ਮਨਦੀਪ ਕੌਰ ਪੀ ਟੀ ਆਈ ਅਧਿਆਪਕਾ 75 ਵੇਂ ਗਣਤੰਤਰ ਦਿਵਸ ਮੌਕੇ ਸਨਮਾਨਿਤ

ਕਪੂਰਥਲਾ,  (ਕੌੜਾ)-75 ਵੇਂ ਗਣਤੰਤਰ ਦਿਵਸ ਮੌਕੇ ਗੁਰੂ ਨਾਨਕ ਸਟੇਡੀਅਮ ਕਪੂਰਥਲਾ ਵਿਖੇ ਕਰਵਾਏ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਮਨਦੀਪ ਕੌਰ ਪੀ ਟੀ ਆਈ ਅਧਿਆਪਿਕਾ ਨੂੰ ਸਿੱਖਿਆ ਵਿਭਾਗ ਪੰਜਾਬ ਵੱਲੋਂ ਵੱਖ-ਵੱਖ ਸਮੇਂ ਤੇ ਮਨਦੀਪ ਕੌਰ ਦੀ ਡਿਊਟੀ ਬਤੌਰ ਆਫੀਸਲ,ਸਲੈਕਟਰ,ਕੋਚ  ਪੰਜਾਬ ਸਕੂਲ ਗੇਮਜ਼,ਖੇਡਾਂ ਵਤਨ ਪੰਜਾਬ  ਅਤੇ ਨੈਸ਼ਨਲ ਸਕੂਲ ਗੇਮਜ਼ ਅਤੇ ਸੀਨੀਅਰ ਨੈਸ਼ਨਲ ਗੇਮਜ਼ ਵਿਚ ਲਗਾਈ ਗਈ। ਜਿਸ ਦੌਰਾਨ ਉਹਨਾਂ ਨੂੰ ਆਪਣੀ ਡਿਊਟੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ ਬਦਲੇ ਡਿਪਟੀ ਕਮਿਸ਼ਨਰ ਕਪੂਰਥਲਾ ਕੈਪਟਨ ਕਰਨੈਲ ਸਿੰਘ ਅਤੇ ਐਸ.ਐਸ.ਪੀ ਵਤਸਲਾ ਗੁਪਤਾ ਵਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਹੈ। ਜ਼ਿਕਰਯੋਗ ਹੈ ਕਿ ਪੰਜਾਬ ਦੇ ਵੱਖ-ਵੱਖ ਕੋਨਿਆਂ ਤੋਂ ਹੋਣਹਾਰ ਖਿਡਾਰੀਆਂ ਦੀ ਕਬੱਡੀ ਨੈਸ਼ਨਲ ਸਟਾਈਲ ਵਿੱਚ ਸਲੈਕਸ਼ਨ ਕੀਤੀ ਗਈ ਅਤੇ ਉਹਨਾਂ ਖਿਡਾਰੀਆਂ ਨੇ ਕੈਂਪ ਦੌਰਾਨ ਸਖਤ ਮਿਹਨਤ ਕਰਵਾਈ ਗਈ।ਸਕੂਲ ਨੈਸ਼ਨਲ ਗੇਮ ਕਬੱਡੀ ਅੰਡਰ 17 ਸਾਲ ਲੜਕੀਆਂ ਜੋ ਕਿ ਇਸ ਵਾਰ ਜੈਪੁਰ ਵਿੱਚ ਹੋਈਆਂ ਹਨ । ਪੰਜਾਬ ਦੇ ਖਿਡਾਰੀਆਂ ਨੇ ਜਬਰਦਸਤ ਪ੍ਰਦਰਸ਼ਨ ਕਰਦੇ ਹੋਏ ਭਾਰਤ ਵਿਚੋਂ ਦੂਸਰਾ ਸਥਾਨ ਹਾਸਿਲ ਕੀਤਾ। ਮਨਦੀਪ ਕੌਰ ਨੇ ਬਤੌਰ ਕੋਚ ਖਿਡਾਰੀਆਂ ਦੇ ਨਾਲ ਡਿਊਟੀ ਨਿਭਾਈ। ਜਿਸ ਨਾਲ ਜ਼ਿਲਾ ਕਪੂਰਥਲਾ ਅਤੇ ਪੰਜਾਬ ਰਾਜ ਦਾ ਨਾਂ ਪੂਰੇ ਭਾਰਤ ਵਿੱਚ ਚਮਕਿਆ। ਇਸ ਮੌਕੇ ਤੇ ਉਹਨਾਂ ਨੂੰ ਜਿਲਾ ਸਿੱਖਿਆ ਅਫਸਰ ਸੈਕੰਡਰੀ (ਸੈ.ਸਿ.) ਸਿੱਖਿਆ; ਡੀ ਐਮ ਸਪੋਰਟਸ ਸੁਖਵਿੰਦਰ ਸਿੰਘ ਜੰਮੂ,ਕੁਲਬੀਰ ਸਿੰਘ ਕਾਲੀ ਜਿਲਾ ਪ੍ਰਧਾਨ ਸਰੀਰਕ ਸਿੱਖਿਆ ਐਸੋਸੀਏਸ਼ਨ ਕਪੂਰਥਲਾ,ਸ੍ਰੀ ਜਯੋਤੀ ਮਹਿੰਦਰੂ ਡੀਟੀਐਫ ਸੁਬਾਈ ਆਗੂ, ਮੁੱਖ ਅਧਿਆਪਕਾ ਜਤਿੰਦਰ ਕੌਰ, ਪ੍ਰਿੰਸੀਪਲ ਨਵਚੇਤਨ ਸਿੰਘ ਘੰਟਾ ਘਰ ਸਕੂਲ,ਸਮੂਹ ਸਟਾਫ ਮੈਂਬਰ ਸਹਸ ਮਹਿਤਾਬਗੜ੍ਹ ਅਤੇ ਦੇਵਲਾਂਵਾਲਾ, ਸਮੂਹ ਸਰੀਰਕ ਸਿੱਖਿਆ ਅਧਿਆਪਕ ਕਪੂਰਥਲਾ ਅਤੇ ਪੰਜਾਬ ਭਰ ਤੋਂ ਖੇਡ ਪ੍ਰੇਮੀਆਂ ਨੇ ਇਸ ਮੌਕੇ ਤੇ ਵਧਾਈ ਦਿੱਤੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਡਡਵਿੰਡੀ ਵਿਖੇ ਅੱਖਾਂ ਦੇ ਮੁਫ਼ਤ ਜਾਂਚ ਕੈਂਪ ‘ਚ 162 ਮਰੀਜਾਂ ਦਾ ਮੁਆਇਨਾ
Next articleਕੰਵਲਜੀਤ ਸਿੰਘ ਨੇ ਬਤੌਰ ਜ਼ਿਲਾ ਸਿੱਖਿਆ ਅਫ਼ਸਰ ਪ੍ਰਾਇਮਰੀ ਅਹੁਦਾ ਸੰਭਾਲਿਆ