HOME ਸੰਧੂ ਪਰਿਵਾਰ ਵਲੋਂ ਹਰ ਸਾਲ ਦੀ ਤਰ੍ਹਾਂ ਬੱਸ ਅੱਡਾ ਰੈਲ ਮਾਜਰਾ ਵਿੱਚ...

ਸੰਧੂ ਪਰਿਵਾਰ ਵਲੋਂ ਹਰ ਸਾਲ ਦੀ ਤਰ੍ਹਾਂ ਬੱਸ ਅੱਡਾ ਰੈਲ ਮਾਜਰਾ ਵਿੱਚ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਗਈ।

1
ਫੋਟੋ ਕੈਪਸ਼ਨ ਰੈਲਮਾਜਰਾ ਅੱਡੇ ਲੱਗੀ ਠੰਡੇ ਮਿੱਠੇ ਜਲ ਦੀ ਲੱਗੀ ਛਬੀਲ ਦਾ ਦ੍ਰਿਸ਼  ਤਸਵੀਰ 
ਨਵਾਂਸ਼ਹਿਰ /ਕਾਠਗੜ੍ਹ  (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਪਿੰਡ ਰੈਲ ਮਾਜਰਾ ਦੇ ਸੰਧੂ ਪਰਿਵਾਰ ਵਲੋਂ ਨਿਰਮਲਾ ਇਕਾਦਸ਼ੀ ਵਾਲੇ ਦਿਨ ਬੱਸ ਅੱਡਾ ਰੈਲ ਮਾਜਰਾ ਵਿੱਚ ਰਾਹਗੀਰਾਂ ਲਈ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਗਈ। ਜਿਸ ਨਾਲ ਇਸ ਤਪਦੀ ਗਰਮੀ ਵਿੱਚ ਰਾਹਗੀਰਾਂ ਨੂੰ ਗਰਮੀ ਤੋਂ ਬਹੁਤ ਰਾਹਤ ਮਹਿਸੂਸ ਹੋਈ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਿੰਡ ਰੈਲ ਤੋਂ ਸਰਪੰਚ ਮੈਡਮ ਅਨੀਤਾ ਨੇ ਦੱਸਿਆ ਕਿ ਉਨ੍ਹਾਂ ਦੇ ਸਹੁਰਾ ਸਾਹਿਬ ਸਵਰਗੀ ਕਿਸ਼ਨ ਲਾਲ ਜੀ ਨੇ ਸੰਨ 1952 ਵਿੱਚ ਇਸਦੀ ਸ਼ੁਰੂਆਤ ਕੀਤੀ ਸੀ। ਸਾਡੇ ਪਰਿਵਾਰ ਨੇ ਉਸ ਪਰੰਪਰਾ ਨੂੰ ਲਗਾਤਾਰ ਜਾਰੀ ਰੱਖਿਆ ਹੋਇਆ ਹੈ। ਇਸ ਮੌਕੇ ਸਮਾਜਸੇਵੀ ਸੱਤਪਾਲ ਸੰਧੂ, ਰਮੇਸ਼ ਲਾਲ,ਪੰਚ ਦਰਸ਼ਨ ਲਾਲ, ਸ਼ਮਸ਼ੇਰ ਸੰਧੂ,ਭਰਤ ਕੁਮਾਰ,ਕਮਲ ਕੁਮਾਰ, ਅਨਿਲ ਕੁਮਾਰ, ਦਲੀਪ ਚੰਦ, ਪ੍ਰਦੀਪ ਕੁਮਾਰ ਅਤੇ ਸਾਰੇ ਪਰਿਵਾਰ ਦੇ ਮੈਂਬਰ ਸੇਵਾ ਵਿੱਚ ਜੁਟੇ ਰਹੇ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous article-संतोख सिंह खोजा बेट सैनी वैलफेयर वोर्ड के जिला चेयरमैन नियुक्त हलका विधायक संतोष कटारीय
Next articleਮਾਵਾਂ ਧੀਆਂ ਸਤਿਕਾਰ ਯੋਗਨਾ ਤਹਿਤ ਬਲਾਚੌਰ ਦੇ ਪਿੰਡ‌ ਹੈਡੋਂ ਬੇਟ ਵਿਖੇ ਫਾਰਮ ਭਰਨ ਦੀ ਮੁਹਿੰਮ ਸ਼ੁਰੂ