ਉੱਘੇ ਗੀਤਕਾਰ ਇਕਬਾਲ ਸਿੰਘ ਪੀ ਟੀ ਨੂੰ ਸਦਮਾ,ਪਿਤਾ ਜੀ ਦਾ ਦਿਹਾਂਤ…

ਇਲਾਕੇ ਭਰ ਦੇ ਸਾਹਿਤਕਾਰ ਹੋਏ ਦੁੱਖ  ‘ਚ ਸ਼ਰੀਕ..
ਬਠਿੰਡਾ  (ਸਮਾਜ ਵੀਕਲੀ) (ਰਮੇਸ਼ਵਰ ਸਿੰਘ) ਪਿਛਲੇ ਦਿਨੀਂ ਸਾਹਿਤ ਜਾਗ੍ਰਿਤੀ ਸਭਾ (ਰਜਿ.) ਬਠਿੰਡਾ ਦੇ ਸੀਨੀਅਰ ਮੈਂਬਰ,  ਉੱਘੇ ਗੀਤਕਾਰ ਇਕਬਾਲ ਸਿੰਘ ਪੀ ਟੀ ਦੇ ਪਿਤਾ ਸਰਦਾਰ ਹਰਗੋਬਿੰਦ ਸਿੰਘ ਸਰਾਂ ਲੰਬੀ ਬਿਮਾਰੀ ਨਾਲ ਜੂਝਦਿਆਂ ਅਕਾਲ ਚਲਾਣਾ ਕਰ ਗਏ, ਇਸ ਦੁੱਖ ਦੀ ਘੜੀ ਵਿੱਚ ਇਲਾਕੇ ਭਰ ਦੇ ਸਾਹਿਤਕਾਰਾਂ ਨੇ ਸ਼ਾਮਿਲ ਹੁੰਦਿਆਂ ਇਕਬਾਲ ਸਿੰਘ ਪੀ ਟੀ ਅਤੇ ਦੁਖੀ ਪਰਿਵਾਰ ਨਾਲ  ਹਮਦਰਦੀ ਅਤੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ।ਵੱਖੋ-ਵੱਖ ਸਾਹਿਤਕ ਸੰਸਥਾਵਾਂ ਨਾਲ ਸੰਬੰਧਤ ਸਾਹਿਤਕਾਰ ਜਸਪਾਲ ਮਾਨਖੇੜਾ,ਅਤਰਜੀਤ ਕਹਾਣੀਕਾਰ, ਸੁਰਿੰਦਰਪ੍ਰੀਤ ਘਣੀਆ, ਸ਼ੁਖਦਰਸ਼ਨ ਗਰਗ, ਜਨਕ ਰਾਜ ਜਨਕ, ਅਮਰਜੀਤ ਸਿੰਘ ਜੀਤ, ਕੁਲਦੀਪ ਸਿੰਘ ਬੰਗੀ ,ਰਣਬੀਰ ਰਾਣਾ,ਰਣਜੀਤ ਗੌਰਵ, ਬਲਵਿੰਦਰ ਭੁੱਲਰ, ਤਰਸੇਮ ਬੁੱਟਰ, ਐਡਵੋਕੇਟ ਗੁਰਵਿੰਦਰ ਸਿੰਘ, ਤਰਸੇਮ ਬਸ਼ਰ, ਰਮੇਸ਼ ਗਰਗ, ਰਮੇਸ਼ ਸੇਠੀ ਬਾਦਲ,ਹਰਦਰਸ਼ਨ ਸਿੰਘ ਸੋਹਲ, ਜਗਦੀਸ਼ ਬਾਂਸਲ, ਰੂਪ ਚੰਦ ਸ਼ਰਮਾ,ਅਮਨ ਦਾਤੇਵਾਸ, ਆਗਾਜ਼ਵੀਰ ਕਹਾਣੀਕਾਰ, ਦਮਜੀਤ ਦਰਸ਼ਨ, ਡਾਕਟਰ ਜਸਪਾਲ ਜੀਤ, ਮਨਜੀਤ ਸਿੰਘ ਜੀਤ, ਰਾਜਬੀਰ ਕੌਰ, ਦਵੀ ਸਿੱਧੂ,ਤਰਸੇਮ ਨਰੂਲਾ, ਜਸਪਾਲ ਜੱਸੀ,ਮੋਹਨਜੀਤ ਸਿੰਘ ਪੁਰੀ,ਮਾਸਟਰ ਜਗਨ ਨਾਥ, ਅਮਰਜੀਤ ਸਿੰਘ ਪੇਂਟਰ, ਅਵਤਾਰ ਸਿੰਘ ਬਾਹੀਆ, ਗੁਰਪ੍ਰੀਤ ਸਿੰਘ ਗਰੇਵਾਲ, ਹਰਦੀਪ ਸਿੰਘ ਸੇਵਾਮੁਕਤ ਡੀਈਓ, ਮੰਗਤ ਕੁਲਜਿੰਦ ਅਤੇ ਹੋਰ ਬਹੁਤ ਸਾਰੀਆਂ ਸਾਹਿਤਕ ਸ਼ਖਸੀਅਤਾਂ ਇਕਬਾਲ ਸਿੰਘ ਪੀ ਟੀ ਦੇ ਗਮ ਚ ਸ਼ਰੀਕ ਹੋਈਆਂ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article*ਸੱਪਾਂ ਦੇ ਜਠੇਰੇ/ਵਡੇਰੇ *
Next article“ਇਹ ਅਕਾਸ਼ਵਾਣੀ ——ਹੈ”