*ਅੰਗਰੇਜ਼ੀ ਇੰਨ ਪੰਜਾਬੀ ? (ਭਾਗ: ਅੱਠਵਾਂ)*

ਰੋਮੀ ਘੜਾਮੇਂ ਵਾਲ਼ਾ
         (ਸਮਾਜ ਵੀਕਲੀ)
ਬੂਟੀਕ ਜਾਂ ਸੈਲੂਨ ਹੈ, ਮੋਰਨਿੰਗ ਜਾਂ ਨੂਨ ਹੈ,
ਟੀਮ ਜਾਂ ਪਲਟੂਨ ਹੈ, ਸੰਨ-ਲਾਈਟ ਜਾਂ ਮੂਨ ਹੈ,
ਡੋਲ ਜਾਂ ਬੈਲੂਨ ਹੈ, ਕੁੱਝ ਵੀ ਪੰਜਾਬੀ ਨ੍ਹੀ।
ਮੈਟਰੋ ਹੈ ਜਾਂ ਟੈਕਸੀ ਹੈ, ਸਟਾਰ ਜਾਂ ਗਲੈਕਸੀ ਹੈ,
ਬੋਲਡ ਭਾਵੇਂ ਸੈਕਸੀ ਹੈ, ਨਾਈਟ-ਸੂਟ ਜਾਂ ਮੈਕਸੀ ਹੈ,
ਸੋਲਿਡ ਜਾਂ ਫਲੈਕਸੀ ਹੈ, ਕੁੱਝ ਵੀ ਪੰਜਾਬੀ ਨੀ।
ਟੈੰਪਰੇਚਰ ਜਾਂ ਫੀਵਰ ਹੈ, ਕਿਡਨੀ ਭਾਵੇਂ ਲੀਵਰ ਹੈ,
ਕੈਰੀਅਰ ਜਾਂ ਰਿਸੀਵਰ ਹੈ, ਮਾਊਂਨਟੇਨ ਜਾਂ ਰੀਵਰ ਹੈ,
ਸੈਪਟਿਕ ਟੈਂਕ ਜਾਂ ਸੀਵਰ ਹੈ, ਕੁੱਝ ਵੀ ਪੰਜਾਬੀ ਨ੍ਹੀ।
ਸਿਟੀ ਹੈ ਜਾਂ ਟਾਊਨ ਹੈ, ਅੱਪ ਚਾਹੇ ਡਾਊਨ ਹੈ,
ਡਾਇਮੰਡ ਜਾਂ ਕਰਾਊਨ ਹੈ, ਫਰਾਕ ਭਾਵੇਂ ਗਾਊਨ ਹੈ,
ਵਾਈਟ ਜਾਂ ਬਰਾਊਨ ਹੈ, ਕੁੱਝ ਵੀ ਪੰਜਾਬੀ ਨ੍ਹੀ।
ਆਈਡੀਆ ਜਾਂ ਪਲਾਨ ਹੈ, ਗਾਰਡਨ ਜਾਂ ਲਾਅਨ ਹੈ,
ਰਾਈਸ ਨੇ ਜਾਂ ਨਾਨ ਹੈ, ਪੈਨੇਲਟੀ ਜਾਂ ਚਲਾਨ ਹੈ,
ਗੈਂਗਸ਼ਟਰ ਜਾਂ ਡਾਨ ਹੈ, ਕੁੱਝ ਵੀ ਪੰਜਾਬੀ ਨ੍ਹੀ।
ਕਮ ਹੈ ਜਾਂ ਗੋ ਹੈ, ਆਈਸ ਜਾਂ ਸਨੋਅ ਹੈ,
ਬਰਥ ਜਾਂ ਗਰੋਅ ਹੈ, ਲਾਈਵ ਹੈ ਜਾਂ ਸ਼ੋਅ ਹੈ,
ਲੀਕ ਜਾਂ ਫਲੋਅ ਹੈ, ਕੁੱਝ ਵੀ ਪੰਜਾਬੀ ਨ੍ਹੀ।
ਟਰੈਂਡ ਹੈ ਜਾਂ ਫੈਸ਼ਨ ਹੈ, ਸੈਮੀਨਾਰ ਜਾਂ ਲੈਸਨ ਹੈ,
