HOME ‘ਫੇਸ ਟਾਇਮ’ ਗੀਤ ਰਾਹੀਂ ਮੰਨ੍ਹਾ ਧਾਮੀਂ ਦਿਖਾਵੇਗਾ ਪ੍ਰਦੇਸੀ ਵੀਰਾਂ ਦੀ ਜ਼ਿੰਦਗੀ ਦਾ...

‘ਫੇਸ ਟਾਇਮ’ ਗੀਤ ਰਾਹੀਂ ਮੰਨ੍ਹਾ ਧਾਮੀਂ ਦਿਖਾਵੇਗਾ ਪ੍ਰਦੇਸੀ ਵੀਰਾਂ ਦੀ ਜ਼ਿੰਦਗੀ ਦਾ ਹਾਲ

1

ਬੰਗਾ  (ਸਮਾਜ ਵੀਕਲੀ)  ( ਚਰਨਜੀਤ ਸੱਲ੍ਹਾਂ ) ਯੂ ਟਿਊਬ ਰਾਹੀਂ ‘ਡਾਂਟ ਵਰੀ’ ਵਰਗੇ ਗੀਤਾਂ ਰਾਹੀਂ ਆਪਣੀ ਪਹਿਚਾਣ ਬਨਾਉਣ ਵਾਲ਼ਾ ਗੀਤਕਾਰ ਅਤੇ ਗਾਇਕ ਮੰਨ੍ਹਾ ਧਾਮੀਂ ਆਪਣੇ ਸਰੋਤਿਆਂ ਦੀ ਕਚਿਹਰੀ ਵਿੱਚ ਆਪਣਾ ਨਵਾਂ ਟਰੈਕ ‘ਫੇਸ ਟਾਇਮ’ ਲੈ ਕੇ ਹਾਜ਼ਰ ਹੋਇਆ ਹੈ। ਸੰਗੀਤ ਜਗਤ ਦੀ ਸਿਰਮੌਰ ਸ਼ਖਸੀਅਤ ਬੈਜੂ਼ ਬਾਵਰਾ ਦੀ ਜਨਮ ਭੂਮੀ ਬਜਵਾੜਾ ਖੁਰਦ (ਹੁਸ਼ਿਆਰਪੁਰ ) ਵਿਖੇ ਪੈਦਾ ਹੋਇਆ ਮੰਨ੍ਹਾ ਧਾਮੀਂ ਅੱਜ ਕੱਲ੍ਹ ਰੋਜ਼ੀ ਰੋਟੀ ਦੀ ਭਾਲ਼ ਵਿੱਚ ਇੰਗਲੈਂਡ ਦੀ ਧਰਤੀ ‘ਤੇ ਮਿਹਨਤ ਮੁਸ਼ੱਕਤ ਕਰਨ ਰਿਹਾ ਹੈ। ਅੱਠਵੀਂ ਦਸਵੀਂ ਕਲਾਸ ਤੋਂ ਗੀਤ ਲਿਖਣ ਦਾ ਸ਼ੌਂਕ ਅੱਜ ਉਸਨੂੰ ਆਪਣੀ ਆਵਾਜ਼ ਵਿੱਚ ਪ੍ਰਦੇਸਾਂ ਵਿੱਚ ਆ ਵਸੇ ਸਾਡੇ ਭੈਣਾਂ ਭਰਾਵਾਂ ਦੀ ਅਸਲੀ ਹਾਲਤ ਬਿਆਨ ਕਰਨ ਤੀਕ ਲੈ ਆਇਆ ਹੈ। ‘ਫੇਸ ਟਾਇਮ’ ਗੀਤ ਰਾਹੀਂ ਮੰਨ੍ਹਾ ਦਰਸਾਅ ਰਿਹਾ ਹੈ ਕਿ ਸਾਨੂੰ ਸਭ ਨੂੰ ਤਾਂ ਇਹ ਇਤਰਾਜ਼ ਹੁੰਦਾ ਹੈ ਕਿ ਪ੍ਰਦੇਸੀਂ ਜਾ ਬੈਠੇ ਬੱਚੇ ਸਾਨੂੰ ਫੋਨ ਕਿਉਂ ਕਰਦੇ ਪਰ ਅਸਲ ‘ਚ ਉਹ ਜਾਣਦੇ ਹਨ ਕਿ ਉਹਨਾਂ ‘ਤੇ ਕੀ ਵਾਪਰ ਰਹੀ ਹੁੰਦੀ ਹੈ। ਮਿ. ਯੁਵੀ ਦੀਆਂ ਸੰਗੀਤਿਕ ਧੁੰਨਾਂ ਅਤੇ ਮਲਕੀਤ ਰੌਣੀ, ਰੇਨੂੰ ਸ਼ਰਮਾਂ ਤੇ ਅਮ੍ਰਿਤ ਮਾਂਗਟ ਵਰਗੇ ਨਾਮੀਂ ਨਾਇਕਾਂ ‘ਤੇ ਫ਼ਿਲਮਾਇਆ ਇਹ ਗੀਤ ਹੱਥਲੀ ਦਸ ਜਨਵਰੀ ਤੋਂ ਦੇਸ਼ ਵਿਦੇਸ਼ ਚ ਧੁੰਮਾਂ ਪਾਉਂਦਾ ਸੁਣਾਈ ਦੇਵੇਗਾ। ਮੰਨ੍ਹਾ ਧਾਮੀਂ ਅਨੁਸਾਰ ਇਹ ਪ੍ਰੋਜੈਕਟ ਜੱਸਾ ਭਾਊ ਅਤੇ ਰਿਸ਼ਵ ਹੀਉਂ ਵਰਗੇ ਦੋਸਤਾਂ ਕਰਕੇ ਹੀ ਸਿਰੇ ਲਾਉਣਾ ਸੰਭਵ ਹੋਇਆ ਹੈ। ਆਪਣੇ ਅਗਲੇ ਪ੍ਰੋਜੈਕਟ ਦਾ ਕਰਦਿਆਂ ਦੱਸਦਾ ਹੈ ਕਿ ਉਸਦੇ ਅਗਲੇ ਟਰੈਕ ਪ੍ਰਸਿੱਧ ਪੰਜਾਬੀ ਗਾਇਕ ਕੇ ਐੱਸ ਮੱਖਣ ਨਾਲ਼ ਆ ਰਹੇ ਹਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਡੇਰਾ ਸੱਚਖੰਡ ਦੁੱਧਾਧਾਰੀ ਈਸਪੁਰ ਵਿਖ਼ੇ ਮਾਘੀ ਦਾ ਸਾਲਾਨਾ ਜੋੜ ਮੇਲਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ 14 ਜਨਵਰੀ ਨੂੰ ਮਨਾਇਆ ਜਾਵੇਗਾ
Next articleਮਾਨਸਰੋਵਰ ਸਾਹਿਤ ਅਕਾਦਮੀ ਵੱਲੋਂ ਸ਼ਾਨਦਾਰ ਲਾਈਵ ਪ੍ਰੋਗਰਾਮ ਦੇ ਨਾਲ ਸਾਲ 2026 ਦਾ ਕੀਤਾ ਗਿਆ ਆਗਾਜ਼ – ਸੂਦ ਵਿਰਕ