ਫੇਸਬੁੱਕ-ਦੋਸਤ

ਕਿ੍ਸ਼ਨਾ ਸ਼ਰਮਾ

(ਸਮਾਜ ਵੀਕਲੀ)

ਫੇਸਬੁੱਕ ਤਾਂ ਹੈ ਮੇਰੀ ਪੱਕੀ ਦੋਸਤ
ਸਾਰੀਆਂ ਗੱਲਾਂ ਮੇਰੇ ਨਾਲ ਹੈ ਕਰਦੀ
ਕਹਿੰਦੀ, ਕਿ੍ਸ਼ਨਾ, ਹਾਕਮ ਤਾਂ ਬਣ ਜਾਂਦੇ ਨੇ ਜਾਲ਼ਮ
ਕਿਵੇਂ , ਤੂੰ ਇਹ ਸਾਰੀਆਂ ਗੱਲਾਂ ਹੈਂ ਜਰਦੀ ?
ਮੈਂ ਪੁੱਛਿਆ, ਤੂੰ ਦੁਖੀ ਹੈ ਦੱਸ ਕੇਹੜੀ ਗੱਲੋਂ ?
ਕਹਿੰਦੀ , ਸੁਣ ਲੈ ,ਨੋਕਰੀਆਂ ਦੀ ਪੈ ਗਈ ਬੱਲੋਂ

ਜਿੰਨਾ ਦੇ ਮਾਪਿਆਂ ਨੇ ਦੇਸ਼ ਲਈ ਜਾਨਾਂ ਸਨ ਵਾਰੀਆਂ
ਉਹ ਜਿੰਦਾ , ਅੱਜ ਨੋਕਰੀਆਂ ਲਈ ਰੋਂਦੀਆਂ ਫਿਰਨ ਵਿਚਾਰੀਆਂ
ਹੋਰ ਸੁਣ———-

ਨੋਕਰੀਆਂ ਤਾਂ ਬਣੀਆਂ ਵਿਧਾਇਕਾਂ ਦੇ ਬੱਚਿਆਂ ਲਈ
ਤਾਂ ਹੀ ਮੈਂ ਕਹਿੰਦੀ ਹਾਂ, ਨੋਕਰੀਆਂ ਦੀ ਬੱਲੋਂ ਪੈ ਗਈ
ਅੱਜ ਜ਼ਰੁਰਤ ਮੰਦਾ ਦੀ ਗੱਲ ਕੋਈ ਨਹੀਂ ਸੁਣਦਾ
ਅਮੀਰ ਪੈਸੇ ਨਾਲ ਆਪਣਾ ਤਾਣਾਂ ਹੈ ਬੁਣਦਾ
ਕਾਨੂੰਨ ਬਦਲ ਜਾਂਦੇ ਨੇ , ਸੁਣ ਲੈ , ਰਾਤੋ -ਰਾਤ
ਫੋਨਾਂ ਉੱਤੇ ਹੋ ਜਾਂਦੀ , ਸਾਰੀ ਹੀ ਗੱਲ-ਬਾਤ
ਸੁਣ———

ਭੰਡ ਸਟੇਜਾਂ ਉੱਤੇ ਗੱਲ ਸੱਚੀ ਹਨ ਕਰਦੇ
ਉਹ ਕਿਸੇ ਕੋਲੋਂ , ਕਦੇ ਵੀ ਨਹੀਂ ਹਨ ਡਰਦੇ
ਕਹਿੰਦੇ ਭੰਡ, ਮਜ਼ਦੂਰ, ਕਿਸਾਨ ਏਕਤਾ ਜਿੰਦਾਬਾਦ
ਤਿੰਨੇ ਬਿਲ ਰੱਦ ਕਰਵਾ ਕੇ , ਪੰਜਾਬ ਕਰਨਾ ਹੈ ਆਬਾਦ
ਕਹਿੰਦੇ ਭੰਡ—–

35 ਰੁਪਏ , ਪੈਟਰੋਲ ਸੀ ਤਾਂ, ਸਨ ਲੋਕ ਚੀਖਦੇ
ਹੁਣ 100-ਰੁਪਏ ਹੋ ਗਿਆ , ਬੈਠੇ ਨੇ ਮੂੰਹ ਮੀਚ ਕੇ
ਚੁੱਲ੍ਹਾ -ਗੈਸ ਤਾਂ ਅਸਮਾਨੀ ਚੜ੍ਹ ਜਾਣੀ
ਬਾਲਣੇ ਪੈਣੇ ਫੇਰ ਲੋਕਾਂ ਨੂੰ ਪੁਰਾਣੇ ਚੁੱਲ੍ਹੇ
‌ਹਾਕਮਾ ਉੱਤੇ ਨਾ ਚਲਦਾ ਜ਼ੋਰ ਕਿਸੇ ਦਾ
ਮਨ ਮਰਜ਼ੀ ਦੇ ਕਾਨੂੰਨ ਨੇ ਬਣਦੇ , ਖੁੱਲਮ -ਖੁੱਲੇ

ਫੇਸਬੁੱਕ-ਦੋਸਤ , ਦਸਦੀ ਹੈ ਗੱਲਾਂ ਸਾਰੀਆਂ
ਮੈਂ ਹਾਂ ਉਸ ਤੋਂ ਰੋਜ਼ ਹੀ ਸੁਣਦੀ ਰਹਿੰਦੀ

ਮੇਰੀ ਦੋਸਤ ਕਲਮ , ਦਿਲ ਦੀ ਬੜੀ ਕੋਮਲ,
ਸੁਣ ਕੇ ਗੱਲਾਂ ਲਿਖਣੋ ਨਹੀਂ ਰਹਿੰਦੀ

ਪਹਿਲਾਂ ਬੱਚੇ ਗਾਉਂਦੇ ਸਨ———–

ਰੱਬਾ-ਰੱਬਾ , ਮੀਂਹ ਬਰਸਾ ਦੇ
ਸਾਡੀ ਕੋਠੀ ਦਾਣੇ ਪਾ ਦੇ

ਹੁਣ ਸਾਰੇ ਲੋਕ ਰਲ ਕੇ ਗਾਓ—–

ਰੱਬਾ -ਰੱਬਾ , ਮੇਹਰ ਦੀ ਨਜ਼ਰ ਬਰਸਾ ਦੇ
ਮਹਿਗਾਈ ਘਟਾਉਣ ਵਾਲੀ , ਸਰਕਾਰ ਬਣਾ ਦੇ

ਕਿ੍ਸ਼ਨਾ ਸ਼ਰਮਾ

ਸੰਗਰੂਰ

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਰੂਣ ਹੱਤਿਆਂ
Next articleडॉ. अंबेडकर फ्री ट्यूशन सैंटर को कंपूयटर भेंट किया गया