ਇਸ ਸਾਲ ਕਬੱਡੀ ਕੱਪਾਂ ਤੇ ਚਰਚਾ ਵਿੱਚ ਰਿਹਾ ਇੰਗਲੈਂਡ ਕਬੱਡੀ ਫੈਡਰੇਸ਼ਨ ਦਾ ਚੇਅਰਮੈਨ ਬਿੱਲਾ ਗਿੱਲ ਦੀਨੇਵਾਲਿਆਂ ਯੂਕੇ ਮਾਝੇ ਦਾ 4×4 ਪ੍ਰਮੋਟਰ।

ਅੰਤਰਰਾਸ਼ਟਰੀ ਕਬੱਡੀ ਕਮੈਂਟੇਟਰ ਮਨਦੀਪ ਸਰਾਂ ਕਾਲੀਏ ਵਾਲਾ ਦਾ ਹੋਇਆ 10 ਲੱਖ ਦੀ ਹੋਂਡਾ ਇਮੇਜ਼ ਗੱਡੀ ਨਾਲ ਸਨਮਾਨ।

ਐਕਸ਼ਨਾਂ ਵਾਲੀ ਮਸ਼ੀਨ ਦੇ ਤੌਰ ਤੇ ਜਾਣਿਆ ਜਾਂਦਾ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਦੀਪ ਦਬੁਰਜੀ ਦਾ ਹੋਇਆ ਬਲੈਕ ਸਕਾਰਪੀਓ ਗੱਡੀ ਨਾਲ ਸਨਮਾਨ।

ਹਰਜਿੰਦਰ ਪਾਲ ਛਾਬੜਾ (ਸਮਾਜ ਵੀਕਲੀ): “ਮੇਰੀ ਮੇਰੀ ਕਰਦਾ ਹਰ ਇੱਕ ਬੰਦਾ ਤਾਂ ਆਮ ਵੇਖਿਆ ਮੈਂ “ਪਰ ਕਿਸੇ ਦੀ ਖਾਤਰ ਕੁਝ ਕਰਦਾ ਇੱਕ ਇਨਸਾਨ ਵੇਖਿਆ ਮੈਂ,ਮਾਝੇ ਦੇ ਪਿੰਡ ਦੀਨੇਵਾਲ ਤੋਂ ਉੱਠਿਆ ਯੂ ਕੇ ਦੇ ਵਿੱਚ ਰਹਿੰਦਾ ਇੱਕ ਮਹਿਮਾਨ ਵੇਖਿਆ ਮੈਂ।ਮਾਇਆ ਦਾ ਮੋਹ ਨਹੀਂ ਕਰਦਾ ਕਬੱਡੀ ਦੀ ਜਿੰਦਜਾਨ ਵੇਖਿਆ ਮੈਂ।ਮਨਦੀਪ ਬਿੱਲੇ ਦਾ ਲੋਕਾਂ ਦੇ ਨਾਲ ਪਿਆਰ ਰੱਬ ਸਮਾਨ ਵੇਖਿਆ ਮੈਂ” ਅੱਜ ਗੱਲ ਕਰਦੇ ਹਾਂ ਸਰਦਾਰ ਬਲਵਿੰਦਰ ਸਿੰਘ ਗਿੱਲ ਬਾਰੇ ਪਿੰਡ ਦੀਨੇਵਾਲ (ਮਾਝਾ)ਜ਼ਿਲ੍ਹਾ ਤਰਨਤਾਰਨ।ਸਵ: ਸਰਦਾਰ ਸਰਦਾਰਾਂ ਸਿੰਘ ਗਿੱਲ ਅਤੇ ਮਾਤਾ ਮਨਜੀਤ ਕੌਰ ਗਿੱਲ ਦੀ ਕੁਖੋਂ 1980 ਨੂੰ ਜਨਮਿਆਂ।ਵੱਡਾ ਵੀਰ ਸਰਦਾਰ ਹਰਜਿੰਦਰ ਸਿੰਘ ਗਿੱਲ ਮੌਜੂਦਾ ਸਰਪੰਚ ਦੀਨੇਵਾਲ।ਜਿਨ੍ਹਾਂ ਦੀ ਆਪਣੇ ਨਗਰ ਇਲਾਕੇ ਅਤੇ ਸਮਾਜ ਨੂੰ ਬਹੁਤ ਵੱਡੀ ਦੇਣ ਆ,ਚਾਚੇ ਤਾਇਆਂ ਦਾ ਲਾਡਲਾ ਪਿੰਡ ਵਿੱਚ ਬਿੱਲਾ ਬਿੱਲਾ ਹੁੰਦੀ ਆ,ਸਕੂਲ ਦੀ ਪੜ੍ਹਾਈ ਕਰਨ ਤੋਂ ਬਾਅਦ ਅਤੇ ਖੇਤੀਬਾੜੀ ਦੇ ਕੰਮਾਂ ਦੇ ਨਾਲ ਨਾਲ ਖੇਡਾਂ ਦਾ ਸ਼ੌਕੀਨ ਗੱਭਰੂ ਸ੍ਰੀ ਖਡੂਰ ਸਾਹਿਬ ਅਤੇ ਸ੍ਰੀ ਗੋਇੰਦਵਾਲ ਸਾਹਿਬ ਕਾਲਜਾਂ ਦੀ ਸ਼ਾਨ ਰਿਹਾ।ਫਿਰ ਕੁਝ ਸਮੇਂ ਬਾਅਦ 1999 ਵਿੱਚ ਪੰਜਾਬ ਦੀਆਂ ਮੋਜਾਂ ਮਾਣਦਾ ਇੰਗਲੈਂਡ ਚਲਾ ਗਿਆ।

ਲੰਡਨ ਦੇ ਵਿੱਚ ਜਾਂ ਕਿ ਸਖ਼ਤ ਮਿਹਨਤ ਕੀਤੀ।ਦਿਨ ਰਾਤ ਕੰਮ ਕਾਰ ਕੀਤਾ।ਕਦੇ ਆਪਣੇ ਆਪ ਨੂੰ ਵਿਹਲਾ ਨਹੀਂ ਮਹਿਸੂਸ ਹੋਣ ਦਿੱਤਾਂ।ਜ਼ਿੰਦਗੀ ਦੀ ਥਕਾਵਟ ਨੂੰ ਲਾਹ ਕਿ ਇੱਕ ਪਾਸੇ ਰੱਖ ਦਿੱਤਾ।ਹਰ ਇੱਕ ਇਨਸਾਨ ਦੀ ਜ਼ਿੰਦਗੀ ਵਿੱਚ ਇੱਕ ਖੁਸ਼ੀ ਦਾ ਪਲ ਵਿਆਹ ਦਾ ਆਉਂਦਾ,ਬਿੱਲੇ ਵੀਰ ਜੀ ਦੀ ਧਰਮਪਤਨੀ ਦਾ ਨਾਮ ਸ਼ਰਨਜੀਤ ਕੌਰ। ਪ੍ਰਮਾਤਮਾ ਨੇ ਆਪ ਦੇ ਘਰ ਦੋ ਪੁੱਤਰਾਂ ਦੀ ਦਾਤਾਂ ਬਖਸ਼ਿਸ਼ ਕੀਤੀਆਂ।ਜਿਨ੍ਹਾਂ ਦਾ ਨਾਮ ਰਣਵੀਰ ਸਿੰਘ ਗਿੱਲ,ਰਾਜਵੀਰ ਰੱਖਿਆ ਗਿਆ।ਆਪ ਦੇ ਪਰਿਵਾਰ ਨੇ ਹਰ ਇੱਕ ਮੋੜ ਤੇ ਸਹਿਯੋਗ ਦਿੱਤਾ।ਸਾਰੀ ਫੈਮਲੀ ਲੰਡਨ ਵਿੱਚ ਖੁਸ਼ੀ ਖੁਸ਼ੀ ਰਹਿ ਰਹੀ ਆ।ਆਪ ਸਭ ਨੂੰ ਪਤਾ ਹੀ ਆ ਕਿ ਮਾਝੇ ਦੀ ਧਰਤੀ ਸਾਡੇ ਗੁਰੂ ਸਾਹਿਬਾਨਾਂ ਦੀ ਨਗਰੀ ਆ।ਖਡੂਰ ਸਾਹਿਬ ਦੀ ਧਰਤੀ ਤੇ ਮੱਲ ਅਖਾੜਾ ਬਣਿਆ ਹੋਇਆ ਆ।ਸ੍ਰੀ ਗੁਰੂ ਅੰਗਦ ਦੇਵ ਜੀ ਆਪ ਘੋਲ ਕਰਵਾਉਂਦੇ ਰਹੇ। ਉਨ੍ਹਾਂ ਦੀ ਚਲਾਈ ਹੋਈ ਰੀਤ ਦੇ ਮੁਤਾਬਕ ਮਾਝੇ ਦੀਆ ਸੰਗਤਾਂ ਜੋੜ ਮੇਲੇ ਮਨਾਉਂਦੀਆ,ਅਤੇ ਸਮਾਗਮਾਂ ਦੀ ਸਮਾਪਤੀ ਤੋਂ ਬਾਅਦ ਸ਼ਾਮ ਨੂੰ ਕਬੱਡੀ ਅਤੇ ਘੋਲ ਹੁੰਦੇ।ਅਤੇ ਨਿਹੰਗ ਸਿੰਘ ਫੋਜਾ ਦੇ ਗੱਤਕੇ ਅਤੇ ਘੋੜ ਦੋੜ ਦੇ ਜੋਹਰ ਦੇਖਣ ਨੂੰ ਮਿਲਦੇ।

ਅੰਮ੍ਰਿਤਸਰ ਅਤੇ ਤਰਨਤਾਰਨ ਕਬੱਡੀ ਅਤੇ ਪਹਿਲਵਾਨੀ ਵਿੱਚ ਪ੍ਰਸਿੱਧ ਜ਼ਿਲ੍ਹੇ ਹਨ। ਤੇ ਇਸੇ ਕਬੱਡੀ ਟੂਰਨਾਮੈਂਟ ਲਈ ਆਪਣੀ ਸ਼ਰਧਾ ਦੇ ਮੁਤਾਬਕ ਮਾਝੇ ਦੇ ਪ੍ਰਵਾਸੀ ਵੀਰ ਆਪਣਾ ਦਸਵੰਧ ਕੱਢਦੇ ਰਹਿੰਦੇ ਹਨ।ਸੰਨ 2004 ਦੀ ਗੱਲ ਆ ਪਹਿਲੀ ਵਾਰ ਮਾਝੇ ਦੇ ਵਿੱਚੋਂ ਜ਼ਿਲ੍ਹਾ ਤਰਨਤਾਰਨ ਲਈ ਖੁਸ਼ੀ ਦੀ ਗੱਲ ਆਈ,ਬਿੱਲਾ ਗਿੱਲ ਦੀਨੇਵਾਲਿਆਂ ਸਾਊਥਾਲ ਕਬੱਡੀ ਕਲੱਬ ਦਾ ਚੈਅਰਮੈਨ ਬਣਿਆ। 17 ਸਾਲ ਲਗਾਤਾਰ ਪੰਜਾਬ ਤੋਂ ਪਲੇਅਰ ਸੱਦ ਕਿ ਇੰਗਲੈਂਡ ਖੇਡਣ ਦਾ ਮੌਕਾ ਦਿੱਤਾ।ਜਿਨ੍ਹਾਂ ਵਿੱਚ ਕਬੱਡੀ ਖਿਡਾਰੀ ਦੁੱਲਾ ਸੁਰਖਪੁਰੀਆ,ਕਾਲਾ ਮਿਆਂਵਿੰਡ,ਪੱਪੂ ਚੂਹੜਚੱਕ, ਗੁਰਜੀਤ ਤੂਤ,ਜੀਤਾ ਤੂਤ,ਕਿੰਦਾ ਬਿਹਾਰੀਪੁਰ,ਕੀਪਾ ਬੰਧਨੀ, ਸੰਦੀਪ ਨੰਗਲ ਅੰਬੀਆਂ,ਮੰਗਾਂ ਮਿੱਠਾਪੁਰੀਆ,ਗੋਪੀ ਧੂਰਕੋਟ,ਮੱਲ ਚੂੜੇ ਮੱਧਰੇ,ਪਾਲੀ ਪਨਗੋਟਾ ਆਦਿ ਜ਼ਿਕਰ ਆਉਂਦਾ।ਕਬੱਡੀ ਕਮੈਂਟੇਟਰ ਅਰਵਿੰਦਰ ਕੋਛੜ,ਭਿੰਦਾ ਮੁਠੱਡਾ,ਸੁੱਖਾ ਢੇਸੀ ਇੰਗਲੈਂਡ,ਮਿੱਠਾ ਦਰੀਏਵਾਲ,ਨੇ ਬੋਲ ਬੋਲਣੇ ਜਿਹੜਾ ਆ ਰੇਡਰ ਨੂੰ ਫੜੋ ਤਾਂ ਬਿੱਲੇ ਵੱਲੋਂ ਉਸ ਖਿਡਾਰੀ ਦਾ ਮਾਣ ਸਨਮਾਨ ਐਨੇ ਪੋਡਾ ਨਾਲ ਕੀਤਾ ਜਾਵੇਗਾ।ਅਤੇ ਹਰ ਰੇਡਰ ਦੀਆਂ ਕਬੱਡੀਆਂ ਤੇ ਨਕਦ ਰਾਸ਼ੀ ਦਿੱਤੀ ਗਈ।

ਪਿੰਡ ਕੰਗ ਜ਼ਿਲ੍ਹਾ ਤਰਨਤਾਰਨ ਪੰਜਾਬ ਦੇ ਖੇਡ ਮੇਲਿਆਂ ਵਿਚੋਂ ਇੱਕ ਮੇਲਾ ਸੀ।ਜਿੱਥੇ ਆਏ ਸਾਲ ਪਹਿਲਾਂ ਦੂਜਾ ਇਨਾਮ ਇਨ੍ਹਾਂ ਵੱਲੋਂ ਹੀ ਦਿੱਤਾ ਜਾਂਦਾ ਸੀ।ਜਿਸ ਨੂੰ ਉਨ੍ਹਾਂ ਦੇ ਪਿਆਰੇ ਮਿੱਤਰ ਦਿਨੇਸ਼ ਕੰਗ, ਸਰਬਜੀਤ ਸਿੰਘ ਕੰਗ, ਸ਼ੰਮੀ ਕੰਗ ਜੀ ਕਰਵਾਉਂਦੇ ਸੀ।ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਸ੍ਰੀ ਆਨੰਦਪੁਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਕਾਲਜ ਵਿੱਚ ਵੱਡਾ ਕਬੱਡੀ ਕੱਪ ਹੁੰਦਾ ਜਿਸ ਨੂੰ ਸਰਦਾਰ ਸੁਰਜਨ ਸਿੰਘ ਚੱਠਾ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਦੀ ਅਗਵਾਈ ਵਿੱਚ ਕਰਵਾਇਆ ਜਾਂਦਾ ਸੀ।ਵੀਰ ਰਣਜੀਤ ਸਿੰਘ ਢੰਡਾ ਇੰਗਲੈਂਡ ਕਬੱਡੀ ਫੈਡਰੇਸ਼ਨ ਪ੍ਰਧਾਨ ਅਤੇ ਕੁਲਵੰਤ ਸਿੰਘ ਸੰਘਾ ਜਨਰਲ ਸੈਕਟਰੀ ਇੰਗਲੈਂਡ ਤੇ ਕੁਝ ਹੋਰ ਵੀਰ ਪ੍ਰਬੰਧ ਕਰਦੇ।