(ਸਮਾਜ ਵੀਕਲੀ)
ਕਿਸੇ ਧਰਮ ਨੂੰ ਖ਼ਤਰਾ ਨਾ ਹੁਣ
ਮੁੱਕੀਆਂ ਵੋਟਾਂ ਆਖੀਰ
ਇੱਕੋ ਮਾਂ ਦੇ ਪੁੱਤਰ ਜਾਪਣ
ਸਾਧ,ਸੰਤ ਅਤੇ ਫ਼ਕੀਰ
ਜ਼ਾਤ ਪਾਤ ਦਾ ਜੱਬ ਮੁੱਕਿਆ
ਰਹਿ ਗਏ ਬਸ ਸਰੀਰ
ਪਾਣੀ ਦਾ ਵੀ ਰਿਹਾ ਨਾ ਰੌਲਾ
ਸਭ ਥਾਂ ਨੀਰੋ ਨੀਰ
ਬੋਡਰ ਪਾਰ ਤੋਂ ਕੋਈ ਨਾ ਖ਼ਤਰਾ
ਦਿਸੇ ਨਾ ਕੋਈ ਲਕੀਰ
ਨਾ ਕੋਈ ਬੋਲੀ ਨੂੰ ਖ਼ਤਰਾ ਹੁਣ
ਵਿਰਸਾ ਹੋਇਆ ਅਮੀਰ
ਨਾ ਨਸ਼ਾ ਅਤੇ ਨਾਂ ਨਸ਼ੇੜੀ
ਕੋਈ ਯੋਧਾ ਕੋਈ ਵੀਰ
ਰਾਹਾਂ ਦੇ ਵਿੱਚ ਰੇਤਾ ਰੁੱਲਦਾ
ਚੁੱਕ ਰਹੇ ਰਾਹਗੀਰ
ਖ਼ਰਾ ਸੋਨਾ ਪੰਜਾਬ ਬਣ ਗਿਆ
ਛੱਡ ਬਿੰਦਰਾ ਤਕਰੀਰ
ਬਿੰਦਰ ਸਾਹਿਤ ਇਟਲੀ
00393278159218
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly