HOME ਸਿਹਤ ਵਿਭਾਗ ਦੇ ਸਾਬਕਾ ਡਿਪਟੀ ਡਾਇਰੈਕਟਰ ਡਾ. ਕੇ.ਐਨ. ਅਹੂਜਾ ਨੂੰ ਸ਼ਰਧਾਂਜਲੀਆਂ ਭੇਂਟ

ਸਿਹਤ ਵਿਭਾਗ ਦੇ ਸਾਬਕਾ ਡਿਪਟੀ ਡਾਇਰੈਕਟਰ ਡਾ. ਕੇ.ਐਨ. ਅਹੂਜਾ ਨੂੰ ਸ਼ਰਧਾਂਜਲੀਆਂ ਭੇਂਟ

4

ਹੁਸ਼ਿਆਰਪੁਰ   (ਸਮਾਜ ਵੀਕਲੀ)   (ਸਤਨਾਮ ਸਿੰਘ ਸਹੂੰਗੜਾ) ਸਾਬਕਾ ਡਿਪਟੀ ਡਾਇਰੈਕਟਰ ਹੈਲਥ ਪੰਜਾਬ ਡਾ. ਕੇ.ਐਨ ਅਹੂਜਾ ਜਿਨ੍ਹਾਂ ਦਾ ਬੀਤੇ ਦਿਨੀ ਦਿਹਾਂਤ ਹੋ ਗਿਆ ਸੀ । ਉਨ੍ਹਾਂ ਦੇ ਨਮਿੱਤ ਸਿੰਘ ਸਭਾ ਗੁਰਦੁਆਰਾ ਰੇਲਵੇ ਰੋਡ, ਹੁਸ਼ਿਆਰਪੁਰ ਵਿਖੇ ਪਾਠ ਦੇ ਭੋਗ ਪਾਇਆ ਗਿਆ ਅਤੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ । ਇਸ ਮੌਕੇ ਸਿੰਘ ਸਭਾ ਗੁਰਦੁਆਰਾ ਰੇਲਵੇ ਰੋਡ, ਹੁਸ਼ਿਆਰਪੁਰ ਦੇ ਕੀਰਤਨੀ ਜਥਿਆਂ ਵੱਲੋਂ ਵੈਰਾਗਮਈ ਕੀਰਤਨ ਕੀਤੇ ਗਏ । ਇਸ ਮੌਕੇ ’ਤੇ ਡਾ. ਅਜੇ ਕੁਮਾਰ ਬੱਗਾ ਅਤੇ ਹੋਰ ਵੱਖ-ਵੱਖ ਬੁਲਾਰਿਆ ਵੱਲੋਂ ਵਿਛੜੀ ਰੂਹ ਡਾ. ਕੇ.ਐਨ. ਅਹੂਜਾ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ । ਉਹਨਾਂ ਨੇ ਕਿਹਾ ਕਿ ਉਹ ਬਹੁਤ ਹੀ ਮਿਲਨਸਾਰ, ਨੇਕ ਦਿਲ, ਮਿੱਠੇ ਸੁਭਾਅ ਵਾਲੇ ਅਤੇ ਆਮ ਲੋਕਾਂ ਦੇ ਕੰਮ ਆਉਣ ਵਾਲੀ ਸਖ਼ਸ਼ੀਅਤ ਸਨ । ਉਨ੍ਹਾਂ ਦੇ ਦਿਹਾਂਤ ਨਾਲ ਅਹੂਜਾ ਅਤੇ ਸੇਠੀ ਪਰਿਵਾਰ, ਸਗੇ-ਸਬੰਧੀਆਂ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ । ਇਸ ਮੌਕੇ ’ਤੇ ਪੰਜਾਬ ਮੇਨਟੀਨੈਂਸ ਅਤੇ ਵੈਲਫੇਅਰ ਆਫ ਪੈਰੇਂਟਸ ਅਤੇ ਸੀਨੀਅਰ ਸਿਟੀਜ਼ਨਸ ਕਮੇਟੀ ਹੁਸ਼ਿਆਰਪੁਰ ਦੇ ਮੈਂਬਰ ਜਰਨੈਲ ਸਿੰਘ ਧੀਰ ਸਟੇਟ ਅਵਾਰਡੀ, ਰੋਟਰੀ ਕੱਲਬ ਹੁਸ਼ਿਆਰਪੁਰ ਸੈਂਟਰਲ ਦੇ ਵਾਇਸ ਪ੍ਰਧਾਨ ਨਰੇਸ਼ ਕੁਮਾਰ ਹਾਂਡਾ, ਭਾਰਤੀਆ ਵਿਕਲਾਂਗ ਕੱਲਬ ਪੰਜਾਬ ਹੁਸ਼ਿਆਰਪੁਰ ਦੇ ਪ੍ਰਧਾਨ ਮਨਜੀਤ ਸਿੰਘ ਲੱਕੀ ਅਤੇ ਏਕ ਜੋਤ ਸੇਵਾ ਸੰਮਤੀ ਜਗਤਪੁਰਾ ਹੁਸ਼ਿਆਰਪੁਰ ਦੇ ਸਰਪ੍ਰਸਤ ਕੁਲਦੀਪ ਸਿੰਘ ਪੱਤੀ ਸਟੇਟ ਅਵਾਰਡੀ ਵੱਲੋਂ ਸ਼ੋਕ-ਸੰਦੇਸ਼ ਭੇਜੇ ਗਏ । ਇਸ ਮੌਕੇ ’ਤੇ ਡਾ. ਸੱਤਪਾਲ ਅਹੂਜਾ, ਡਾ. ਸਵਰਨ ਅਹੂਜਾ, ਡਾ. ਸੌਰਭ ਅਹੂਜਾ, ਮੇਹਰ ਅਹੂਜਾ, ਡਾ. ਕਾਂਤਾ ਅਹੂਜਾ, ਡਾ. ਸ਼ਾਰਧਾ ਸਿਧੂ, ਡਾ. ਗੀਤਾ ਮਲਹੋਤਰਾ, ਡਾ. ਸੁਰੇਸ਼ ਕੁਮਾਰ ਮਲਹੋਤਰਾ, ਡਾ. ਸੁਨੈਨਾ ਅਹੂਜਾ, ਦੀਪਤੀ ਅਹੂਜਾ, ਅਜੀਤ ਅਖਬਾਰ ਦੇ ਸੀਨੀਅਰ ਪੱਤਰਕਾਰ ਹਰਪ੍ਰੀਤ ਕੌਰ, ਰੋਟਰੀ ਕੱਲਬ ਹੁਸ਼ਿਆਰਪੁਰ ਮੇਨ ਤੋਂ ਉੱਘੇ ਸਮਾਜ ਸੇਵਕ ਜੇ.ਐਸ. ਬਾਵਾ, ਡਾ. ਜੇ.ਐਸ.ਦਰਦੀ, ਡਾ. ਡੀ.ਵੀ. ਸਲਵਾਨ, ਡਾ. ਬੀ.ਕੇ ਕਪਲਾ, ਡਾ. ਓ.ਪੀ. ਮਿੱਤਲ, ਡਾ. ਨਵਦੀਪ ਸੈਣੀ, ਡਾ. ਕਰਨ ਚਾਵਲਾ, ਡਾ. ਸਤਨਾਮ ਸਿੰਘ ਪੀ.ਜੀ.ਆਈ.ਚੰਡੀਗੜ੍ਹ, ਡਾ. ਅਨਿਲ ਤਨੇਜਾ, ਡਾ. ਪੀ.ਕੇ. ਸਾਹਾ, ਡਾ. ਭੱਟੀ, ਡਾ. ਰਮੇਸ਼ ਨੰਦਾ, ਡਾ. ਅਵਨੀਸ਼ ਸੂਦ, ਤੇਜਪਾਲ ਸਿੰਘ, ਪਰਦੀਪ ਕੁਮਾਰ ਤੋ ਇਲਾਵਾ ਵੱਡੀ ਗਿਣਤੀ ਵਿੱਚ ਉੱਘੀਆ ਸਖ਼ਸ਼ੀਅਤਾ ਹਾਜ਼ਿਰ ਸਨ । ਸਟੇਜ ਸੱਕਤਰ ਦੀ ਭੂਮਿਕਾ ਡਾ. ਅਜੇ ਕੁਮਾਰ ਬੱਗਾ ਵੱਲੋਂ ਨਿਭਾਈ ਗਈ ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਵਿਧਾਇਕ ਦੀ ਇਕ ਸਵੇਰ – ਚੈਂਪੀਅਨ ਬੱਚੀਆਂ ਦਾ ਸਨਮਾਨ, ਸੰਵਾਦ ਤੇ ਸੁਪਨਿਆਂ ਨੂੰ ਉਡਾਨ
Next articleਕਿਸਾਨ-ਮਜ਼ਦੂਰ ਸੰਘਰਸ਼ਾਂ ਨੂੰ ਜਬਰ ਨਾਲ ਦਬਾਉਣਾ ਬੰਦ ਕਰੇ ਪੰਜਾਬ ਸਰਕਾਰ – ਜਮਹੂਰੀ ਫਰੰਟ