ਅਤੇ ਵੱਡਾ ਸਹਿਯੋਗ ਬਿੱਲਾ ਜੀ ਦਾ ਹੁੰਦਾ।ਸ਼ਹਿਰ ਜਗਰਾਉਂ ਜ਼ਿਲ੍ਹਾ ਲੁਧਿਆਣਾ ਸਰਦਾਰ ਗੁਰਮੇਲ ਸਿੰਘ ਮੱਲੀ ਪ੍ਰਧਾਨ ਜੀ ਐਚ ਜੀ ਕਬੱਡੀ ਅਕੈਡਮੀ ਵੱਡਾ ਕੱਪ ਕਰਵਾਉਂਦੇ ਅਤੇ ਉੱਥੇ ਵੀ ਇਨ੍ਹਾਂ ਦਾ ਸਹਿਯੋਗ ਹੁੰਦਾ।ਦਾਸ ਦੇ ਪਰਿਵਾਰ ਨਾਲ ਇੱਕ ਭਾਈਚਾਰਿਕ ਸਾਂਝ ਆ।ਸਮੇਂ ਸਮੇਂ ਤੇ ਇੱਕ ਦੂਜੇ ਨਾਲ ਮੇਲ ਮਿਲਾਪ ਹੁੰਦੇ ਰਹਿੰਦੇ ਆ। ਪਿਛਲੇ 11 ਕੁ ਸਾਲਾਂ ਦਾ ਵੀਰਾਂ ਦਾ ਰਿਸ਼ਤਾ ਅੱਜ ਵੀ ਬਰਕਰਾਰ ਆ।ਜਦੋਂ ਕੋਈ ਵੀ ਇਨਸਾਨ ਉਨ੍ਹਾਂ ਦੇ ਘਰ ਜਾਂਦਾ ਤਾਂ ਉਨ੍ਹਾਂ ਦਾ ਪਰਿਵਾਰ ਬਹੁਤ ਆਦਰ ਮਾਣ ਕਰਦਾ।

ਕਬੱਡੀ,ਭਲਵਾਨੀ,ਸੱਭਿਆਚਾਰ,ਵੀਰ ਦੇ ਰੋਮ ਰੋਮ ਵਿੱਚ ਵਸੀ ਹੋਈ ਆ।ਹਰ ਇੱਕ ਪਲੇਅਰ,ਬੁਲਾਰੇ, ਕਲਾਕਾਰ ਨਾਲ ਮੁਹੱਬਤ ਰੱਖਣ ਦਾ ਬਿੱਲੇ ਦੀ ਖਾਸੀਅਤ ਇਹ।ਲੋੜਵੰਦਾਂ ਦੀ ਮੱਦਦ ਲਈ ਹਰ ਵਕਤ ਤਿਆਰ ਰਹਿੰਦਾ। ਵਟਸਐਪ ਗਰੁੱਪਾਂ ਦੇ ਵਿੱਚ ਹਰ ਇੱਕ ਨੂੰ ਹਰ ਰੋਜ਼ ਫਤਹਿ ਬਲਾਉਣੀ,ਹਰ ਇੱਕ ਦਾ ਹਾਲ ਚਾਲ ਪੁੱਛਦਾ ਰਹਿੰਦਾ। ਕਿਸਾਨੀ ਅੰਦੋਲਨ ਵਿੱਚ ਵੀ ਵੱਡਾ ਸਹਿਯੋਗ ਅਦਾ ਕੀਤਾ।ਉਸ ਟਾਈਮ ਮਾਝੇ ਦਾ ਪ੍ਰਸਿੱਧ ਗੀਤਕਾਰ ਸਾਬ ਪਨਗੋਟੇ ਨੇ ਦੋ ਬਹੁਤ ਸੋਹਣੇ ਗੀਤ ਲਿਖੇ “ਲੈਕੇ ਮੁੜਾਂਗੇ ਪੰਜਾਬ ਅਸੀਂ ਹੱਕ ਦਿੱਲੀਏ” “ਸੜਕਾਂ ਤੇ ਬੈਠੇ ਪਵਾਂ ਸੁਤੇ ਸਰਦਾਰ ਤੇਰੀ ਮਹਿਲਾ ਵਿੱਚ ਲੱਗਦੀ ਨਾਂ ਅੱਖ ਦਿਲੀਏ” ਉਸ ਦੀ ਸਵਿਫਟ ਗੱਡੀ ਲੈਣ ਵਿੱਚ ਵਿਸ਼ੇਸ਼ ਸਹਿਯੋਗ ਪਾਇਆ। ਵੀਰ ਜੀ ਬਲਜੀਤ ਸਿੰਘ ਮੱਲਾ ਸ਼ਾਹ ਪਰਿਵਾਰ ਉਨ੍ਹਾਂ ਕਬੱਡੀ ਕੱਪ ਕਰਵਾਇਆ ਤੇ ਉਨ੍ਹਾਂ ਦਾ ਵੀ ਸਹਿਯੋਗ ਦਿੱਤਾ।