ਰੋਟਰੀ ਕਲੱਬ ਫ਼ਰੀਦਕੋਟ ਵੱਲੋਂ ਲੱਗਾ ਕੈਂਪ ਹੋਇਆ ਸਫ਼ਲਤਾ ਨਾਲ ਸੰਪੰਨ
ਫਰੀਦਕੋਟ/ਭਲੂਰ 11 ਸਤੰਬਰ (ਬੇਅੰਤ ਗਿੱਲ)– ਰੋਟਰੀ ਕਲੱਬ ਫ਼ਰੀਦਕੋਟ ਵੱਲੋਂ ਗੁਰੂ ਗੋਬਿੰਦ ਸਿੰਘ ਮੈਡੀਕਲ-ਹਸਪਤਾਲ ਦੇ ਬਲੱਡ ਬੈਂਕ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ। ਇਸ ਕੈਂਪ ’ਚ ਮੁੱਖ ਮਹਿਮਾਨ ਵਜੋਂ ਹਲਕੇ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਹਾਜ਼ਰ ਹੋਏ। ਉਨ੍ਹਾਂ ਕਿਹਾ ਖੂਨਦਾਨ ਕੈਂਪ ਲੱਗਣ ਦਾ ਲੋੜਵੰਦ ਮਰੀਜ਼ਾਂ ਨੂੰ ਲਾਭ ਮਿਲਦਾ ਹੈ। ਉਨ੍ਹਾਂ ਖੂਨ ਦਾ ਕੋਈ ਬਦਲ ਨਾ ਹੋਣ ਕਰਕੇ ਅਸੀਂ ਕੀਮਤੀ ਜਾਨਾਂ ਬਚਾਉਣ ਲਈ ਸਾਨੂੰ ਖੂਨਦਾਨ ਨਿਰੰਤਰ ਕਰਨਾ ਚਾਹੀਦਾ ਹੈ। ਉਨ੍ਹਾਂ ਰੋਟਰੀ ਕਲੱਬ ਵੱਲੋਂ ਮਾਨਵਤਾ ਭਲਾਈ ਕਾਰਜ ਲਗਾਤਾਰ ਕਰਨ ‘ਤੇ ਸਮੂਹ ਆਹੁਦੇਦਾਰਾਂ ਤੇ ਮੈਂਬਰਾਂ ਨੂੰ ਵਧਾਈ ਦਿੱਤੀ। ਇਸ ਮੌਕੇ ਉਨ੍ਹਾਂ ਖੁਦ ਖੂਨਦਾਨ ਕੀਤਾ ਅਤੇ ਨਾਲ ਹੀ ਉਨ੍ਹਾਂ ਦੀ ਟੀਮ ਦੇ ਹੋਰ ਮੈਂਬਰਾਂ ਨੇ ਵੀ ਖੂਨਦਾਨ ਕਰਕੇ ਇਨਸਾਨੀਅਤ ਫਰਜ਼ ਨਿਭਾਇਆ । ਇਸ ਮੌਕੇ ਪਹੁੰਚੇ ਸਾਰੇ ਖੂਨਦਾਨੀਆਂ ਨੂੰ ਜੀ ਆਇਆਂ ਨੂੰ ਆਖਦਿਆਂ ਕਲੱਬ ਦੇ ਪ੍ਰਧਾਨ ਅਰਵਿੰਦ ਛਾਬੜਾ ਨੇ ਦੱਸਿਆ ਕਿ ਰੋਟਰੀ ਪੂਰੀ ਦੁਨੀਆਂ ਅੰਦਰ 24 ਘੰਟੇ ਮਾਨਵਤਾ ਦੀ ਭਲਾਈ ਲਈ ਕਾਰਜ ਕਰਦਾ ਹੈ। ਉਨ੍ਹਾਂ ਦੱਸਿਆ ਇਸੇ ਲੜੀ ’ਚ ਅੱਜ ਖੂਨਦਾਨ ਕੈਂਪ ਇੱਥੇ ਗੁਰਦੁਆਰਾ ਨਰੈਣ ਨਗਰ-ਭਾਨ ਸਿੰਘ ਕਾਲੋਨੀ ਵਿਖੇ ਅੱਖਾਂ ਅਤੇ ਦੰਦਾਂ ਦਾ ਮੁਫ਼ਤ ਚੈੱਕਅੱਪ ਕੀਤਾ ਜਾ ਰਿਹਾ ਹੈ। ਕਲੱਬ ਦੇ ਸਕੱਤਰ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਕੈਂਪ ’ਚ 51 ਯੂਨਿਟ ਖੂਨਦਾਨ ਕੀਤਾ ਗਿਆ ਹੈ। ਜਿਸ ਨਾਲ ਹਸਪਤਾਲ ’ਚ ਦਾਖਲ ਕੈਂਸਰ ਮਰੀਜ਼ਾਂ, ਡੇਂਗੂ ਮਰੀਜ਼ਾਂ, ਐਕਸੀਡੈਂਟ ਦੇ ਮਰੀਜ਼ਾਂ ਅਤੇ ਹੋਰ ਲੋੜਵੰਦ ਮਰੀਜ਼ਾਂ ਨੂੰ ਲਾਭ ਮਿਲੇਗਾ। ਇਸ ਮੌਕੇ ਲਾਇਨਜ਼ ਕਲੱਬ ਫ਼ਰੀਦਕੋਟ ਦੇ ਪ੍ਰਧਾਨ ਹਰਜੀਤ ਸਿੰਘ ਨੇ ਕੈਂਪ ’ਚ ਸ਼ਾਮਲ ਹੋਣ ਦੇ ਨਾਲ ਸਾਰੇ ਖੂਨਦਾਨੀਆਂ ਅਤੇ ਪ੍ਰਬੰਧਕਾਂ ਲਈ ਵੇਰਕਾ ਦੇ ਦੁੱਧ ਦਾ ਪ੍ਰਬੰਧ ਕੀਤਾ। ਐਚ.ਡੀ.ਐਫ਼.ਸੀ.ਬੈਂਕ ਦੇ ਜੈਪਾਲ ਕਾਂਸਲ ਨੇ ਬੈਂਕ ਵੱਲੋਂ ਖੂਨਦਾਨੀਆਂ ਨੂੰ ਯਾਦਗਰੀ ਚਿੰਨ ਭੇਟ ਕੀਤੇ। ਇਸ ਮੌਕੇ ਲੋਕ ਗਾਇਕ ਕੁਲਵਿੰਦਰ ਕੰਵਲ ਨੇ ਖੂਨਦਾਨੀਆਂ ਦੀ ਹੌਂਸਲਾ ਅਫ਼ਜ਼ਾਈ ਕੀਤੀ। ਇਸ ਮੌਕੇ ਗੁਰੂ ਗੋਬਿੰਦ ਸਿੰਘ ਹਸਪਤਾਲ ਦੇ ਬਲੱਡ ਬੈਂਕ ਦੇ ਇੰਚਾਰਜ਼ ਡਾ.ਨੀਤੂ ਕੁੱਕੜ, ਡਾ.ਨਵਰੀਤ ਸਿੰਘ, ਡਾ.ਪਰੁਲ ਗਰਗ, ਡਾ.ਅੰਜਨਾ ਹਾਂਡਾ, ਸਟਾਫ਼ ਨਰਿੰਦਰਪਾਲ ਕੌਰ, ਵਿਜੇਤਾ ਰਾਣੀ, ਵਿਜੈ ਕੁਮਾਰ, ਮਨਪ੍ਰੀਤ ਸਿੰਘ, ਸਤਪਾਲ ਸਿੰਘ, ਦਸਮੇਸ਼ ਨਰਸਿੰਗ ਕਾਲਜ ਆਫ਼ ਫ਼ਰੀਦਕੋਟ ਦੀਆਂ ਬੇਟੀਆਂ ਮਨਪ੍ਰੀਤ ਕੌਰ, ਲਕਸ਼ਮੀ, ਸੇਵਾ ਮੁਕਤ ਪ੍ਰਿੰਸੀਪਲ ਡਾ.ਪਰਮਿੰਦਰ ਸਿੰਘ, ਡਾ.