ਡੇਰਾਬੱਸੀ (ਸਮਾਜ ਵੀਕਲੀ) ਸੰਜੀਵ ਸਿੰਘ ਸੈਣੀ, ਮੋਹਾਲੀ : ਡੇਰਾਬੱਸੀ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਤੇ ਇਲਾਕੇ ਦੇ ਬਜ਼ੁਰਗ ਸੀਨੀਅਰ ਰਾਜਸੀ ਆਗੂ ਸ੍ਰਃ ਅਮ੍ਰਿਤਪਾਲ ਸਿੰਘ ਨੇ ਡੇਰਾਬੱਸ ਇਲਾਕੇ ਚ ਕੈਂਸਰ ਵਰਗੀ ਵੱਧ ਰਹੀ ਭਿਆਨਕ ਬਿਮਾਰੀਆਂ ਲਈ ਫ਼ੈਕਟਰੀਆਂ ਵੱਲੋ ਫੈਲਾਏ ਜਾ ਰਹੇ ਪ੍ਰਦੂਸਣ ਨੂੰ ਦੋਸ਼ੀ ਠਹਿਰਾਇਆ ਹੈ । ਉਹਨ੍ਹਾਂ ਕਿਹਾ ਕਿ ਇਲਾਕੇ ਦੇ ਲੋਕਾਂ ਨੂੰ ਰਾਜਨੀਤਿਕ ਵਖਰੇਵਿਆਂ ਤੋਂ ਉੱਪਰ ਉੱਠਕੇ ਸਰਕਾਰ, ਪ੍ਰਸ਼ਾਸਨ ਤੇ ਫ਼ੈਕਟਰੀ ਮਾਲਕਾਂ ਦੇ ਵਿਰੋਧ ਵਿੱਚ ਫੈਸਲਾਕੁੰਨ ਵਾਤਾਵਰਣ ਦੀ ਸੁੱਧਤਾ ਲਈ ਮੁਹਿੰਮ ਸੁਰੂ ਕਰਨੀ ਹੋਵੇਗੀ । ਸ੍ਰਃ ਅਮ੍ਰਿਤਪਾਲ ਸਿੰਘ ਜ਼ਿਹਨਾਂ ਨੂੰ ਇਲਾਕੇ ‘ਚ ਪ੍ਰਧਾਨ ਵੱਜੋਂ ਜਾਣਿਆ ਜਾਂਦਾ ਹੈ ਨੇ ਕਿਹਾ ਕਿ ਹਰ ਰਾਜਸੀ ਪਾਰਟੀ ਦੇ ਆਗੂਆਂ ਨੂੰ ਆਪਣੀ ਪਾਰਟੀ ਦੇ ਵਰਕਰਾਂ ਨੂੰ ਪ੍ਰਦੂਸ਼ਣ ਵਿਰੋਧੀ ਲੈਹਿਰ ਦਾ ਹਿੱਸਾ ਬਣਨ ਲਈ ਪ੍ਰੇਰਣਾ ਚਾਹੀਦਾ ਹੈ ਤੇ ਵਾਤਾਵਰਣ ਸੁੱਧਤਾ ਅੰਦੋਲਨ ਨੂੰ ਇਤਿਹਾਸਕ ਬਣਾਉਣਾ ਚਾਹਿਦਾ ਹੈ ।
ਸ੍ਰਃ ਅਮ੍ਰਿਤਪਾਲ ਸਿੰਘ ਨੇ ਪ੍ਰਦੂਸ਼ਣ ਨੂੰ ਇਲਾਕੇ ਦੀ ਮੁੱਖ ਸਮੱਸਿਆ ਦੱਸਦੇ ਹੋਏ ਕਿਹਾ, ਕਿ ਪ੍ਰਦੂਸ਼ਣ ਵਿਰੋਧੀ ਇੱਸ ਮੁਹਿੰਮ ਨੂੰ ਅੰਦੋਲਨ ਸਮਝਕੇ ਇਲਾਕਾ ਵਾਸੀਆਂ ਨੂੰ ਇੱਸ ਚ ਭਾਗੀਦਾਰ ਬਣਨ ਦਾ ਸੱਦਾ ਦਿੰਦਿਆਂ ਕਿਹਾ, ਕਿ ਇੱਹ ਸਮੱਸਿਆ ਕਿਸੇ ਇੱਕ ਵਿਆਕਤੀ ਦੀ ਨਹੀਂ, ਡੇਰਾਬਸੀ ਸਬ-ਡਵੀਜ਼ਨ ‘ਚ ਰਹਿਣ ਵਾਲੇ ਹਰ ਵਸਨੀਕ ਦੀ ਹੈ । ਅੱਜ ਸ੍ਰਃ ਅਮ੍ਰਿਤਪਾਲ ਸਿੰਘ ਡੇਰਾਬਸੀ ਤੇ ਸ੍ਰਃ ਅਮਰੀਕ ਸਿੰਘ ਮਲਕਪੁਰ ਨੇ ਪ੍ਰਦੂਸ਼ਣ ਦੇ ਮੁੱਦੇ ਤੇ ਆਪਣੇ ਵਿਚਾਰਾਂ ਦੀ ਸਾਂਝ ਪਾਉਂਦਿਆਂ ਕਿਹਾ, ਕਿ ਪ੍ਰਦੂਸ਼ਣ ਫੈਲਣ ਕਰਕੇ ਇਲਾਕੇ ਚ ਵੱਧ ਰਹੀ ਬਿਮਾਰੀਆਂ ਲੋਕਾਂ ਦੀ ਸਿਹਤ ਲਈ ਗੰਭੀਰ ਖਤਰਾ ਹਨ , ਇੱਸ ਕਰਕੇ ਇੱਸ ਮੁਹਿੰਮ ਨੂੰ ਕਿਸੇ ਇੱਕ ਵਿਆਕਤੀ ਲਈ ਨਹੀਂ ਆਪਣੇ ਸਾਰਿਆਂ ਲਈ ਤੇ ਬੱਚਿਆਂ ਦੀ ਚੰਗੀ ਸਿਹਤ ਲਈ ਇਲਾਕਾਈ ਸਾਂਝੇ ਸੰਘਰਸ਼ ਵੱਜੋਂ ਸਮਝਣਾ ਪਵੇਗਾ ।
ਸਃ ਅਮ੍ਰਿਤਪਾਲ ਸਿੰਘ ਤੇ ਜਥੇਦਾਰ ਅਮਰੀਕ ਸਿੰਘ ਮਲਕਪੁਰ ਨੇ ਦੱਸਿਆ ਕਿ ਇੱਸ ਮਸਲੇ ਬਾਬਤ ਜਲਦ ਹੀ ਸਭ ਤੋਂ ਪਹਿਲਾਂ ਹਲਕਾ ਵਿਧਾਇਕ ਸਃ ਕੁਲਜੀਤ ਸਿੰਘ ਰੰਧਾਵਾ, ਸ੍ਰੀ ਐਨ ਕੇ ਸ਼ਰਮਾ ਸਾਬਕਾ ਵਿਧਾਇਕ ਤੇ ਮੰਤਰੀ, ਸ੍ਰਃ ਦੀਪਇੰਦਰ ਸਿੰਘ ਢਿੱਲੋਂ ਹਲਕਾ ਇੰਚਾਰਜ ਕਾਂਗਰਸ ਪਾਰਟੀ, ਸ੍ਰੀ ਸੰਜੀਵ ਖੰਨਾ ਹਲਕਾ ਇੰਚਾਰਜ ਬੀਜੇਪੀ , ਬੀਐਸਪੀ ਦੇ ਆਗੂਆਂ ਸਮੇਤ ਸਾਰੀਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਤੇ ਸਮਾਜਿਕ ਸੇਵਾ ਚ ਮੋਹਰੀ ਸਮਾਜਸੇਵੀ ਸੰਸਥਾਵਾਂ ਨਾਲ ਵੀ ਵਿਚਾਰਾਂ ਸਾਂਝੀਆਂ ਕਰਕੇ ਤੇ ਸੁਝਾਓ ਲੈਕੇ ਜਲਦ ਹੀ ਮੀਟਿੰਗ ਕਰਕੇ ਇਲਾਕਾਈ ਸਾਂਝਾਂ ਠੋਸ ਪ੍ਰੋਗਰਾਮ ਉਲੀਕਿਆ ਜਾਵੇਗਾ ।