ਪਿੰਡ ਸੋਹਲ ਧੰਨ ਧੰਨ ਪੀਰ ਬਾਬਾ ਖਾਕੀ ਜੀ ਦੇ ਸਲਾਨਾ ਜੋੜ ਮੇਲੇ ਕਬੱਡੀ ਕੱਪ ਤੇ ਬਾਬਾ ਬਿਧੀ ਚੰਦ ਸਪੋਰਟਸ ਕਲੱਬ ਸੁਰਸਿੰਘ+ਫਾਰੰਦੀਪੁਰ(ਤਾਂਬਾ,ਗੋਪੀ ਫਾਰੰਦੀਪੁਰ, ਗੁਰਮੁਖ ਸੋਹਲ,ਟੀਮ ਸਪਾਂਸਰ ਕੀਤੀ। ਕਬੱਡੀ ਦੇ ਰੈਫਰੀ ਅਤੇ ਖੇਡ ਲੇਖਕ ਦਿਲਬਾਗ ਸਿੰਘ ਘਰਿਆਲਾ, ਸੁੱਖਾ ਸਰਬਕੋਟ,ਜਗਦੇਵ ਕਾਲੀਏ ਵਾਲਾ, ਮਨਦੀਪ ਕਾਲੀਏ ਵਾਲਾ ਕਮੈਂਟੇਟਰ,ਸੋਨੂੰ ਸੋਹਲ ਕਮੈਂਟੇਟਰ,ਪੰਮਾ ਪੰਜਵੜ੍ਹ, ਰਾਣਾ ਸਿੰਘਪੁਰਾ,ਬੂਟਾ ਉਮਰੀਆਣਾ,ਅਤੇ ਮਾਝੇ ਦੇ ਮਝੈਲ ਟੀ ਵੀ, ਗੁਰਬਖਸ਼ੀਸ਼ ਡੀ. ਪੀ ਤੋਤਾ ਸਿੰਘ ਵਾਲਾ ਕੋਚ,ਕੀਪਾ ਤੀਮੋਵਾਲ ਕਬੱਡੀ ਪਲੇਅਰ, ਹੈਪੀ ਚੋਹਲਾ ਸਾਹਿਬ ਕਬੱਡੀ ਪਲੇਅਰ ਦਾ ਵਿਸ਼ੇਸ਼ ਮਾਣ ਸਨਮਾਨ ਗਿਆਰਾਂ ਗਿਆਰਾਂ ਹਜ਼ਾਰ ਨਾਲ ਕੀਤਾ।

ਸੁਖਮਨ ਚੋਹਲਾ ਸਾਹਿਬ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਨਿੱਕੇ ਵੀਰ ਮੋਹਿਤ ਨੇ ਭਿੱਖੀਵਿੰਡ ਕੱਪ ਕਰਵਾਇਆ ਉਸ ਦੇ ਸਪਾਂਸਰ ਬਣੇ।ਰਾਣਾ ਕਬੱਡੀ ਕਮੈਂਟੇਟਰ ਦਾ ਉਸ ਦੇ ਪਿੰਡ ਸਿੰਘਪੁਰਾ ਸ਼ਹੀਦ ਨਵਾਬ ਕਪੂਰ ਸਿੰਘ ਦੇ ਮੇਲੇ ਤੇ ਇੱਕ ਲੱਖ ਰੁਪਏ ਦੀ ਨਕਦ ਰਾਸ਼ੀ ਨਾਲ ਮਾਣ ਸਨਮਾਨ ਕੀਤਾ।ਔਖੇ ਟਾਈਮ ਦਿਲਬਾਗ ਬਰਾੜ ਗੱਜਣਵਾਲਾ ਕਬੱਡੀ ਕਮੈਂਟੇਟਰ ਦੀ ਸਹਾਇਤਾ ਕੀਤੀ ਆਪਣੇ ਮਿੱਤਰਾਂ ਨਾਲ ਮਿਲਕੇ,ਵਾੜਾ ਚੈਨ ਸਿੰਘ ਵਾਲਾ(ਜ਼ੀਰਾ) ਕਬੱਡੀ ਕੱਪ ਤੇ ਨਕਦ ਵੱਡੀ ਰਾਸ਼ੀ ਦਿੱਤੀ।ਭਿੰਡਰ ਕਬੱਡੀ ਕੱਪ ਮੋਗਾ ਕਬੱਡੀ ਬੁਲਾਰੇ ਬੂਟਾ ਉਮਰੀਆਣਾ ਨੂੰ ਹੰਡਿਆਈ ਵਾਲਿਆਂ ਦੀ “ਵੈਨਯੂ ” ਗੱਡੀ ਬਿੱਲਾ ਗਿੱਲ ਅਤੇ ਹੋਰ ਪ੍ਰਵਾਸੀ ਵੀਰਾਂ ਦੇ ਸਹਿਯੋਗ ਨਾਲ ਦਿਤੀ। ਇਸੇ ਸਾਲ ਤਾਬੇ ਸੁਰਸਿੰਘ ਵਾਲੇ ਦੀ ਟੀਮ ਦੀਆਂ ਕਿੱਟਾਂ ਸਪਾਂਸਰ ਕੀਤੀਆਂ ਗਈਆਂ। ਸਭਰਾਂ ਕਬੱਡੀ ਖਿਡਾਰੀਆਂ ਦੀਆਂ ਗੱਡੀਆਂ ਦੇ ਸ਼ੀਸ਼ੇ ਭੰਨੇ ਗਏ, ਉਹਨਾਂ ਦੀ ਮੱਦਦ ਚੋਹਲਾ ਸਾਹਿਬ ਦੇ ਖੇਡ ਮੇਲੇ ਤੇ ਕੀਤੀ ਗਈ। ਹੰਡਿਆਈ ਵਾਲੇ ਮੁੰਡੇ ਨੂੰ ਫੋਨ ਨਾਲ ਸਨਮਾਨਿਤ ਕੀਤਾ ਗਿਆ। ਗੋਪੀ ਫਾਰੰਦੀਪੁਰ , ਅਕਾਸ਼ ਮਸਤਗੜ੍ਹ , ਮਨਦੀਪ ਸਿੰਘ ਸਰਾਂ ਕਾਲੀਏ ਵਾਲਾ, ਗੁਰੀ ਸਿੱਧੂ ਨਿਊਜ਼ੀਲੈਂਡ ਅਤੇ ਮਿੱਤਰਾਂ ਵਲੋਂ 11/11000 ਨਾਲ ਸਨਮਾਨਿਤ ਕੀਤਾ ਗਿਆ। ਭਾਣਜਾ ਮਨਟੇਕ ਸਿੰਘ ਸਪੇਨ ਵੱਲੋਂ ਜਾਵੰਦਪੁਰ ਕੱਪ ਤੇ ਰਾਜੂ ਜੋਹਲ ਕਮੈਂਟੇਟਰ,ਬਰਾੜ ਯੋਧੇ ਕਮੈਂਟੇਟਰ ਦਾ ਸਨਮਾਨ ਕੀਤਾ ਗਿਆ।

ਜਿਨ੍ਹਾਂ ਕੋਲ ਘਰ ਨਹੀਂ ਸੀ ਉਨ੍ਹਾਂ ਬੱਚਿਆਂ ਦੀ ਮੱਦਦ ਕੀਤੀ ਗਈ।ਇੱਕ ਮਾਤਾ ਜੀ ਦਾ ਰਹਿਣ ਸਹਿਣ ਦਾ ਸਾਰਾ ਪ੍ਰਬੰਧ ਕੀਤਾ।ਪ੍ਰਦੀਪ ਤੁਫਾਨ ਢੰਡੋਲੀ ਕਬੱਡੀ ਪਲੇਅਰ ਦੀ ਸਿਹਤਯਾਬੀ ਲਈ ਮੱਦਦ ਕੀਤੀ।ਮੱਖੀ ਕਬੱਡੀ ਕੱਪ ਤੇ ਗਿੰਦਰ ਭੂਰੇ ਨੂੰ ਕੁਝ ਹੋਰ ਵੀਰਾਂ ਦੇ ਸਹਿਯੋਗ ਸਦਕਾ ਗੱਡੀ ਦਿੱਤੀ ਗਈ। ਸੰਤੂਨੰਗਲ ਅੰਮ੍ਰਿਤਸਰ ਕਬੱਡੀ ਕੱਪ ਤੇ ਸ਼ੇਰਾਂ ਮੀਰਾਂਕੋਟ ਦੀ ਗੱਡੀ ਵਿੱਚ ਯੋਗਦਾਨ ਪਾਇਆ। ਕੰਗ ਕਬੱਡੀ ਕੱਪ ਤੇ ਪਹਿਲਾਂ ਇਨਾਮ ਅਤੇ ਸਾਥੀ ਕਮੇੰਟੇਟਰ ਅਮਰੀਕ ਖੋਸਾ ਕੋਟਲਾ ਦਾ ਬੁਲਟ ਨਾਲ,ਸਾਬ ਪਨਗੋਟੇ ਗੀਤਕਾਰ ਦਾ ਸਾਥੀ ਵੀਰਾਂ ਨਾਲ ਮਿਲਕੇ 51000 ਰੁਪਏ ਨਾਲ ਮਾਣ ਕੀਤਾ।ਕੱਚੇ ਪੱਕੇ ਦੇ ਮਨਦੀਪ ਦਾ 21000 ਰੁਪਏ ਨਾਲ ਮਾਣ ਕੀਤਾ।ਸੁੱਗਾ ਕਬੱਡੀ ਕੱਪ ਦਾ ਪਹਿਲਾ ਇਨਾਮ 51,000 ਤੇ ਸੁੱਗੇ ਭਰਾਵਾਂ ਦਾ ਮਾਣ ਸਨਮਾਨ ਬੁਲਟ ਮੋਟਰਸਾਈਕਲ ਨਾਲ ਕੀਤਾ ਗਿਆ।ਕੈਰੋਂ ਕਬੱਡੀ ਦਾ ਪਹਿਲਾ ਇਨਾਮ 1,50,000 ਸਤਿਗੁਰ ਬੈਰੀਗੇਟ ਦੇ ਮਾਲਕ ਰਸਪਾਲ ਸ਼ਾਲੂ ਠੇਕੇਦਾਰ, ਗੁਰਜੰਟ ਸਿੱਧੂ,ਗੋਪੀ ਕੈਰੋਂ ਦਾ ਫੋਰਡ ਟਰੈਕਟਰ,ਰਾਜ ਮੇਹਰ ਸਿੰਘ ਵਾਲਾ ਕਬੱਡੀ ਕਮੈਂਟੇਟਰ ਨੂੰ ਬੁਲਟ, ਕਬੱਡੀ ਆਨਲਾਈਨ ਜ਼ੀਰੋ ਜ਼ੀਰੋ ਤੇਤੀ ਪੇਜ਼ ਤੋਂ ਗੁਰਸੇਵਕ ਵਲਟੋਹਾ ਮਾਲਵਾ ਨੂੰ ਮੋਟਰਸਾਈਕਲ,ਬਬਲਾ ਮਾਣੋਚਾਹਲ ਕਬੱਡੀ ਪਲੇਅਰ ਨੂੰ ਮੋਟਰਸਾਈਕਲ,ਕਬੱਡੀ ਦੇ ਸਪੋਟਰ ਵੀਰ ਰੋਜ਼ੀ ਕੈਰੋਂ ਦਾ ਸੋਨੇ ਦੇ ਕੈਂਠੇ ਨਾਲ ਅਤੇ ਗੋਪੀ ਕੈਰੋਂ ਦੀ ਹਰ ਇੱਕ ਰੇਡ ਤੇ ਨਕਦ ਰਾਸ਼ੀ ਲਾਈ ਗਈ। 