ਨਵਾਂਸ਼ਹਿਰ /ਕਾਠਗੜ੍ਹ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਐਕਸ-ਸਰਵਿਸ ਵੈੱਲਫੇਅਰ ਸੁਸਾਇਟੀ ਰੱਤੇਵਾਲ ਦੀ ਇੱਕ ਜ਼ਰੂਰੀ ਮਹੀਨਾਵਾਰ ਮੀਟਿੰਗ ਪ੍ਰਧਾਨ ਇੰਸਪੈਕਟਰ ਹਰਮੇਸ਼ ਲਾਲ ਉਧਨੋਵਾਲ ਦੀ ਅਗਵਾਈ ਹੇਠ ਗਰਲਜ਼ ਕਾਲਜ ਰੱਤੇਵਾਲ ਵਿੱਚ ਹੋਈ ਮੀਟਿੰਗ ਵਿੱਚ ਦੇ ਨਵੇਂ ਮੈਂਬਰ ਅਮਰਨਾਥ ਕਸਾਨਾਂ ਅਤੇ ਲੇਖ ਰਾਜ ਸ਼ਾਮਿਲ ਹੋਏ ਇਸ ਮੌਕੇ ਪ੍ਰਧਾਨ ਹਰਮੇਸ਼ ਲਾਲ ਨੇ ਕਿਹਾ ਕੇ ਭਗਵੰਤ ਮਾਨ ਸਰਕਾਰ ਕਮਰਚਾਰੀਆਂ ਦਾ ਡੀ ਏ ਜਾਰੀ ਨਹੀ ਕਰ ਰਹੀ ਉਨ੍ਹਾਂ ਨੇ ਕਿਹਾ ਕਿ ਜੇ ਸਰਕਾਰ ਦਾ ਇਹੀ ਰਵਈਆ ਰਿਹਾ ਤਾਂ 2027 ਦੀਆਂ ਚੋਣਾਂ ਵਿੱਚ ਮੁਲਾਜ਼ਮ ਇਹਨਾਂ ਦਾ ਡੱਟਵਾਂ ਵਿਰੋਧ ਕਰੇਗੀ ਉਨ੍ਹਾਂ ਕਿਹਾ ਕੇ ਮਹਿੰਗਾਈ ਦੇ ਯੁੱਗ ਵਿੱਚ ਲੋਕਾਂ ਨੂੰ ਵਿਆਹ ਸ਼ਾਦੀਆਂ ਤੇ ਵਧੇਰੇ ਖਰਚ ਨਹੀ ਕਰਨਾ ਚਾਹੀਦਾ ਇਸ ਸਬੰਧੀ ਸਾਡੀ ਸੁਸਾਇਟੀ ਲੋਕਾਂ ਨੂੰ ਪਿੰਡ ਵਿੱਚ ਜਾਗਰੂਕ ਕਰੇਗੀ ਉਨ੍ਹਾਂ ਕਿਹਾ ਅੱਜ ਨੋਜਵਾਨ ਪੀੜੀ ਨੂੰ ਨਸ਼ੇ ਦੀ ਬੀਮਾਰੀ ਤੋਂ ਰੋਕਣ ਲਈ ਲੋਕਾਂ ਨੂੰ ਵਿਸ਼ੇਸ਼ ਉਪਰਾਲੇ ਕਰਨ ਦੀ ਅਹਿਮ ਲੋੜ ਹੈ ਇਸ ਮੁਲਾਜ਼ਮ ਬਲਦੇਵ ਕ੍ਰਿਸ਼ਨ ਨੂੰ ਨੱਥਾਨੰਗਲ ਅਤੇ ਪਿੰਡ ਮਹਿੰਦੀਪੁਰ ਦਾ ਨੰਬਰਦਾਰ ਬਣਾਉਣ ਦੀ ਮੁਬਾਰਕਬਾਦ ਦਿੱਤੀ ਇਸ ਮੌਕੇ ਪ੍ਰਧਾਨ ਹਰਮੇਸ਼ ਲਾਲ ‘ਕਾਬਲ ਚੇਚੀ, ਰਾਜ ਖਟਾਣਾ, ਹਰਬੰਸ ਚੇਚੀ, ਲੇਖ ਰਾਜ, ਪਰਸ਼ੋਤਮ ਲਾਲ,ਅਮਰਨਾਥ ਕਸਾਨਾਂ, ਬਲਦੇਵ ਕ੍ਰਿਸ਼ਨ ਅਤੇ ਅਜੀਤ ਰਾਮ ਸਮੇਤ ਵੱਡੀ ਗਿਣਤੀ ਸਾਬਕਾ ਮੁਲਾਜ਼ਮ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



