HOME ਖੇਤ ਮਜਦੂਰ ਯੂਨੀਅਨ 14 ਅਪ੍ਰੈਲ ਨੂੰ ਡਾ ਬੀ ਆਰ ਅੰਬੇਡਕਰ ਦਾ ਜਨਮ...

ਖੇਤ ਮਜਦੂਰ ਯੂਨੀਅਨ 14 ਅਪ੍ਰੈਲ ਨੂੰ ਡਾ ਬੀ ਆਰ ਅੰਬੇਡਕਰ ਦਾ ਜਨਮ ਦਿਨ ਮਨਾਏਗੀ — ਨੂਰਪੁਰੀ ਤੇ ਗੁਰਮੇਸ਼

2

ਬੰਗਾ   (ਸਮਾਜ ਵੀਕਲੀ)   (ਚਰਨਜੀਤ ਸੱਲ੍ਹਾ )  ਅੱਜ ਇੱਥੇ ਕੁਲ ਹਿੰਦ ਖੇਤ ਮਜਦੂਰ ਯੂਨੀਅਨ ਦੀ ਮੀਟਿੰਗ ਸੂਬਾ ਪ੍ਰਧਾਨ ਸਾਥੀ ਰਾਮ ਸਿੰਘ ਨੂਰਪੁਰੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਯੂਨੀਅਨ ਦੇ ਪੁਰਾਣੇ ਸਾਥੀ ਅੰਬਿਕਾ ਪ੍ਰਸ਼ਾਦ ਮਿਸ਼ਰਾ ਤੇ ਮਾਸਟਰ ਭਗਤ ਰਾਮ ਸਾਬਕਾ ਐਮ ਪੀ ਤੇ ਸਾਬਕਾ ਸੂਬਾਈ ਜਨਰਲ ਸਕੱਤਰ ਨੂੰ ਦੋ ਮਿੰਟ ਖੜ੍ਹੇ ਹੋ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਮੀਟਿੰਗ ਦੇ ਫੈਸਲੇ ਪ੍ਰੈੱਸ ਨੂੰ ਜਾਰੀ ਕਰਦਿਆਂ ਸੂਬਾ ਜਨਰਲ ਸਕੱਤਰ ਸਾਥੀ ਗੁਰਮੇਸ਼ ਸਿੰਘ ਨੇ ਦੱਸਿਆ ਕਿ ਯੂਨੀਅਨ ਡਾ ਬੀ ਆਰ ਅੰਬੇਡਕਰ ਦਾ ਜਨਮ ਦਿਨ ਸੰਵਿਧਾਨ ਬਚਾਓ, ਦੇਸ਼ ਬਚਾਓ ਦੇ ਬੈਨਰ ਹੇਠ ਮਨਾਏਗੀ। ਉਨ੍ਹਾਂ ਨੇ ਮੀਟਿੰਗ ਵਿੱਚ ਪੰਜਾਬ ਅੰਦਰ ਯੂਨੀਅਨ ਵਲੋਂ ਪਿਛਲੇ ਸਮੇਂ ਅੰਦਰ ਕੀਤੀਆਂ ਸਰਗਰਮੀਆਂ ਤੇ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਰਾਜ ਦੇ 18 ਜ਼ਿਲਿਆਂ ਅੰਦਰ ਆਪਣੀਆਂ ਮੰਗਾਂ ਨੂੰ ਲੈਕੇ ਧਰਨੇ ਤੇ ਮੁਜ਼ਾਹਰੇ ਕੀਤੇ ਗਏ ਜੋ ਕਿ ਸਫਲ ਰਹੇ ਅਤੇ ਅਗਾਂਹ ਤੋਂ ਵੀ ਯੂਨੀਅਨ ਖੇਤ ਮਜ਼ਦੂਰਾਂ ਦੀਆਂ ਮੰਗਾਂ ਲਈ ਸੰਘਰਸ਼ ਸ਼ੀਲ ਰਹੇਗੀ। ਉਨ੍ਹਾਂ ਨੇ ਦਸਿਆ ਕਿ ਯੂਨੀਅਨ ਦੀ ਮੈਂਬਰਸ਼ਿਪ ਸਵਾ ਲੱਖ ਦੇ ਕਰੀਬ ਹੋ ਚੁੱਕੀ ਹੈ ਅਤੇ 30 ਅਪਰੈਲ ਤੱਕ ਕੋਟਾ ਪੂਰਾ ਕੀਤਾ ਜਾਵੇਗਾ। ਕੌਮੀ ਮੀਤ ਪ੍ਰਧਾਨ ਸਾਥੀ ਭੂਪ ਚੰਦ ਚੰਨੋਂ ਨੇ ਪਿੰਡ ਦਾਨ ਸਿੰਘ ਵਾਲਾ ਤੇ ਚੰਦ ਭਾਨ ਵਿੱਚ ਵਾਪਰੀਆ ਘਟਨਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਗਰੀਬਾਂ ਤੇ ਤਸ਼ੱਦਦ ਢਾਹ ਰਹੀ ਹੈ।ਇਸ ਲਈ ਸਾਨੂੰ ਸਾਂਝੇ ਤੇ ਤਿੱਖੇ ਸੰਘਰਸ਼ ਕਰਨੇ ਪੈਣਗੇ। ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਮਾ ਪਰਸ਼ੋਤਮ ਲਾਲ ਬਿਲਗਾ ਨੇ ਕਿਹਾ ਕਿ 20 ਮਈ ਨੂੰ ਟਰੇਡ ਯੂਨੀਅਨ ਦੀ ਹੜਤਾਲ ਦਾ ਯੂਨੀਅਨ ਸਮਰਥਨ ਕਰੇਗੀ ਅਤੇ ਸਾਡੇ ਸਾਥੀ ਯੂਨੀਅਨ ਦੇ ਝੰਡੇ ਲੈ ਕੇ ਇਕੱਠਾਂ ਵਿੱਚ ਸ਼ਾਮਲ ਹੋਣਗੇ।ਅੰਤ ਵਿੱਚ ਯੂਨੀਅਨ ਦਾ ਬੁਲਾਰਾ ਕੰਮੀਆਂ ਦੀ ਲਹਿਰ ਅੰਕ ਰਿਲੀਜ਼ ਕੀਤਾ ਗਿਆ ਅਤੇ ਕੋਟੇ ਅਨੁਸਾਰ ਜ਼ਿਲਿਆਂ ਨੂੰ ਦਿੱਤਾ ਗਿਆ। ਮੀਟਿੰਗ ਵਿੱਚ ਸੂਬਾਈ ਆਗੂ ਜਸਵੀਰ ਸਿੰਘ ਝਬਾਲ, ਕੁਲਦੀਪ ਝਿੰਗੜ,ਮਾ ਮੂਲ ਚੰਦ ਸਰਹਾਲੀ,ਮਾ ਹਰਪਾਲ ਸਿੰਘ ਭੈਣੀ ਤਰੇੜਾਂ,ਡਾ ਵਿਜੇ ਕੁਮਾਰ ਘਨੌਰ, ਸੁਖਦੇਵ ਸਿੰਘ ਗੋਹਲਵੜ, ਹਰਬੰਸ ਸਿੰਘ ਧੂਤ ਸਮੇਤ 35 ਸਾਥੀ ਸ਼ਾਮਲ ਹੋਏ।ਅੰਤ ਵਿੱਚ ਸਾਥੀ ਰਾਮ ਸਿੰਘ ਨੂਰਪੁਰੀ ਨੇ ਆਏ ਸਾਥੀਆਂ ਦਾ ਧੰਨਵਾਦ ਕੀਤਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪੈਨਸ਼ਨ ਐਸੋਸੀਏਸ਼ਨ ਡਵੀਜਨ ਬੰਗਾ ਵਲੋਂ ਕੀਤੀ ਮਹੀਨਾਵਾਰ ਮੀਟਿੰਗ :-ਅਜੀਤ ਰਾਮ
Next articleਖਾਲਿਸਤਾਨੀ ਪੰਨੂੰ ਦਾ ਪਿੰਡ ਘੁਡਾਣੀ ਕਲਾਂ ਵਿਖੇ ਵਿਰੋਧ।