2022 ਵਿੱਚ ਘਰਿਆਲਾ ਕਬੱਡੀ ਕੱਪ ਤੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਦੀਪ ਦਬੁਰਜੀ ਨੂੰ ਬਲੈਕ ਸਕਾਰਪੀਓ ਗੱਡੀ,ਅੰਤਰਰਾਸ਼ਟਰੀ ਕਬੱਡੀ ਖਿਡਾਰੀ ਤਾਂਬੇ ਸੁਰਸਿੰਘ ਨੂੰ ਜਓਡਈਅਰ ਟਰੈਕਟਰ, ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਪਿੰਡ ਪਹੂਵਿੰਡ ਭਿੱਖੀਵਿੰਡ ਕਬੱਡੀ ਕੱਪ ਤੇ ਗੁਰਭੇਜ ਮੱਖੀ ਨੂੰ ਬੁਲਟ ਮੋਟਰਸਾਈਕਲ ਦਿੱਤਾ ਗਿਆ।

ਇਸੇ ਸਾਲ ਮਾਝੇ ਦੇ ਅੱਠ ਪਲੇਅਰ ਇੰਗਲੈਂਡ ਕਬੱਡੀ ਖੇਡਣ ਗਏ, ਉਨ੍ਹਾਂ ਦਾ ਸਨਮਾਨ ਨਕਦੀ ਰਾਸ਼ੀ ਇੱਕ ਇੱਕ ਲੱਖ ਨਾਲ ਕੀਤਾ ਗਿਆ। ਮਲੇਰਕੋਟਲਾ ਕਬੱਡੀ ਤੇ ਸੰਤ ਬਾਬਾ ਹਜ਼ਾਰਾ ਸਿੰਘ ਜੀ ਕਬੱਡੀ ਕਲੱਬ ਗੁਰਦਾਸਪੁਰ ਲਾਈਨਜ ਦੇ ਕੋਚ ਗੌਰਵ ਚੀਮਾ ਦਾ ਸਕਾਰਪੀਓ ਗੱਡੀ ਨਾਲ ਸਨਮਾਨਿਤ ਕੀਤਾ ਗਿਆ। ਕੁਲਵੀਰ ਸਿੰਘ ਮੱਲੀ ਬਾਊਸਰ ਨੂੰ ਬਲੇਕ ਸਕਾਰਪੀਓ ਗੱਡੀ ਨਾਲ ਮਾਣ ਸਨਮਾਨ ਕੀਤਾ ਗਿਆ।2023 ਵਿੱਚ ਮਨਦੀਪ ਕਾਲੀਏ ਵਾਲਾ ਕਬੱਡੀ ਕਮੈਂਟੇਟਰ ਦਾ ਕਬੱਡੀ ਜਗਤ ਦੀ ਬਦੋਲਤ ਹੋਂਡਾ ਇਮੇਜ਼ ਗੱਡੀ ਨਾਲ ਸਨਮਾਨ ਕੀਤਾ ਗਿਆ। ਅੰਤਰਰਾਸ਼ਟਰੀ ਕਬੱਡੀ ਖਿਡਾਰੀ ਪ੍ਰੀਤ ਲੱਧੂ ਨੂੰ ਜਓਡਈਅਰ ਟਰੈਕਟਰ ਦਿੱਤਾ ਗਿਆ। ਹੀਰਾ ਭਲਵਾਨ ਠੱਠੀਆਂ ਨੂੰ ਮੋਟਰਸਾਈਕਲ ਦਿੱਤਾ ਗਿਆ।ਅਮਨ ਲੋਪੋ, ਰੁਪਿੰਦਰ ਜਲਾਲ ਕਬੱਡੀ ਬੁਲਾਰਿਆਂ ਦਾ ਦੋ ਦੋ ਲੱਖ ਦੀ ਨਕਦੀ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ। ਵਿੱਕੀ ਸਿੱਧਵਾਂ ਗੁਰਦਾਸਪੁਰ ਕਬੱਡੀ ਸਪੋਟਰ ਨੂੰ ਔਖੇ ਟਾਈਮ ਮਾਲੀ ਮੱਦਦ ਕੀਤੀ ਗਈ।

