ਹਰ ਵਿਅਕਤੀ ਆਪਣੇ ਜੀਵਨ ਵਿੱਚ ਘੱਟੋ-ਘੱਟ ਇੱਕ ਰੁੱਖ ਜ਼ਰੂਰ ਲਗਾਵੇ : ਸੋਨੂੰ ਕਟਾਰੀਆ

ਬੁਢਲਾਡਾ, (ਸਮਾਜ ਵੀਕਲੀ) ਹਰਿਆਲੀ ਅਤੇ ਸਾਫ਼-ਸੁਥਰਾ ਵਾਤਾਵਰਨ ਬਿਹਤਰ ਸਿਹਤ ਲਈ ਬਹੁਤ ਜ਼ਰੂਰੀ ਹੈ। ਵਾਤਾਵਰਨ ਵਿੱਚ ਤਦ ਹੀ ਸੁਧਾਰ ਹੋਵੇਗਾ ਅਤੇ ਹਰਿਆਲੀ ਵਿੱਚ ਵਾਧਾ ਹੋਵੇਗਾ ਜਦੋਂ ਅਸੀਂ ਸਾਰੇ ਹਰ ਸਾਲ ਬੂਟੇ ਲਾਵਾਂਗੇ ਇਹ ਸ਼ਬਦ ਬਾਬਾ ਸਾਹਿਬ ਡਾਕਟਰ ਬੀ.ਆਰ.ਅੰਬੇਡਕਰ ਨੌਜਵਾਨ ਸਭਾ ਦੇ ਪ੍ਰਧਾਨ ਸੋਨੂੰ ਸਿੰਘ ਕਟਾਰੀਆ ਨੇ ਆਪਣੀ ਪੁੱਤਰੀ ਦੇ 8ਵੇਂ ਜਨਮ ਦਿਨ ਮੌਕੇ ਸਾਰੇ ਪਰਿਵਾਰ ਦੇ ਸਹਿਯੋਗ ਨਾਲ ਬੂਟੇ ਲਗਾਉਣ ਮੌਕੇ ਕਹੇ। ਉਹਨਾਂ ਅੱਗੇ ਕਿਹਾ ਕਿ ਰੁੱਖ ਲਗਾ ਕੇ ਵਾਤਾਵਰਣ ਨੂੰ ਪ੍ਰਦੂਸ਼ਿਤ ਕਰਨ ਵਾਲੀਆਂ ਗਤੀਵਿਧੀਆਂ ਤੋਂ ਬਚਿਆ ਜਾ ਸਕਦਾ ਹੈ। ਇਸ ਲਈ ਹਰੇਕ ਵਿਅਕਤੀ ਨੂੰ ਆਪਣੇ ਜੀਵਨ ਵਿੱਚ ਘੱਟੋ-ਘੱਟ ਇੱਕ ਰੁੱਖ ਜ਼ਰੂਰ ਲਗਾਉਣਾ ਚਾਹੀਦਾ ਹੈ ਉਹਨਾ ਕਿਹਾ ਕਿ ਸਾਨੂੰ ਸਾਰਿਆਂ ਨੂੰ ਰੁੱਖ ਲਗਾਉਣਾ ਅਤੇ ਵਾਤਾਵਰਨ ਦੀ ਸੰਭਾਲ ਨੂੰ ਆਪਣੀ ਆਦਤ ਬਣਾ ਲੈਣੀ ਚਾਹੀਦੀ ਹੈ ਤਾਂ ਜੋ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇੱਕ ਚੰਗਾ ਵਾਤਾਵਰਨ ਦੇ ਸਕੀਏ।ਇਸ ਮੌਕੇ ਪ੍ਰੇਮ ਸਿੰਘ ਕਟਾਰੀਆ, ਮੱਖਣ ਸਿੰਘ, ਜਗਤਾਰ ਸਿੰਘ, ਗੁਰਧਿਆਨ ਸਿੰਘ, ਅਵਤਾਰ ਸਿੰਘ,ਗਗਨਦੀਪ ਕੌਰ, ਸੰਦੀਪ ਕੌਰ, ਕਿਰਨਪਾਲ ਕੌਰ, ਗੁਰਨੂਰ ਸਿੰਘ, ਹਰਜੋਤ ਕੌਰ, ਦਿਕਸ਼ਾ ਕੌਰ, ਮਹਿਕਦੀਪ ਕੌਰ, ਗੁਰਮਨ ਸਿੰਘ, ਗੁਰਸ਼ਾਨ ਸਿੰਘ,  ਸੁਖਮਨ ਕੌਰ, ਹਰਜੀਤ ਕੌਰ, ਸੁਖਚੈਨ ਸਿੰਘ ਆਦਿ ਨੇ ਦਿਕਸ਼ਾ ਕੌਰ ਵਲੋ ਆਪਣੇ ਜਨਮ ਦਿਨ ਉਤੇ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਹਰ ਵਿਅਕਤੀ ਆਪਣੇ ਜੀਵਨ ਵਿੱਚ ਘੱਟੋ-ਘੱਟ ਇੱਕ ਰੁੱਖ ਜ਼ਰੂਰ ਲਗਾਵੇ : ਸੋਨੂੰ ਕਟਾਰੀਆ
Next articleਰਾਏ ਬਿਲਾਲ ਅਕਰਮ ਭੱਟੀ ਦਾ ਡੇਟਨ ਗੁਰਦੁਆਰਾ ਸਾਹਿਬ ਵਿਖੇ ਸੰਗਤ ਵਲੋਂ ਭਰਵਾਂ ਸਵਾਗਤ