ਪਿੰਡ ਖੋਜੇਵਾਲ ਵਿਖੇ ਬਾਬਾ ਮਾਂਗੂ ਸ਼ਾਹ ਦੇ ਦਰਬਾਰ ਵਿੱਚ ਸਾਲਾਨਾ ਮੇਲਾ ਬੜੀ ਧੂਮਧਾਮ ਨਾਲ ਕਰਵਾਇਆ ਗਿਆ

ਧਾਰਮਿਕ ਸਮਾਗਮ ਅਤੇ ਮੇਲੇ ਆਪਸੀ ਭਾਈਚਾਰੇ ਦੇ ਪ੍ਰਤੀਕ ਹਨ-ਖੋਜੇਵਾਲ
ਕਪੂਰਥਲਾ ,( ਕੌੜਾ)- ਪਿੰਡ ਖੋਜੇਵਾਲ ਸਥਿਤ ਨੂਰ-ਏ-ਖੁਦਾ ਬਾਬਾ ਮੰਗੂ ਸ਼ਾਹ ਦੇ ਦਰਬਾਰ ਵਿੱਚ ਸਾਲਾਨਾ ਮੇਲਾ ਬੜੀ ਧੂਮਧਾਮ ਨਾਲ ਕਰਵਾਇਆ ਗਿਆ।ਦਰਬਾਰ ਦੇ ਮੁੱਖ ਸੇਵਾਦਾਰ ਫਕੀਰ ਸਿੰਘ ਦੀ ਅਗਵਾਈ ਵਿੱਚ ਕਰਵਾਏ ਗਏ ਇਸ ਮੇਲੇ ਵਿੱਚ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਵਿਸ਼ੇਸ਼ ਤੌਰ ਤੇ ਪੁੱਜੇ।ਉਨ੍ਹਾਂਨੇ ਦਰਬਾਰ ਵਿੱਚ ਨਤਮਸਤਕ ਹੋਣ ਤੋਂ ਬਾਅਦ ਪੰਡਾਲ ਵਿੱਚ ਮੌਜੂਦ ਸੰਤਾਂ ਮਹਾਂਪੁਰਸ਼ਾਂ ਦਾ ਆਸ਼ੀਰਵਾਦ ਲਿਆ।ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਖੋਜੇਵਾਲ ਨੇ ਕਿਹਾ ਕਿ ਪੰਜਾਬ ਦੀ ਧਰਤੀ ਸੰਤਾਂ,ਪੀਰਾਂ,ਫ਼ਕੀਰਾਂ,ਸ਼ਹੀਦਾਂ ਅਤੇ ਮਹਾਨ ਯੋਧਿਆਂ ਦੀ ਧਰਤੀ ਹੈ।ਇੱਥੇ ਹੋਣ ਵਾਲੇ ਧਾਰਮਿਕ ਸਮਾਗਮ ਅਤੇ ਮੇਲੇ ਆਪਸੀ ਭਾਈਚਾਰਕ ਸਾਂਝ ਦਾ ਪ੍ਰਤੀਕ ਹਨ।ਉਨ੍ਹਾਂ ਕਿਹਾ ਕਿ ਸਾਡੇ ਤਿਉਹਾਰ,ਧਾਰਮਿਕ ਸਮਾਗਮ ਅਤੇ ਮੇਲੇ ਵਿਗਿਆਨਕ,ਸਮਾਜਿਕ ਅਤੇ ਅਧਿਆਤਮਿਕ ਦ੍ਰਿਸ਼ਟੀਕੋਣ ਤੋਂ ਪੂਰੀ ਤਰ੍ਹਾਂ ਸਾਰਥਕ ਹਨ।ਧਾਰਮਿਕ ਸਮਾਗਮ ਲੋਕਾਂ ਨੂੰ ਸਕਾਰਾਤਮਕ ਸੰਦੇਸ਼ ਦੇਣ ਦਾ ਕੰਮ ਵੀ ਕਰਦੇ ਹਨ।ਉਨ੍ਹਾਂ ਕਿਹਾ ਕਿ ਸਾਡੇ ਤੀਜ-ਤਿਉਹਾਰ,ਮੇਲੇ,ਉਤਸਵ ਅਤੇ ਧਾਰਮਿਕ ਸਮਾਗਮ ਸਾਨੂੰ ਪ੍ਰਮਾਤਮਾ ਦੇ ਨੇੜੇ ਲੈ ਕੇ ਜਾਣ ਵਿੱਚ ਬਹੁਤ ਅਹਿਮ ਭੂਮਿਕਾ ਨਿਭਾਉਂਦੇ ਹਨ।ਪੂਜਾ,ਪਾਠ,ਅਰਦਾਸ ਕਰਨ ਨਾਲ ਸਾਨੂੰ ਆਤਮਿਕ ਬਲ ਵੀ ਮਿਲਦਾ ਹੈ,ਨਾਲ ਹੀ ਸਮਾਜਿਕ ਚਿੰਤਾ ਦੀ ਭਾਵਨਾ ਵੀ ਵਧਦੀ।ਖੋਜੇਵਾਲ ਖੋਜੇਵਾਲ ਨੇ ਕਿਹਾ ਕਿ ਧਾਰਮਿਕ ਸਮਾਗਮ ਅਤੇ ਤਿਉਹਾਰ ਉਸਾਰੂ ਸੰਦੇਸ਼ ਦੇਣ ਦਾ ਕੰਮ ਵੀ ਕਰਦੇ ਹਨ।ਇਸ ਮੌਕੇ ਭਾਜਪਾ ਸਦਰ ਪ੍ਰਧਾਨ ਸਬਜੀਤ ਸਿੰਘ ਦਿਓਲ, ਰਾਜ ਕੁਮਾਰ,ਸੁਰਜੀਤ ਸਿੰਘ,ਪਰਮਜੀਤ ਸਿੰਘ ਰਿੰਕੂ,ਪ੍ਰਧਾਨ ਭਜਨ ਲਾਲ,ਪ੍ਰੇਮ ਲਾਲ,ਮੁਲਕਰਾਜ, ਵਿਜੇ ਕੁਮਾਰ,ਮਨੋਹਰ ਸਿੰਘ,ਹਰਜਿੰਦਰ ਕੌਰ ਪੰਚ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਏ ਐੱਸ ਆਈ ਬਲਬੀਰ ਸਿੰਘ ਦੀ ਸੇਵਾ ਮੁਕਤੀ ਮੌਕੇ ਵਿਦਾਇਗੀ ਸਮਾਰੋਹ ਆਯੋਜਿਤ
Next articleਮਹਾਂ ਸ਼ਿਵਰਾਤਰੀ ਪਾਵਨ ਤਿਉਹਾਰ ਤੇ ਵਿਸ਼ੇਸ਼