ਡਡਵਿੰਡੀ ਵਿਖੇ ਅੱਖਾਂ ਦੇ ਮੁਫ਼ਤ ਜਾਂਚ ਕੈਂਪ ‘ਚ 162 ਮਰੀਜਾਂ ਦਾ ਮੁਆਇਨਾ

ਕਪੂਰਥਲਾ, (ਕੌੜਾ)-ਨਵਨੀਤ ਕਲੀਨਿਕ ਡਡਵਿੰਡੀ ਵੱਲੋਂ ਲਗਾਏ ਗਏ ਅੱਖਾਂ ਦੀ ਜਾਂਚ ਦੇ ਮੁਫ਼ਤ ਕੈਂਪ ਦੌਰਾਨ 162 ਮਰੀਜਾਂ ਦੀਆਂ ਅੱਖਾਂ ਦਾ ਮੁਆਇਨਾ ਕੀਤਾ ਗਿਆ ਅਤੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਨਵਨੀਤ ਕਲੀਨਿਕ ਦੇ ਐੱਮ. ਡੀ. ਡਾ. ਪਰਮਜੀਤ ਸਿੰਘ ਨੇ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡਡਵਿੰਡੀ ਵਿਖੇ ਲਗਾਏ ਗਏ ਇਸ ਕੈਂਪ ਦੌਰਾਨ ਅੱਖਾਂ ਦੇ ਮਾਹਰ ਡਾਕਟਰ ਰਮੇਸ਼ ਕੁਮਾਰ ਮਾਹਨਾ ਤੇ ਡਾ. ਜੇ. ਕੇ. ਗੁਪਤਾ ‘ਤੇ ਅਧਾਰਿਤ ਟੀਮ ਵੱਲੋਂ ਮਰੀਜਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ। ਅੰਤ ਵਿੱਚ ਕੈਂਪ ਲਈ ਸਹਿਯੋਗ ਕਰਨ ਵਾਲੀਆਂ ਪ੍ਰਮੁੱਖ ਸ਼ਖਸ਼ੀਅਤਾਂ ਨੂੰ ਡਾ. ਪਰਮਜੀਤ ਸਿੰਘ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾ. ਰਮੇਸ਼ ਮਾਹਨਾ ਐੱਮ ਐੱਸ, ਅੱਖਾਂ ਦੇ ਮਾਹਿਰ ਡਾ. ਜੇ.ਕੇ. ਗੁਪਤਾ, ਡਾ. ਪ੍ਰਤੀਕ ਗੁਪਤਾ, ਅਮਨਦੀਪ ਕੌਰ ਸਿੱਧੂ, ਕਵਿਤਾ, ਗੁਰਪ੍ਰੀਤ ਚੰਦ, ਡਾ. ਸਤਵਿੰਦਰ ਬੁੱਗਾ ਗੋਇੰਦਵਾਲ ਸਾਹਿਬ, ਡਾ. ਕਿੰਦਰਜੀਤ ਕੌਰ ਗੋਇੰਦਵਾਲ ਸਾਹਿਬ, ਕਮਲਜੀਤ ਕੌਰ ਡਡਵਿੰਡੀ, ਅਮਨਦੀਪ ਸਿੰਘ ਝੰਡ, ਕਮਲਜੀਤ ਸਿੰਘ ਬੱਬੂ ਡਡਵਿੰਡੀ, ਗੁਰਿੰਦਰ ਸਿੰਘ ਮਿੱਠੂ ਅਮਰੀਕਾ, ਨਵਜੀਤ ਸਿੰਘ ਜੱਜ, ਪਾਲ ਸਿੰਘ ਡਡਵਿੰਡੀ, ਹੀਰਾ ਲਾਲ ਆਰ ਸੀ ਐੱਫ, ਡਾ. ਰਾਮੇਸ਼ ਡਡਵਿੰਡੀ, ਸਰਬਜੀਤ ਸਿੰਘ ਸ਼ੱਬੂ ਮਨੀਲਾ, ਰਾਹੁਲ ਧੰਜੂ, ਲਖਵੀਰ ਸਿੰਘ, ਕਰਨ ਧੰਜੂ, ਦਾਨੁਸ਼ ਧੰਜੂ, ਨਵਰਾਜ ਸਿੰਘ ਜੱਜ, ਜੋਬਨ ਲੀਡਰ, ਕੁਲਵਿੰਦਰ ਲਾਲ, ਹਰਦੀਪ ਸਿੰਘ ਡਡਵਿੰਡੀ, ਦੀਪਕ, ਮੋਹਿਤ ਲੀਡਰ, ਪ੍ਰਿੰਸ ਡਡਵਿੰਡੀ, ਸਕੂਲ ਮੈਨੇਜਮੈਂਟ ਕਮੇਟੀ ਦੇ ਅਹੁਦੇਦਾਰ ਤੇ ਮੈਬਰ, ਮਾਸਟਰ ਦੀਦਾਰ ਸਿੰਘ, ਸਤਨਾਮ ਸਿੰਘ ਛੋਟਾ ਨਾਮੀ, ਸਤਨਾਮ ਸਿੰਘ ਪੰਚ, ਅਵਤਾਰ ਸਿੰਘ ਕਮੇਟੀ ਮੈਂਬਰ, ਕਾਲਾ ਡਡਵਿੰਡੀ, ਰਾਕੇਸ਼ ਕੁਮਾਰ, ਗੁਰਮੀਤ ਕੌਰ, ਸ਼ਰਨਜੀਤ ਕੌਰ ਅਤੇ ਹਰਜਿੰਦਰ ਲਾਲ ਆਦਿ ਹਾਜਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleYogi appoints Prashant Kumar as UP’s acting DGP
Next articleਮਨਦੀਪ ਕੌਰ ਪੀ ਟੀ ਆਈ ਅਧਿਆਪਕਾ 75 ਵੇਂ ਗਣਤੰਤਰ ਦਿਵਸ ਮੌਕੇ ਸਨਮਾਨਿਤ