ਕਾਨਫਰੰਸ ਜਾਂ ਸ਼ੈਸ਼ਨ ਹੈ, ਕੈਲੀਬਰ ਜਾਂ ਪੈਸ਼ਨ ਹੈ,
ਡਿਸਕਾਊਂਟ ਜਾਂ ਕਨਸ਼ੈਸ਼ਨ ਹੈ, ਕੁੱਝ ਵੀ ਪੰਜਾਬੀ ਨ੍ਹੀ।
ਚਿਕਨ ਹੈ ਜਾਂ ਫਿੱਸ਼ ਹੈ, ਮਿਸਟਰ ਭਾਵੇਂ ਮਿੱਸ ਹੈ,
ਬਲੈਸਿੰਗਸ ਜਾਂ ਵਿੱਸ਼ ਹੈ, ਹੱਗ ਭਾਵੇਂ ਕਿੱਸ ਹੈ,
ਦੈਟ ਹੈ ਜਾਂ ਦਿੱਸ ਹੈ, ਕੁੱਝ ਵੀ ਪੰਜਾਬੀ ਨ੍ਹੀ।
ਰਿਮੂਵ ਜਾਂ ਕਲੀਅਰ ਹੈ, ਐਨੁਅਲ ਜਾਂ ਯੀਅਰ ਹੈ,
ਐਪਰੀਸ਼ੇਟ ਜਾਂ ਚੀਅਰ ਹੈ, ਡਾਰਲਿੰਗ ਜਾਂ ਡੀਅਰ ਹੈ,
ਕਲੋਜ਼ ਭਾਵੇਂ ਨੀਅਰ ਹੈ, ਕੁੱਝ ਵੀ ਪੰਜਾਬੀ ਨ੍ਹੀ।
ਡਸਟਬਿਨ ਜਾਂ ਡੰਪ ਹੈ, ਮੋਟਰ ਚਾਹੇ ਪੰਪ ਹੈ,
ਸਾਕਟ ਜਾਂ ਕਲੰਪ ਹੈ, ਕਰੋਸ ਭਾਵੇਂ ਜੰਪ ਹੈ,
ਇੰਪਰੂਵ ਜਾਂ ਸਲੰਪ ਹੈ, ਕੁੱਝ ਵੀ ਪੰਜਾਬੀ ਨ੍ਹੀ।
ਘੜਾਮੇਂ ਰੋਮੀਆਂ ਕਿਉਂ ਲਈ ਸਟਰੈੱਸ ਹੈ, ਇਹ ਬੋਲੀਆਂ ਦਾ ਪ੍ਰੋਸੈੱਸ ਹੈ,
ਕੁੱਝ ਐਡ ਕਦੇ ਕੁੱਝ ਲੈੱਸ ਹੈ, ਸ਼ਬਦਕੋਸ਼ਾਂ ਦੀ ਪ੍ਰੋਗਰੈੱਸ ਹੈ,
ਅੱਪਡੇਟਿੰਗ ਤੇ ਫਰੈੱਸ਼ਨੈੱਸ ਹੈ, ਕੀ ਟੋਹਰ ਇਹ ਨਵਾਬੀ ਨ੍ਹੀ।
 ਰੋਮੀ ਘੜਾਮੇਂ ਵਾਲ਼ਾ।
   9855281105

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article(ਵੰਡ ਕੇ ਛਕੋ) 
Next articleਰਣਜੀਤ ਕੌਰ ਰਾਣੀ ਨੇ ਜਿਲਾ ਜੁਆਇੰਟ ਸਕੱਤਰ ਲਗਾਉਣ ‘ਤੇ ਮੁੱਖ ਮੰਤਰੀ ਸਾਹਬ ਦਾ ਧੰਨਵਾਦ ਕੀਤਾ