ਸਰਕਾਰੀ ਹਾਈ ਸਕੂਲ ਹੈਬਤਪੁਰ ਵਿੱਖੇ ਸਲਾਨਾ ਸਮਾਗਮ ਕਰਵਾਇਆ

ਹੈਬਤਪੁਰ ਸਕੂਲ ਇਲਾਕੇ ਲਈ ਬਣਿਆ ਚਾਨਣ ਮੁਨਾਰਾ-ਦੇਵ ਥਿੰਦ*
ਕਪੂਰਥਲਾ, (ਕੌੜਾ)– ਸਰਕਾਰੀ ਹਾਈ ਸਕੂਲ ਹੈਬਤਪੁਰ ‘ਚ ਸਲਾਨਾ ਸਮਾਗਮ ਕਰਵਾਇਆ ਗਿਆ।ਸਮਾਗਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸਰਦਾਰ ਸੁਖਦੇਵ ਸਿੰਘ ਸ਼ਿਕਾਰਪੁਰ (ਦੇਵ ਥਿੰਦ)ਅਤੇ ਉਹਨਾਂ ਦੇ ਭਰਾ ਸਰਦਾਰ ਬਲਵੀਰ ਸਿੰਘ ਸ਼ਾਮਿਲ ਹੋਏ,ਉਹਨਾਂ ਨਾਲ ਪ੍ਰੋਫੈਸਰ ਸੁਰਿੰਦਰ ਸਿੰਘ ਥਿੰਦ, ਜਸਵਿੰਦਰ ਸਿੰਘ ਜੰਮੂ,ਬਲਕਾਰ ਸਿੰਘ,ਦਲਜੀਤ ਸਿੰਘ, ਨਰਿੰਦਰ ਸਿੰਘ,ਜਸਪਾਲ ਸਿੰਘ,ਸੂਰਤ ਸਿੰਘ,ਪਰਮਜੀਤ ਸਿੰਘ,ਸੰਤੋਖ ਸਿੰਘ ਵੀ ਉਚੇਚੇ ਤੌਰ ਤੇ ਸ਼ਾਮਿਲ ਹੋਏ।ਜ਼ਿਕਰਯੋਗ ਹੈ ਕਿ ਥਿੰਦ ਭਰਾਵਾਂ ਵੱਲੋਂ ਆਪਣੇ ਪਿਤਾ ਜੀ ਦੀ ਯਾਦ ਨੂੰ ਸਮਰਪਿਤ *(ਸਰਦਾਰ ਜੋਗਿੰਦਰ ਸਿੰਘ ਸ਼ਿਕਾਰਪੁਰ ਚੈਰੀਟੇਬਲ ਟਰੱਸਟ)* ਦੇ ਨਾਮ ਹੇਠ ਸਕੂਲ ਵਿੱਚ ਸ਼ਾਨਦਾਰ ਯਾਦਗਾਰੀ ਮੰਚ ਦੀ ਉਸਾਰੀ ਕਰਵਾਈ ਗਈ ਹੈ।ਇਸ ਸਬੰਧੀ ਸਕੂਲ ਦੇ ਕੰਪਿਊਟਰ ਫੈਕਲਟੀ ਜਗਜੀਤ ਸਿੰਘ ਥਿੰਦ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਥਿੰਦ ਭਰਾਵਾਂ ਵੱਲੋਂ ਇਸ ਯਾਦਗਾਰੀ ਮੰਚ ਦੀ ਉਸਾਰੀ ਲਈ ਲਗਭਗ ਅੱਠ ਲੱਖ ਪੰਜਾਹ ਹਜ਼ਾਰ ਰੁਪਏ ਦੀ ਰਾਸ਼ੀ ਖ਼ਰਚ ਕੀਤੀ ਗਈ ਹੈ।ਸਮਾਗਮ ਨੂੰ ਚਾਰ ਚੰਨ ਲਗਾਉਣ ਲਈ ਮੈਡਮ ਦਲਬੀਰ ਕੌਰ ਦੀ ਅਗਵਾਈ ‘ਚ ਵਿਦਿਆਰਥੀਆਂ ਵੱਲੋਂ ਵੱਖ-ਵੱਖ ਪੇਸ਼ਕਾਰੀਆਂ ਪੇਸ਼ ਕੀਤੀਆਂ ਗਈਆਂ ਜਿਨ੍ਹਾਂ ਵਿੱਚ ਗਿੱਧਾ, ਜਾਗੋ, ਕੋਰੀਓਗ੍ਰਾਫੀ,ਗਰੁੱਪ ਡਾਂਸ ਅਤੇ ਸਕਿੱਟ ਸ਼ਾਮਿਲ ਸਨ।