਹੱਕ ਦੀ ਰਾਖੀ ਲਈ ਇਸ ਜਬਰ ਵਿਰੁੱਧ ਵਿਆਪਕ ਜਮਹੂਰੀ ਸੰਘਰਸ਼ ਉਸਾਰਨ ਦੀ ਲੋੜ ਹੈ। ਫਰੰਟ ਦੇ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਤਾਨਾਸ਼ਾਹ ਵਤੀਰਾ ਤਿਆਗਕੇ ਗੱਲਬਾਤ ਦਾ ਰਾਹ ਅਖ਼ਤਿਆਰ ਕਰੇ, ਗਿ੍ਰਫ਼ਤਾਰ ਕੀਤੇ ਕਿਸਾਨਾਂ ਨੂੰ ਤੁਰੰਤ ਰਿਹਾਅ ਕਰੇ ਤੇ ਕਿਸਾਨ-ਮਜ਼ਦੂਰ ਅਤੇ ਹੋਰ ਸੰਘਰਸ਼ਾਂ ਨੂੰ ਦਬਾਉਣ ਲਈ ਜਬਰ ਢਾਹੁਣਾ ਬੰਦ ਕਰੇ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleਸਿਹਤ ਵਿਭਾਗ ਦੇ ਸਾਬਕਾ ਡਿਪਟੀ ਡਾਇਰੈਕਟਰ ਡਾ. ਕੇ.ਐਨ. ਅਹੂਜਾ ਨੂੰ ਸ਼ਰਧਾਂਜਲੀਆਂ ਭੇਂਟ
Next articleਫ਼ਿਲਮੀ ਸਿਤਾਰਿਆਂ ਨੂੰ ਨਮਨ ਕਰਦੀ ਕਿਤਾਬ : ਸ਼ਾਨ-ਏ-ਬਾਲੀਵੁੱਡ