ਕਾਠਮੰਡੂ (ਸਮਾਜ ਵੀਕਲੀ): ਨੇਪਾਲ ’ਚ ਨਵੀਂ ਬਣੀ ਪ੍ਰਧਾਨ ਮੰਤਰੀ ਸ਼ੇਰ ਬਹਾਦੁਰ ਦਿਉਬਾ ਦੀ ਸਰਕਾਰ ਦੀ ਕੈਬਨਿਟ ਦਾ ਵਿਸਤਾਰ ਭਲਕੇ ਹੋਣ ਦੀ ਸੰਭਾਵਨਾ ਹੈ। ਦਿਉਬਾ ਤੇ ਸੀਪੀਐਨ-ਮਾਓਇਸਟ (ਸੈਂਟਰ) ਦੇ ਮੁਖੀ ਪੁਸ਼ਪ ਕਮਲ ਦਾਹਲ ‘ਪ੍ਰਚੰਡ’ ਨੇ ਕੈਬਨਿਟ ਵਿਸਤਾਰ ਲਈ ਸਹਿਮਤੀ ਦੇ ਦਿੱਤੀ ਹੈ। ਸੱਤਾਧਾਰੀ ਪਾਰਟੀਆਂ ਆਪੋ-ਆਪਣੇ ਆਗੂਆਂ ਨੂੰ ਮੰਤਰੀ ਬਣਾਉਣ ਬਾਰੇ ਮੰਥਨ ਕਰ ਰਹੀਆਂ ਹਨ।
ਪ੍ਰਧਾਨ ਮੰਤਰੀ ਦੀ ਰਿਹਾਇਸ਼ ਉਤੇ ਹੋਈ ਮੀਟਿੰਗ ਵਿਚ ਦੋਵੇਂ ਆਗੂ ਸੀਪੀਐਨ-ਯੂਐਮਐਲ ਦੇ ਆਗੂ ਮਾਧਵ ਕੁਮਾਰ ਨੇਪਾਲ ਦੀ ਧਿਰ ਨੂੰ ਵੀ ਕੈਬਨਿਟ ਵਿਚ ਥਾਂ ਦੇਣ ਉਤੇ ਵਿਚਾਰ ਕਰ ਰਹੇ ਹਨ। ਵਰਤਮਾਨ ’ਚ ਦਿਉਬਾ ਤੋਂ ਇਲਾਵਾ ਕੈਬਨਿਟ ਵਿਚ ਫ਼ਿਲਹਾਲ ਚਾਰ ਮੰਤਰੀ ਹਨ ਤੇ ਇਕ ਰਾਜ ਮੰਤਰੀ ਹੈ। ਸੀਪੀਐਨ-ਯੂਐਮਐਲ ਦੇ ਆਗੂ ਮਾਧਵ ਹਾਲਾਂਕਿ ਸਰਕਾਰ ਵਿਚ ਭਾਈਵਾਲ ਬਣਨ ਤੋਂ ਕਤਰਾ ਰਹੇ ਹਨ ਕਿਉਂਕਿ ਪਾਰਟੀ ਵਿਚ ਅੰਦਰਖਾਤੇ ਕਲੇਸ਼ ਚੱਲ ਰਿਹਾ ਹੈ। ਅਜਿਹੇ ਵਿਚ ਨੇਪਾਲੀ ਕਾਂਗਰਸ ਦੇ ਅੱਠ ਮੰਤਰੀ ਹੋ ਸਕਦੇ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly