HOME ਡੇਰਾ ਸੱਚਖੰਡ ਦੁੱਧਾਧਾਰੀ ਈਸਪੁਰ ਵਿਖ਼ੇ ਮਾਘੀ ਦਾ ਸਾਲਾਨਾ ਜੋੜ ਮੇਲਾ ਬੜੀ ਸ਼ਰਧਾ...

ਡੇਰਾ ਸੱਚਖੰਡ ਦੁੱਧਾਧਾਰੀ ਈਸਪੁਰ ਵਿਖ਼ੇ ਮਾਘੀ ਦਾ ਸਾਲਾਨਾ ਜੋੜ ਮੇਲਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ 14 ਜਨਵਰੀ ਨੂੰ ਮਨਾਇਆ ਜਾਵੇਗਾ

2

ਬ੍ਰਹਮਲੀਨ 108 ਸੰਤ ਮੰਗਲ ਦਾਸ ਜੀ ਦੀ ਯਾਦ ਨੂੰ ਸਮਰਪਿਤ ਇੱਕ ਖੂਨ ਦਾਨ ਕੈਂਪ ਵੀ ਲਗਾਇਆ ਜਾਵੇਗਾ

ਈਸਪੁਰ  (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾਂ) ਡੇਰਾ ਸ੍ਰੀ 108 ਸੰਤ ਬਾਬਾ ਬਸਾਉ ਦਾਸ ਜੀ ਸੱਚਖੰਡ ਦੁੱਧਾਧਾਰੀ ਅਤੇ ਸੰਤ ਬਾਬਾ ਮੰਗਲ ਦਾਸ ਜੀ ਪਿੰਡ ਈਸਪੁਰ ਵਿਖੇ ਮਿਤੀ 14 ਜਨਵਰੀ, 2026 ਦਿਨ ਬੁੱਧਵਾਰ ਨੂੰ ਸੰਤ ਬੀਬੀ ਪ੍ਰਕਾਸ਼ ਕੌਰ ਜੀ ਅਤੇ ਡੇਰਾ ਸੰਚਾਲਕ ਸ੍ਰੀ 108 ਸੰਤ ਹਰਵਿੰਦਰ ਦਾਸ ਜੀ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਾਘੀ ਦਾ ਸਾਲਾਨਾ ਜੋੜ ਮੇਲਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਜਾਵੇਗਾ। ਇਸ ਸਮਾਗਮ ਵਿੱਚ ਵੱਖ-ਵੱਖ ਕੀਰਤਨੀ ਅਤੇ ਰਾਗੀ ਜੱਥਿਆਂ ਤੇ ਸੰਤ-ਮਹਾਪੁਰਸ਼ਾਂ ਵੱਲੋਂ ਕਥਾ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ। ਸਟੇਜ ਸਕੱਤਰ ਦੀ ਭੂਮਿਕਾ ਤਰਸੇਮ ਲਾਲ ਜੇ.ਈ. ਨੇ ਨਿਭਾਈ ਜਾਵੇਗੀ। ਸੰਗਤਾਂ ਨੂੰ ਗੁਰੂ ਜੀ ਦੇ ਲੰਗਰ ਅਤੁੱਟ ਵਰਤਾਏ ਜਾਣਗੇ। ਇਸ ਮਾਘੀ ਸਲਾਨਾ ਜੋੜ ਮੇਲੇ ਮੌਕੇ ਡੇਰਾ ਈਸਪੂਰ ਵਿਖੇ ਬ੍ਰਹਮਲੀਨ 108 ਸੰਤ ਮੰਗਲ ਦਾਸ ਜੀ ਦੀ ਯਾਦ ਨੂੰ ਸਮਰਪਿਤ ਇੱਕ ਖੂਨ ਦਾਨ ਕੈਂਪ ਬਲੱਡ ਡੋਨਰਸ ਪੰਜਾਬ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਡਾਕਟਰ ਅਵਤਾਰ ਸਿੰਘ ਕਰੀਮਪੁਰੀ: ਇੱਕ ਸਮਰਪਿਤ ਆਗੂ ਦੀ ਪ੍ਰੇਰਨਾਦਾਇਕ ਸ਼ਖ਼ਸੀਅਤ -ਲਾਲ ਸਿੰਘ ਸੁਲਹਾਣੀ
Next article‘ਫੇਸ ਟਾਇਮ’ ਗੀਤ ਰਾਹੀਂ ਮੰਨ੍ਹਾ ਧਾਮੀਂ ਦਿਖਾਵੇਗਾ ਪ੍ਰਦੇਸੀ ਵੀਰਾਂ ਦੀ ਜ਼ਿੰਦਗੀ ਦਾ ਹਾਲ