ਸਟੇਜ ਏਂਕਰ ਦੀ ਭੂਮਿਕਾ ਸਕੂਲ ਦੀਆਂ ਹੋਣਹਾਰ ਵਿਦਿਆਰਥਣਾਂ ਖੁਸ਼ਪ੍ਰੀਤ ਕੌਰ ਅਤੇ ਨਵਰੋਜ ਕੌਰ ਵੱਲੋਂ ਬਾਖੂਬੀ ਨਿਭਾਈ ਗਈ।ਸਕੂਲ ਵਿਦਿਆਰਥੀਆਂ ਦੀਆਂ ਸੱਭਿਆਚਾਰਕ ਪੇਸ਼ਕਾਰੀਆਂ ਅਤੇ ਸਕੂਲ ਦੇ ਵਿਕਾਸ ਕਾਰਜਾਂ ਲਈ ਵੱਖ-ਵੱਖ ਸਮਾਜ ਸੇਵੀ ਵਿਅਕਤੀਆਂ ਵੱਲੋਂ ਦਿਲ ਖੋਲ ਕੇ ਦਾਨ ਕੀਤਾ ਗਿਆ।ਇਸ ਦੌਰਾਨ ਸਾਰੇ ਦਾਨੀ ਸੱਜਣਾਂ ਵੱਲੋਂ ਸਕੂਲ ਦੇ ਵਿਕਾਸ ਕਾਰਜਾਂ ਲਈ ਵਿੱਤੀ ਸਹਾਇਤਾ ਦਾਨ ਕੀਤੀ ਗਈ।ਸਕੂਲ ਇੰਚਾਰਜ ਸੁਖਵਿੰਦਰ ਕੌਰ ਅਤੇ ਜਗਜੀਤ ਸਿੰਘ ਥਿੰਦ ਕੰਪਿਊਟਰ ਫੈਕਲਟੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਦਾਨੀ ਵੀਰਾਂ ਵੱਲੋਂ ਸਕੂਲ ਦੇ ਵਿਕਾਸ ਕਾਰਜਾਂ ਲਈ ਦਿੱਤੀ ਗਈ ਵਿੱਤੀ ਸਹਾਇਤਾ ਦੀ ਵਰਤੋਂ ਪੂਰੀ ਇਮਾਨਦਾਰੀ ਨਾਲ ਸਕੂਲ ਅਤੇ ਵਿਦਿਆਰਥੀਆਂ ਦੀ ਭਲਾਈ ਲਈ ਕੀਤੀ ਜਾਂਦੀ ਹੈ ਅਤੇ ਅੱਗੇ ਵੀ ਇਸ ਪਰੰਪਰਾ ਨੂੰ ਇਸੇ ਤਰ੍ਹਾਂ ਬਰਕਰਾਰ ਰੱਖਿਆ ਜਾਵੇਗਾ।ਉਹਨਾਂ ਕਿਹਾ ਜੇ ਥਿੰਦ ਭਰਾ ਹਮੇਸ਼ਾਂ ਸਕੂਲ ਦੇ ਵਿਕਾਸ ਲਈ ਯੋਗਦਾਨ ਪਾਉਂਦੇ ਰਹੇ ਹਨ ਜੋ ਕਿ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ।ਇਸ ਮੌਕੇ ਬਲਕਾਰ ਸਿੰਘ,ਸੁਖਵਿੰਦਰ ਸਿੰਘ ਜੈਨਪੁਰ,ਦਰਸ਼ਨ ਸਿੰਘ,ਪਿਆਰਾ ਸਿੰਘ, ਆਸ਼ੂ ਚੋਪੜਾ,ਇੰਦਰਵੀਰ ਅਰੋੜਾ, ਦਲਬੀਰ ਕੌਰ,ਸੁਮਨ ਬਾਲਾ,ਸੁਖਜਿੰਦਰ ਸਿੰਘ ਹਰਮਨਦੀਪ ਸਿੰਘ,ਮਨਰੂਪ ਕੌਰ, ਨਵਨੀਤ ਕੌਰ,ਅਤੇ ਅਮਿਤਪਾਲ ਸਿੰਘ ਹਾਜਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleNASA’s Crew 7 targets March 12 to return to Earth
Next articleਏ ਐੱਸ ਆਈ ਬਲਬੀਰ ਸਿੰਘ ਦੀ ਸੇਵਾ ਮੁਕਤੀ ਮੌਕੇ ਵਿਦਾਇਗੀ ਸਮਾਰੋਹ ਆਯੋਜਿਤ