*ਝੂਠਾ ਪਰਚਾ ?*

ਰੋਮੀ ਘੜਾਮਾਂ
(ਅੱਗੇ ਪਰਚੇ ਨੂੰ ਝੂਠੇ ਪਰਚੇ ਵਜੋਂ ਹੀ ਪੜ੍ਹਿਆ ਜਾਵੇ ਜੀ।) 
(ਸਮਾਜ ਵੀਕਲੀ)
ਪਰਚੇ ‘ਤੇ ਪਰਚਾ ਠਾਹ ਪਰਚਾ।
ਕਦੇ ਉਹ ਪਰਚਾ ਕਦੇ ਆਹ ਪਰਚਾ।
ਕੁੱਝ ਚੋਰਾਂ ਤੇ ਕੁੱਤੀਆਂ ਨੇ ਰਲ਼,
ਮਜ਼ਾਕ ਹੀ ਲਿਆ ਬਣਾ ਪਰਚਾ।
ਸੱਚ ਦੀ ਆਵਾਜ਼ ਦਬਾਉਣ ਲਈ,
ਮੰਨਣ ਇਹ ਉੱਤਮ ਦਾਅ ਪਰਚਾ।
ਅਖੌਤੀ ਤਾਕਤ ਦੇ ਸਿਰ’ ਤੇ,
ਇੱਕ ਵਾਰ ਤਾਂ ਦੇਣ ਕਟਾ ਪਰਚਾ।
ਪਰ ਵਿੱਚ ਅਦਾਲਤ ਪਤਾ ਲੱਗੇ,
ਪੈਂਦਾ ਏ ਕਿਹੜੇ ਭਾਅ ਪਰਚਾ।
ਜਦੋਂ ਵਰਨ ਸਵਾਲ ਵਕੀਲਾਂ ਦੇ,
ਦਵੇ ਮੂੰਹ ‘ਚ ਘੁੰਙਣੀਆਂ ਪਾ ਪਰਚਾ।
ਫਿਰ ਝੂਠ ਦੇ ਲੱਗਦੇ ਪੈਰ ਨਹੀਂ,
ਲੈਂਦਾ ਏ ਮੂਹਰੇ ਲਾ ਪਰਚਾ।
ਆਪਣੇ ਹੀ ਵਾਰ ਵੱਜਦੇ ਪੁੱਠੇ,
ਬੁਰੀ ਤਰ੍ਹਾਂ ਦਵੇ ਬੁੰਦਲ਼ਾਅ ਪਰਚਾ।
ਕਰਵਾਉਣ ਤੇ ਵਿੱਚੇ ਕਰਨ ਵਾਲ਼ੇ,
ਲਾਈਨਾਂ ਵਿੱਚ ਲਵੇ ਖੜ੍ਹਾਅ ਪਰਚਾ।
ਵੱਧ-ਘੱਟ ਜੋ ਵੀ ਜਿੰਨ੍ਹਾ ਸ਼ਾਮਲ,
ਹਰ ਇੱਕ ਨੂੰ ਲਵੇ ਸਦਵਾ ਪਰਚਾ।
ਯਾਨਿ ਲਾੜੇ ਨਾਲ਼ ਬਰਾਤੀ ਵੀ,
ਅਕਸਰ ਦਿੰਦਾ ਟੰਗਵਾ ਪਰਚਾ।
ਰੋਮੀਆਂ ਘੜਾਮੇਂ ਵਾਲ਼ਿਆ ਹੁਣ,
ਤੂੰ ਵੀ ਨਾ ਲਈਂ ਕਰਵਾ ਪਰਚਾ
ਪਰ ਤੂੰ ਤਾਂ ਬੋਲਿਆ ਸੱਚ ਇਹ ਵੀ,
ਫਿਰ ਮੰਨ “ਹੈ ਕਿਹੜੀ ਬਲਾ ਪਰਚਾ”।
ਸੱਚ.. ! ਇਹ ਤਾਂ ਕਵਿਤਾ ਜ੍ਹੀ ਬਣ ਗਈ,
ਚੱਲ ਛੱਡਦੇ ਨੈੱਟ ‘ਤੇ ਆਹ ਪਰਚਾ।
ਰੋਮੀ ਘੜਾਮਾਂ।
9855281105 (ਵਟਸਪ ਨੰ.)
Previous articleਅਸਲੀ ਇਨਸਾਨ ਕੌਣ ?
Next articleਕਾਲਜੇ ਪੈਂਦੀ ਧੂਹ