14 ਅਪ੍ਰੈਲ 2023 ਪਿੰਡ ਦਾਰੇਵਾਲ ਯੂਸਫ਼ਪੁਰ ਲੋਹੀਆਂ ਖ਼ਾਸ ਕਬੱਡੀ ਕੱਪ ਦੌਰਾਨ ਅੰਤਰਰਾਸ਼ਟਰੀ ਕਬੱਡੀ ਕਮੈਂਟੇਟਰ ਗੁਰਦੇਵ ਸਿੰਘ ਮਿੱਠਾ ਦਰੀਏਵਾਲ ਨੂੰ ਬਿੱਲਾ ਗਿੱਲ ਦੀਨੇਵਾਲਿਆਂ ਲੰਡਨ, ਪ੍ਰਤਾਪ ਮੋਮੀ ਮਸੀਤਾਂ, ਬਲਜਿੰਦਰ ਜੈਨਪੁਰੀਆਂ ਯੂਕੇ, ਲਹਿੰਬਰ ਸਿੰਘ ਲੱਧੜ ਯੂਕੇ, ਸੋਨੂੰ ਕੈਨੇਡਾ,ਸੋਢੀ ਯੂਕੇ ,ਜਸਪਾਲ ਸਵਾਲ,ਗੰਤਾ ਲੱਧੜ ਯੂਕੇ, ਗੇਲਾ ਲੰਬੜ ਯੂਕੇ,ਸਾਬੀ ਜੰਮੂ ਵੱਲੋਂ ਸਕਾਰਪੀਓ ਗੱਡੀ ਨਾਲ ਸਨਮਾਨਿਤ ਕੀਤਾ ਗਿਆ। ਲੋੜਵੰਦ ਪਰਿਵਾਰਾਂ ਦੀ ਧੀਆਂ ਦੇ ਵਿਆਹ ਕਾਰਜਾਂ ਵਿੱਚ ਸੇਵਾ ਦੇਣੀ ਸਭ ਤੋਂ ਵੱਡਾ ਦਾਨ ਭੁੰਨ ਆ। ਪ੍ਰਮਾਤਮਾ ਅੱਗੇ ਇਹੀ ਬੇਨਤੀ ਕਰਦੇ ਹਾਂ ਕਿ ਗਿੱਲ ਪਰਿਵਾਰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੇ।ਅਤੇ ਚੰਗੇ ਕੰਮਾਂ ਵਿੱਚ ਹਮੇਸ਼ਾ ਯੋਗਦਾਨ ਪਾਉਂਦਾ ਰਹੇ। ਕਾਮਨਾ ਕਰਦਾ ਹਾਂ ਕਿ ਤੁਹਾਨੂੰ ਜਾਣਕਾਰੀ ਵਧੀਆ ਲੱਗੀ ਹੋਵੇਗੀ।ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਬੁਕਸ ਵਿੱਚ ਆਪਣੇ ਸੁਝਾਅ ਦੇਣਾ,ਜੇ ਕੋਈ ਅੱਖਰ ਵੱਧ ਘੱਟ ਹੋ ਗਿਆ ਦਾ ਮਾਫ ਕਰਨਾ।ਮੇਰੇ ਰੱਬ ਵਰਗੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ।ਇਹ ਸਾਰੀ ਜਾਣਕਾਰੀ ਮੀਡੀਆ ਨਾਲ ਗੱਲਬਾਤ ਦੌਰਾਨ ਅੰਤਰਰਾਸ਼ਟਰੀ ਕਬੱਡੀ ਕਮੈਂਟੇਟਰ ਮਨਦੀਪ ਸਰਾਂ ਕਾਲੀਏ ਵਾਲਾ ਨੇ ਸਾਂਝੀ ਕੀਤੀ।ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleIndian woman climber rescued from Mt. Annapurna thanks people for prayers
Next articleAus Treasurer hosts roundtable on path to becoming renewable energy superpower