ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਪੈਨਸ਼ਨ ਐਸੋਸੀਏਸ਼ਨ ਡਵੀਜਨ ਬੰਗਾ ਵਲੋਂ ਅੱਜ ਮਿਤੀ 09/04/2025 ਨੂੰ ਸਿੱਧ ਮੰਦਰ ਬੰਗਾ ਵਿਖੇ ਅਜੀ ਰਾਮ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ।ਵੱਖ ਵੱਖ ਬੁਲਾਰਿਆਂ ਵਲੋਂ ਆਪਣੇ ਭਾਸ਼ਣ ਵਿਚ ਬੋਲਦਿਆਂ ਪੰਜਾਬ ਸਰਕਾਰ ਦੀ ਜੱਮ ਕੇ ਨਿਖੇਧੀ ਕੀਤੀ ਕਿ ਬਜਟ ਮੁਲਾਜਮਾਂ ਅਤੇ ਪੈਨਸਨਰਾਂ ਲਈ ਕੁੱਝ ਵੀ ਨਹੀਂ ਰੱਖਿਆ ਗਿਆ। ਪੈਨਸਨਰਾਂ ਮੰਗ ਕੀਤੀ ਕਿ ਸਾਨੂੰ ਛੇਵੇਂ ਪੇ ਕਮਿਸ਼ਨ ਦੀ ਸਿਫਾਰਿਸ਼ ਅਨੁਸਾਰ 2.59 ਦਾ ਫੈਕਟਰ ਲਗਾ ਕੇ ਪੈਨਸਨਾਂ ਸੋਧੀਆਂ ਜਾਣ ਅਤੇ ਏਰੀਅਰ ਬਿਨਾਂ ਕਿਸੇ ਦੇਰੀ ਤੋਂ ਦਿੱਤਾ ਜਾਵੇ। ਡੀ ਏ ਦੀਆਂ ਸਾਰੀਆਂ ਪੈਂਡਿੰਗ ਕਿਸਤਾਂ ਵੀ ਜਲਦੀ ਦਿੱਤੀਆਂ ਜਾਣ। ਸਰਕਾਰ ਵਲੋਂ ਕਿਸਾਨਾਂ ਨਾਲ ਕੀਤੇ ਧੱਕੇ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ।ਮੀਟਿੰਗ ਵਿਚ ਸਾਰੇ ਹੀ ਪੈਨਸਰਾਂ ਦੇ ਵਿਚਾਰ ਸੁਣੇ ਗਏ। ਮੀਟਿੰਗ ਵਿਚ ਹੇਠਾਂ ਅਨੁਸਾਰ ਪੈਂਸਨਰਾਂ ਨੇ ਹਿੱਸਾ ਲਿਆ। ਅਜੀਤ ਰਾਮ ਪ੍ਰਧਾਨ, ਰਾਮ ਲੁਭਾਇਆ, ਅਮਰ ਸਿੰਘ, ਸ੍ਰੀ ਕ੍ਰਿਸ਼ਨ ਸਿੰਘ, ਸੰਤਨ ਸਿੰਘ, ਪ੍ਰਕਾਸ਼ ਰਾਮ,ਸੇਵਾ ਸਿੰਘ, ਰਜਿੰਦਰ ਸਿੰਘ,ਮਲਕੀਤ ਚੰਦ, ਅਸੋਕ ਕੁਮਾਰ, ਪਿਆਰਾ ਲਾਲ, ਗੁਰਪਾਲ ਲਾਲ, ਚਰਨ ਸਿੰਘ, ਸੰਤੋਖ ਸਿੰਘ, ਗੁਰਮੇਲ ਰਾਮ, ਸੁੱਚਾ ਰਾਮ, ਫੁੱਮਣ ਸਿੰਘ, ਦੇਵ ਰਾਜ, ਸਰਵਣ ਸਿੰਘ,ਸੋਹਣ ਸਿੰਘ,ਚਰਨਜੀਤ ਸਿੰਘ,ਅਵਤਾਰ ਸਿੰਘ, ਇੰਦਰਜੀਤ ਸਿੰਘ,ਆਦਿ ਹਾਜਰ ਸਨ। ਸਟੇਜ ਦੀ ਕਾਰਵਾਈ ਸ੍ਰੀ ਕ੍ਰਿਸ਼ਨ ਸਿੰਘ ਵਲੋਂ ਨਿਭਾਈ ਗਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



