ਹਲਕੇ ਦਾ ਹਰ ਵੋਟਰ ਹੀ ਵਿਧਾਇਕ: ਨੀਨਾ ਮਿੱਤਲ

ਬਨੂੜ (ਸਮਾਜ ਵੀਕਲੀ):  ਰਾਜਪੁਰਾ ਹਲਕੇ ਤੋਂ ਚੁਣੀ ਗਈ ਆਮ ਆਦਮੀ ਪਾਰਟੀ ਦੀ ਵਿਧਾਇਕਾ ਨੀਨਾ ਮਿੱਤਲ ਨੇ ਆਖਿਆ ਕਿ ਉਹ ਇਕੱਲੇ ਵਿਧਾਇਕ ਨਹੀਂ ਹਨ, ਸਗੋਂ ਹਲਕੇ ਦਾ ਹਰ ਵੋਟਰ ਹੀ ਵਿਧਾਇਕ ਹੈ। ਉਹ ਅੱਜ ਬਨੂੜ ਖੇਤਰ ਦੇ ਵੋਟਰਾਂ ਦੇ ਧੰਨਵਾਦ ਲਈ ਬੰਨੋ ਮਾਈ ਧਰਮਸ਼ਾਲਾ ਵਿੱਚ ਰੱਖੇ ਸਮਾਗਮ ਦੌਰਾਨ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਹੇਠਲੀ ‘ਆਪ’ ਸਰਕਾਰ ਪੰਜਾਬ ਦੇ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕਰੇਗੀ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਮੁਕਤ ਅਤੇ ਜਵਾਬਦੇਹੀ ਵਾਲਾ ਪ੍ਰਸ਼ਾਸਨ ਮੁਹੱਈਆ ਕਰਾਉਣਾ ਉਨ੍ਹਾਂ ਦਾ ਪਹਿਲਾ ਮੰਤਵ ਹੈ। ਨੀਨਾ ਮਿੱਤਲ ਨੇ ਆਖਿਆ ਕਿ ਉਹ ਹਰ ਪਿੰਡ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਸੁਣ ਕੇ ਮੌਕੇ ’ਤੇ ਹੀ ਹੱਲ ਕੀਤਾ ਜਾਵੇਗਾ।

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜੱਜ ਨਾ ਹੋਣ ਕਾਰਨ ਮਾਲਵੇ ਦੇ ਸੱਤ ਜ਼ਿਲ੍ਹਿਆਂ ਦੀ ਲੇਬਰ ਕੋਰਟ ਨੂੰ ਲੱਗਿਆ ਜਿੰਦਰਾ
Next articleਮਿੱਠੜਾ ਕਾਲਜ ਵਿਖੇ ਦੇਸ਼ ਦੇ 75 ਵੇਂ ਆਜ਼ਾਦੀ ਦਿਹਾਡ਼ੇ ਨੂੰ ਸਮਰਪਤ ਗੈਸਟ ਲੈਕਚਰ ਕਰਵਾਇਆ