HOME ਮਾਵਾਂ ਧੀਆਂ ਸਤਿਕਾਰ ਯੋਗਨਾ ਤਹਿਤ ਬਲਾਚੌਰ ਦੇ ਪਿੰਡ‌ ਹੈਡੋਂ ਬੇਟ ਵਿਖੇ ਫਾਰਮ...

ਮਾਵਾਂ ਧੀਆਂ ਸਤਿਕਾਰ ਯੋਗਨਾ ਤਹਿਤ ਬਲਾਚੌਰ ਦੇ ਪਿੰਡ‌ ਹੈਡੋਂ ਬੇਟ ਵਿਖੇ ਫਾਰਮ ਭਰਨ ਦੀ ਮੁਹਿੰਮ ਸ਼ੁਰੂ

2
ਬਲਾਚੌਰ,   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) –  ਪੰਜਾਬ ਸਰਕਾਰ ਵੱਲੋਂ ਮਾਵਾਂ ਧੀਆਂ ਦੇ ਸਤਿਕਾਰ ਵਜੋਂ ਚਲਾਈ ਗਈ ਮੁਹਿਮ ਤਹਿਤ ਬਲਾਚੌਰ ਦੇ ਹੈਡੋ ਬੇਟ  ਵਿਖੇ ਫਾਰਮ ਭਰਨ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਪਿੰਡ ਦੇ ਸਾਬਕਾ ਸਰਪੰਚ ਰਿੰਕੂ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਇਹ ਯੋਜਨਾ ਬਹੁਤ ਹੀ ਸਲਾਘਾਯੋਗ ਸਾਬਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਚੋਣਾਂ ਦੌਰਾਨ ਜਿਹੜੇ ਵਾਅਦੇ ਕੀਤੇ ਗਏ ਸਨ ਉਹ ਸਾਰੇ ਪੂਰੇ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪਾਰਟੀ ਪ੍ਰਤੀ ਲੋਕਾਂ ਦੇ ਪਾਏ ਜਾ ਰਹੇ ਉਤਸ਼ਾਹ ਤੋਂ ਇਹ ਸਾਫ ਜਾਹਰ ਹੈ ਕਿ ਆਉਣ ਵਾਲੀਆਂ ਚੋਣਾਂ ਦੌਰਾਨ ਪੰਜਾਬ ਵਾਸੀਆਂ ਦੇ ਸਹਿਯੋਗ ਸਦਕਾ ਫਿਰ ਤੋਂ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਜਾਵੇਗੀ। ਇਸ ਮੌਕੇ ਤੇ ਉਹਨਾਂ ਨੇ ਹਲਕਾ ਵਿਧਾਇਕ ਸੰਤੋਸ਼ ਕਟਾਰੀਆ ਦਾ ਵੀ ਧੰਨਵਾਦ ਕੀਤਾ। ਇਸ ਮੌਕੇ ਸਾਬਕਾ ਸਰਪੰਚ ਰਿੰਕੂ, ਬਬਲੂ ਪੰਚ ਕਸ਼ਮੀਰੋ ਦੇਵੀ ਪੰਚ, ਮਨਵੀਰ ਕੌਰ ,ਜਗੀਰੋ ਦੇਵੀ ,ਸਿਮਰਨ ਕੌਰ ,ਪਵਨਪ੍ਰੀਤ ਕੌਰ, ਧਰਮਵੀਰ ਠੇਕੇਦਾਰ, ਮੌਜੂਦ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਸੰਧੂ ਪਰਿਵਾਰ ਵਲੋਂ ਹਰ ਸਾਲ ਦੀ ਤਰ੍ਹਾਂ ਬੱਸ ਅੱਡਾ ਰੈਲ ਮਾਜਰਾ ਵਿੱਚ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਗਈ।
Next articleਫਾਰਮੇਸੀ ਆਫੀਸਰਜ਼ ਐਸੋਸੀਏਸ਼ਨ ਦੀ ਸਿਹਤ ਡਾਇਰੈਕਟਰ ਨਾਲ ਮੀਟਿੰਗ ਹੋਈ, ਭਖਵੀਆਂ ਮੰਗਾਂ ਸਬੰਧੀ ਚਰਚਾ ਕੀਤੀ ਗਈ