ਵਰੁਣ ਕੌਲ, ਨੈਸ਼ਨਲ ਯੂਥ ਵੈਲਫ਼ੇਅਰ ਕਲੱਬ ਫ਼ਰੀਦਕੋਟ ਦੇ ਪ੍ਰਧਾਨ ਗੁਰਚਰਨ ਸਿੰਘ ਭੰਗੜਾ ਕੋਚ, ਸੀਨੀਅਰ ਮੀਤ ਪ੍ਰਧਾਨ ਜਸਵਿੰਦਰਪਾਲ ਸਿੰਘ ਮਿੰਟੂ, ਨਾਇਬ ਸਿੰਘ ਪੁਰਬਾ, ਸਵਰਨ ਸਿੰਘ ਵੰਗੜ, ਨਵਦੀਪ ਸਿੰਘ ਰਿੱਕੀ, ਰੋਟਰੀ ਕਲੱਬ ਦੇ ਮੈਂਬਰ ਕੇ.ਪੀ.ਸਿੰਘ ਸਰਾਂ, ਸੁਖਵੰਤ ਸਿੰਘ,ਅਸ਼ਵਨੀ ਬਾਂਸਲ, ਨਵੀਸ਼ ਛਾਬੜਾ, ਦਵਿੰਦਰ ਸਿੰਘ ਪੰਜਾਬ ਮੋਟਰਜ਼,ਜਸਬੀਰ ਸਿੰਘ ਜੱਸੀ, ਡਾ.ਮਨਰਾਜ ਸਿੰਘ ਕੰਗ, ਡਾ.ਆਸ਼ੂਲ ਦਾਹੂਜਾ, ਗਗਗਦੀਪ ਸਿੰਗਲਾ,ਡਾ.ਅਮਰਬੀਰ ਸਿੰਘ ਬੋਪਰਾਏ, ਰਵੀ ਬਾਂਸਲ, ਸੁਖਬੀਰ ਸਿੰਘ ਸੱਚਦੇਵਾ,ਗੌਰਵ ਅਗਰਵਾਲ, ਸੌਰਵ ਅਗਰਵਾਲ, ਸੋਨੂੰ ਗਰੋਵਰ,ਜਗਦੀਪ ਸਿੰਘ ਗਿੱਲ, ਕੇਵਲ ਕਿ੍ਰਸ਼ਨ ਕਟਾਰੀਆ, ਪਾਲੀ ਜੌੜਾ, ਪਾਲੀ ਸਟੂਡੀਓ, ਪੱਤਰਕਾਰ ਪ੍ਰਦੀਪ ਚਾਵਲਾ, ਗੁਰਜੀਤ ਸਿੰਘ ਢਿੱਲੋਂ ਸ਼ੇਖ ਫ਼ਰੀਦ ਕਾਲਜ, ਜਗਤਾਰ ਦੁਸਾਂਝ,ਰਾਜੀਵ ਮਲਿਕ ਪ੍ਰਧਾਨ ਪੀ.ਬੀ.ਜੀ.ਕਲੱਬ ਕੋਟਕਪੂਰਾ ਨੇ ਵੱਡਮੁੱਲਾ ਸਹਿਯੋਗ ਦਿੱਤਾ। ਰੋਟਰੀ ਕਲੱਬ ਦੇ ਸੀਨੀਅਰ ਮੈਂਬਰ ਨਵੀਸ਼ ਛਾਬੜਾ ਨੇ 23ਵੀਂ ਖੂਨਦਾਨ ਕੀਤਾ, ਜਦੋਂ ਕਿ ਕਲੱਬ ਪ੍ਰਧਾਨ ਅਰਵਿੰਦ ਛਾਬੜਾ, ਸੌਰਵ ਅਗਰਵਾਲ, ਗੌਰਵ ਅਗਰਵਾਲ, ਸੋਨੂੰ ਗਰੋਵਰ, ਕੇ.ਪੀ.ਸਿੰਘ, ਰਵੀ ਬਾਂਸਲ ਬੇਟੇ ਅਰਚਿਤ ਬਾਂਸਲ ਨੇ ਵੀ ਖੂਨਦਾਨ ਕੀਤਾ। ਇਸ ਮੌਕੇ ਖੂਨਦਾਨੀਆਂ, ਡਾਕਟਰ ਸਾਹਿਬਾਨ, ਸਹਿਯੋਗੀਆਂ ਦਾ ਪ੍ਰਸ਼ੰਸ਼ਾ ਪੱਤਰਾਂ ਨਾਲ ਸਨਮਾਨ ਕੀਤਾ ਗਿਆ। ਅੰਤ ’ਚ ਰੋਟਰੀ ਕਲੱਬ ਦੇ ਸੀਨੀਅਰ ਮੈਂਬਰ ਜਸਬੀਰ ਸਿੰਘ ਜੱਸੀ ਨੇ ਸਭ ਦਾ ਧੰਨਵਾਦ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly