ਸਿਹਤ ਕੇਂਦਰ ਭੀਖੀ ਵਿਖੇ ਪਰਿਵਾਰ ਨਿਯੋਜਨ ਕੈਂਪ ਜਾਰੀ 

ਮਾਨਸਾ  26 ਫਰਬਰੀ ( ਚਾਨਣ ਦੀਪ ਸਿੰਘ ਔਲਖ ‌‌) ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤੇ ਸਿਹਤ ਕੇਂਦਰ ਭੀਖੀ ਵਿਖੇ ਪਰਿਵਾਰ ਨਿਯੋਜਨ ਦੇ ਕੈਂਪ ਦਾ ਆਯੋਜਨ ਕੀਤਾ ਗਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਐਜੂਕੇਟਰ ਕੇਵਲ ਸਿੰਘ ਨੇ ਦੱਸਿਆ ਕਿ ਅਪ੍ਰੇਸ਼ਨਾਂ ਦੇ ਮਾਹਿਰ  ਡਾਕਟਰ ਹਰਦੀਪ ਸ਼ਰਮਾ ਸੀਨੀਅਰ ਮੈਡੀਕਲ ਅਫ਼ਸਰ ਸਮੂਦਾਇਕ ਸਿਹਤ ਕੇਂਦਰ ਭੀਖੀ ਵੱਲੋਂ ਹਰ ਹਫ਼ਤੇ ਦੇ ਸੋਮਵਾਰ ਅਤੇ ਵੀਰਵਾਰ ਨੂੰ ਲੋੜਵੰਦ ਮਰੀਜ਼ਾਂ ਦੇ ਅਪਰੇਸ਼ਨ ਅਤੇ ਪਰਿਵਾਰ ਨਿਯੋਜਨ ਦੇ ਅਪਰੇਸ਼ਨ ਕੀਤੇ ਜਾਂਦੇ ਹਨ।ਜਿਸ ਵਿਚ ਮਾਨਸਾ ਜ਼ਿਲ੍ਹੇ ਦੇ ਵੱਖ ਵੱਖ ਪਿੰਡਾਂ ਤੋਂ ਇਲਾਵਾ ਹਰਿਆਣਾ ਦੇ ਲਾਭਪਾਤਰੀਆਂ ਨੂੰ ਮੁਫ਼ਤ ਅਪਰੇਸ਼ਨ ਦੀ ਸਹੂਲਤ ਮੁੱਹਈਆ ਕਰਵਾਈ ਜਾਂਦੀ ਹੈ।
ਪਰਿਵਾਰ ਨਿਯੋਜਨ ਦੇ ਅਪਰੇਸ਼ਨਾਂ  ਸਦਕਾ ਸਿਹਤ ਬਲਾਕ ਖਿਆਲਾ ਕਲਾਂ ਆਮ ਲੋਕਾਂ ਦੀ ਪਹਿਲੀ ਪਸੰਦ ਹੈ। ਜਿਸ ਸਦਕਾ ਔਰਤਾਂ ਦੇ ਨਲਬੰਦੀ ਅਪ੍ਰੇਸ਼ਨ‌ ਕਰਨ ਵਿੱਚ ਪੰਜਾਬ ਸੂਬੇ ਭਰ ਵਿਚੋਂ ਲਗਾਤਾਰ ਦੋ ਸਾਲਾਂ ਤੋਂ ਮੋਹਰੀ ਚੱਲ ਰਿਹਾ ਹੈ। ਇਸ ਕਾਰਗੁਜ਼ਾਰੀ ਵਜੋਂ ਪੰਜਾਬ ਦੇ ਸਿਹਤ ਮੰਤਰੀ ਵੱਲੋਂ ਵਿਸ਼ਵ ਆਬਾਦੀ ਦਿਵਸ ਮੌਕੇ ਅਪਰੇਸ਼ਨਾਂ ਦੇ ਮਾਹਿਰ   ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਹਰਦੀਪ ਸ਼ਰਮਾ ਨੂੰ ਸਨਮਾਨਿਤ ਕੀਤਾ ਗਿਆ। ਅੱਜ  ਸਿਹਤ ਕੇਂਦਰ ਭੀਖੀ ਵਿਖੇ 25 ਲਾਭਪਾਤਰੀ ਔਰਤਾਂ ਦੇ ਪਰਿਵਾਰ ਨਿਯੋਜਨ ਅਤੇ ਦੋ ਮਰੀਜ਼ਾਂ ਦੇ ਮੇਜਰ  ਅਪਰੇਸ਼ਨ ਕੀਤੇ ਗਿਆ ।ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਪੁਰਸ਼ਾਂ ਨੂੰ ਨਸਬੰਦੀ ਕਰਵਾਉਣ ਲਈ 1100 ਰੁਪਏ, ਔਰਤਾਂ ਨੂੰ ਨਲਬੰਦੀ ਕਰਵਾਉਣ ਲਈ ਗਰੀਬੀ ਰੇਖਾ ਤੋਂ ਹੇਠਾਂ ਰਹਿੰਦੀਆਂ ਔਰਤਾਂ ਨੂੰ 600 ਰੁਪਏ ਅਤੇ ਆਮ ਵਰਗ ਦੀਆਂ ਔਰਤਾਂ ਨੂੰ 250 ਰੁਪਏ ਅਤੇ ਪੀ.ਪੀ.ਆਈ.ਯੂ.ਸੀ.ਡੀ. ਲਗਵਾਉਣ ਲਈ ਔਰਤਾਂ ਨੂੰ 300 ਰੁਪਏ ਦੇ ਵਿੱਤੀ ਲਾਭ ਵੀ ਦਿੱਤੇ ਜਾਂਦੇ ਹਨ।
 ਸੰਪਰਕ 9876888177

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous article  ਏਹੁ ਹਮਾਰਾ ਜੀਵਣਾ ਹੈ -522
Next articleਬੇਗ਼ਮਪੁਰੇ ਦਾ ਕਾਰਵਾਂ ਜੋ ਰੋਕਿਆਂ ਵੀ ਰੁਕਿਆ ਨਹੀ?