ਏ ਐੱਸ ਆਈ ਬਲਬੀਰ ਸਿੰਘ ਦੀ ਸੇਵਾ ਮੁਕਤੀ ਮੌਕੇ ਵਿਦਾਇਗੀ ਸਮਾਰੋਹ ਆਯੋਜਿਤ

ਕਪੂਰਥਲਾ,  (ਕੌੜਾ)– ਏ ਐੱਸ ਆਈ ਬਲਬੀਰ ਸਿੰਘ ਆਪਣੀ 31 ਸਾਲ ਦੀ ਸ਼ਾਨਦਾਰ ਪੁਲਿਸ ਦੀ ਡਿਊਟੀ ਤੋਂ ਸੇਵਾ ਮੁਕਤੀ ਮੌਕੇ ਪੁਲਿਸ ਲਾਈਨ ਕਪੂਰਥਲਾ ਵਿਖੇ ਇੱਕ ਸਾਦਾ ਤੇ ਪ੍ਰਭਾਵਸ਼ਾਲੀ ਵਿਦਾਇਗੀ ਸਮਾਰੋਹ ਆਯੋਜਿਤ ਕੀਤਾ ਗਿਆ। ਇਸ ਦੌਰਾਨ ਐੱਸ ਪੀ ਹੈੱਡ ਕੁਆਰਟਰ ਗੁਰਪ੍ਰੀਤ ਸਿੰਘ ਤੇ ਡੀ ਐੱਸ ਪੀ ਕੁਲਵੰਤ ਸਿੰਘ ਦੁਆਰਾ ਏ ਐੱਸ ਆਈ ਬਲਬੀਰ ਸਿੰਘ ਨੂੰ ਸੇਵਾ ਮੁਕਤੀ ਮੌਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।ਇਸ ਦੌਰਾਨ ਬਲਬੀਰ ਸਿੰਘ ਦੀ ਪੁਲਿਸ ਡਿਊਟੀ ਦੌਰਾਨ ਨਿਭਾਈਆਂ ਸ਼ਾਨਦਾਰ ਤੇ ਬੇਦਾਗ਼ ਸੇਵਾਵਾਂ ਤੇ ਗੁਰਪ੍ਰੀਤ ਸਿੰਘ ਡੀ ਐੱਸ ਪੀ ਹੈੱਡ ਕੁਆਰਟਰ ਨੇ ਵਿਸ਼ੇਸ਼ ਰੌਸ਼ਨੀ ਪਾਉਂਦੇ ਹੋਏ ਉਹਨਾਂ ਦੇ ਸੇਵਾ ਮੁਕਤੀ ਉਪਰੰਤ ਚੰਗੇ ਜੀਵਨ ਲਈ ਸ਼ੁਭਕਾਮਨਾਵਾਂ ਭੇਂਟ ਕੀਤੀਆਂ । ਇਸ ਦੌਰਾਨ ਏ ਐੱਸ ਆਈ ਬਲਬੀਰ ਸਿੰਘ ਨੇ ਕਿਹਾ ਕਿ ਉਹਨਾਂ ਨੇ ਆਪਣੀ ਡਿਊਟੀ ਨੂੰ ਹਮੇਸ਼ਾ ਆਪਣਾ ਫ਼ਰਜ਼ ਸਮਝ ਕੇ ਨਿਭਾਇਆ ਹੈ। ਉਹਨਾਂ ਆਪਣੇ ਸਨਮਾਨ ਤੇ ਵਿਦਾਇਗੀ ਪਾਰਟੀ ਲਈ ਪੁਲਿਸ ਕਰਮਚਾਰੀਆਂ ਸਾਥੀਆਂ ਤੇ ਅਧਿਕਾਰੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ।ਇਸ ਮੌਕੇ ਤੇ ਬਚਨ ਸਿੰਘ, ਸੁਖਵਿੰਦਰ ਕੌਰ, ਗੁਰਬਖਸ਼ ਸਿੰਘ, ਰਮਨਦੀਪ ਕੌਰ, ਸੁੰਦਰ ਲਾਲ, ਅਮਨਪ੍ਰੀਤ ਕੌਰ, ਹਰਜਿੰਦਰ ਸਿੰਘ ਸੈਕਟਰੀ, ਮਲਕੀਤ ਸਿੰਘ, ਗੁਰਦੀਪ ਸਿੰਘ,ਅਮਰੀਕ ਸਿੰਘ, ਗੁਰਮੇਲ ਸਿੰਘ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਸਰਕਾਰੀ ਹਾਈ ਸਕੂਲ ਹੈਬਤਪੁਰ ਵਿੱਖੇ ਸਲਾਨਾ ਸਮਾਗਮ ਕਰਵਾਇਆ
Next articleਪਿੰਡ ਖੋਜੇਵਾਲ ਵਿਖੇ ਬਾਬਾ ਮਾਂਗੂ ਸ਼ਾਹ ਦੇ ਦਰਬਾਰ ਵਿੱਚ ਸਾਲਾਨਾ ਮੇਲਾ ਬੜੀ ਧੂਮਧਾਮ ਨਾਲ ਕਰਵਾਇਆ ਗਿਆ