ਇਜ਼ਰਾਈਲ ਤੇ ਇਰਾਨ ਵਿਚਾਲੇ ਤਣਾਅ ਵਧਣ ਦੇ ਆਸਾਰ

ਯੋਰੋਸ਼ਲਮ (ਸਮਾਜ ਵੀਕਲੀ):  ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨਫ਼ਤਾਲੀ ਬੈਨੈੱਟ ਨੇ ਅੱਜ ਇਰਾਨ ’ਤੇ ਖ਼ਤਰਨਾਕ ਡਰੋਨ ਹਮਲਾ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਹਮਲਾ ਓਮਾਨ ਦੀ ਖਾੜੀ ਕੋਲ ਇਜ਼ਰਾਈਲ ਦੇ ਤੇਲ ਟੈਂਕਰ ਉਤੇ ਕੀਤਾ ਗਿਆ ਹੈ। ਇਜ਼ਰਾਈਲ ਨੇ ਕਿਹਾ ਕਿ ਇਰਾਨ ਨੇ ਗੰਭੀਰ ਗਲਤੀ ਕਰ ਦਿੱਤੀ ਹੈ ਤੇ ਤਲ ਅਵੀਵ ਹੁਣ ਇਸ ਦਾ ਜਵਾਬ ਆਪਣੇ ਤਰੀਕੇ ਨਾਲ ਦੇਵੇਗਾ। ਜਦਕਿ ਇਰਾਨ ਨੇ ਵੀਰਵਾਰ ਹੋਏ ਇਸ ਧਮਾਕੇ ’ਚ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ।

ਇਸ ਹਮਲੇ ਵਿਚ ਇਕ ਬਰਤਾਨੀਆ ਤੇ ਇਕ ਰੋਮਾਨੀਆ ਦਾ ਨਾਗਰਿਕ ਮਾਰਿਆ ਗਿਆ ਹੈ। ਇਹ ਟੈਂਕਰ ਇਕ ਲੰਡਨ ਦੀ ਸ਼ਿਪਿੰਗ ਕੰਪਨੀ ਨਾਲ ਜੁੜਿਆ ਹੋਇਆ ਸੀ ਜਿਸ ਦਾ ਮਾਲਕ ਇਜ਼ਰਾਇਲੀ ਨਾਗਰਿਕ ਹੈ। ਹਾਲੇ ਤੱਕ ਹਮਲੇ ਦੀ ਕਿਸੇ ਨੇ ਜ਼ਿੰਮੇਵਾਰੀ ਨਹੀਂ ਲਈ ਪਰ ਇਜ਼ਰਾਈਲ ਦੋਸ਼ ਲਾ ਰਿਹਾ ਹੈ ਕਿ ਹਮਲਾ ਖ਼ੁਦਕੁਸ਼ ਡਰੋਨਾਂ ਰਾਹੀਂ ਕੀਤਾ ਗਿਆ। ਪ੍ਰਧਾਨ ਮੰਤਰੀ ਬੈਨੈੱਟ ਨੇ ਕਿਹਾ ਕਿ ਇਰਾਨ ਕਾਇਰਾਂ ਵਾਂਗ ਜ਼ਿੰਮੇਵਾਰੀ ਲੈਣ ਤੋਂ ਹੁਣ ਮੁੱਕਰ ਰਿਹਾ ਹੈ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰਾਕੇਟ ਹਮਲੇ ਕਾਰਨ ਕੰਧਾਰ ਹਵਾਈ ਅੱਡਾ ਨੁਕਸਾਨਿਆ, ਉਡਾਣਾਂ ਰੱਦ
Next articleIndia takes over UNSC presidency with pledge to work for humanity, focus on terror