HOME ਨਾਕਾਮ 

ਨਾਕਾਮ 

ਮੰਜੂ ਰਾਇਕਾ
 (ਸਮਾਜ ਵੀਕਲੀ) 
ਮੰਜ਼ਿਲ ਦੇ ਰਾਹ ’ਚ ਅਸੀਂ ਕਿੰਨੇ ਹੀ ਸਾਹ ਸੁਕਾ ਬੈਠੇ,
ਕਿਸਮਤ ਦੇ ਹੱਥਾਂ ਨਾਲ ਲਿਖੇ ਸੁਪਨੇ ਸਭ ਰੁਲਾ ਬੈਠੇ।
ਜਿਉਂਦੇ ਰਹੇ ਤਸੱਲੀ ਨਾਲ ਕੱਲ੍ਹ ਦੇ ਚਾਨਣ ਦੀ ਆਸ ’ਤੇ,
ਅੱਜ ਦੇ ਹਨੇਰੇ ਨਾਲ ਅਸੀ ਅੱਜ ਦੀ ਹੀ ਆਸ ਗੁਆ ਬੈਠੇ।
ਲੋਕਾਂ ਦੇ ਕਹਿਣ ’ਚ ਆ ਕੇ ਅਸੀ ਆਪਣਾ ਰੰਗ ਗੁਆ ਬੈਠੇ,
ਖੁਦ ਨਾਲ ਸੱਚ ਬੋਲਣ ਦਾ ਹੌਸਲਾ ਵੀ ਕਿਤੇ ਛੁਡਾ ਬੈਠੇ।
ਨਾ ਕੋਈ ਯਾਰ ਬਚਿਆ ਹੁਣ, ਨਾ ਕੋਈ ਆਪਣਾ ਸਾਇਆ,
ਹਰ ਕਿਸੇ ਦੀਆਂ ਰਾਹਾਂ ’ਚ ਅਸੀਂ ਖੁਦ ਨੂੰ ਰਾਹੀ ਬਣਾ ਬੈਠੇ।
ਨਾ ਕਾਮਯਾਬ ਹੋਏ ਸੀ, ਨਾ ਰਾਹਾਂ ਨਾਲ ਨਿਭਾ ਪਾਏ,
ਸੱਚ ਇਹ ਸੀ ਕਿ ਆਪਣੀ ਹੀ ਉਮੀਦਾਂ ਨੂੰ ਅਸੀ ਬੁਝਾ ਬੈਠੇ।
ਮੰਜੂ ਰਾਇਕਾ।
ਭਿੰਡਰਾਂ (ਸੰਗਰੂਰ)
Previous articleਕੁਦਰਤ ਤੋਂ ਪਾਰ ਨੀ ਬਣਿਆ
Next articleਗਿੱਦੜਸਿੰਗੀ