ਸੁਣ ਸੁਣ ਵੰਡ ਦੇ ਦੁੱਖੜੇ

ਅਮਰਜੀਤ ਸਿੰਘ ਤੂਰ

(ਸਮਾਜ ਵੀਕਲੀ)- ਮੈਂ ਵੀ ਸਨਤਾਲੀ ਦੇ ਆਸ ਪਾਸ ਜੰਮਿਆ ਆਂਢੀਆਂ ਗੁਆਂਢੀਆਂ ਦੀ ਝੋਲੀ ਜਿਹੀ ਪਛਾਣ ਸੁਣ ਸੁਣ ਵੰਡ ਦੇ ਦੁੱਖੜੇ ਮੈਥੋਂ ਝੱਲੇ ਨਾ ਜਾਣ।

ਬੇਸ਼ੁਮਾਰ ਅਣਸੁਣੇ ਚਲੇ ਗਏ ,
ਦਿਲਾਂ ਦੀਆਂ ਦਿਲਾਂ ਵਿੱਚ ਲੈ ਗਏ , ਹੁਣ ਵਾਰਸ ਉਨ੍ਹਾਂ ਦੀਆਂ ਰੂਹਾਂ ਦੇ , ਹੁੱਬ ਹੁੱਬ ਕੇ ਵਲਵਲੇ ਸੁਣਾਉਣ , ਸੁਣ ਸੁਣ ਵੰਡ ਦੇ ਦੁੱਖੜੇ … ਮੇਰੇ ਵੀ ਪਿੰਡ ਦੇ ਛੀਂਬੇ ਨੇ ,
ਪਿੱਛੇ ਰਹਿ ਗਏ ਵੰਡ ਤੋਂ ਅਣਭੋਲ , ਕੈਂਪ ਵਿੱਚ ਭੇਜਣ ਲਈ , ਹਥਾਈ ਵਿੱਚ ਬੰਦ
ਖਿੜਕੀ ਵਿੱਚੋਂ ਹਾੜ੍ਹੇ ਕੱਢ ਰਹੇ ਦੀ , ਧਰਮ ਦੀ ਆੜ ਵਿੱਚ ,
ਡੰਡੇ ਮਾਰ ਮਾਰ ਕੀਤਾ ਲਹੂ ਲੁਹਾਣ ਸੁਣ ਸੁਣ ਵੰਡ ਦੇ ਦੁੱਖੜੇ ….
ਸਾਂਵਲ ਧਾਮੀ ਵਾਰਤਾਕਾਰ ਨੇ
ਲੱਭ ਲੱਭ ਪ੍ਰਭਾਵੀ ਬੰਦਿਆਂ ਦੀ ,
ਇੰਟਰਵਿਊ ਚ ਤੱਥਾਂ ਨੂੰ ਖੋਜ ਕੇ
ਕੀਤੀ ਦੁਖੀ ਰਗਾਂ ਦੀ ਪਹਿਚਾਣ
ਸੁਣ ਸੁਣ ਵੰਡ ਦੇ ਦੁੱਖੜੇ ……… ਪਤਾ ਨਹੀਂ ਨਫ਼ਰਤ ਦਾ
ਐਸਾ ਬੀਜ ਕਿਸ ਨੇ ਬੀਜਿਆ
ਹੱਦੋਂ ਵੱਧ ਸ਼ਰੀਫ ਇਨਸਾਨ
ਹੁਨਰਮੰਦ ਕਿਰਤੀ ਘੁਲੇ ਮਿਲੇ
ਗ਼ਰੀਬੀ ਦੇ ਝੰਬੇ ਹੋਏ ,
ਸੋਚ ਸੋਚ ਹੋਏ ਪਾਗਲ ,
ਹੁਣ ਕਿੱਧਰ ਨੂੰ ਜਾਣ
ਸੁਣ ਸੁਣ ਵੰਡ ਦੇ ਦੁੱਖੜੇ ……..
‘ਸੰਨ ਸੰਤਾਲੀ ਦੇ ਦੁੱਖੜੇ’ ਕਿਤਾਬ ਨੂੰ , ਪੜਚੋਲ ‘ਚ ਲਿਖਦਾ ਯਾਦਵਿੰਦਰ , ਨਫ਼ਰਤ ਦੀ ਦੀਵਾਰ ‘ਚ ਖੁੱਲ੍ਹਦੀਆਂ ਖਿੜਕੀਆਂ ਸੁਣਾਉਂਦੀਆਂ
ਆਪਣਿਆਂ ਤੋਂ ਟੁੱਟਿਆਂ ਦੀ ਦਾਸਤਾਨ , ਸੁਣ ਸੁਣ ਵੰਡ ਦੇ ਦੁੱਖੜੇ ..
ਹਿਜਰਤ ਬਾਰੇ ਸੋਚਣਾ ਹੋਰ ਗੱਲ ਹੈ , ਪਰ ਹੱਡੀਂ ਹੰਢਾਉਣਾ ਖ਼ੌਫ਼ਨਾਕ ਤ੍ਰਾਸਦੀ ,ਟੁਕੜਿਆਂ ਵਿੱਚ ਵੰਡੀ ਅਧੂਰੀ ਗਾਥਾ , ਅੱਖਾਂ ਸਾਹਮਣੇ ਹੋਏ ਕਤਲ ,
ਚੁੱਕੀ ਜ਼ਖ਼ਮਾਂ ਦੇ ਨਿਸ਼ਾਨ ,
ਸੁਣ ਸੁਣ ਵੰਡ ਦੇ ਦੁੱਖੜੇ ………
ਤੂਰ ਆਖਦਾ ਕੁਦਰਤ ਦਾ ਦਸਤੂਰ , ਸੁਲਗਦੀ ਅੱਗ ਫ਼ਿਰਕਿਆਂ ਵਿੱਚ , ਜਦੋਂ ਕੱਟੜਪੰਥੀ ਹੋਣ ਧਰਮਾਂ ਤੋਂ ਦੂਰ , ਮਨ ਹੁੰਦੇ ਉਪਰਾਮ , ਦਿਲਾਂ ‘ਚ ਉੱਠਣ ਤੂਫ਼ਾਨ , ਸੁਣ ਸੁਣ ਵੰਡ ਦੇ ਦੁੱਖੜੇ …………….
ਭਾਵੇਂ ਗਰਮ ਹਵਾਵਾਂ ਚੱਲੀਆਂ
ਨਾ ਲੋਕੀਂ ਇਧਰ ਸੌਂ ਸਕੇ
ਨਾਂ ਦੀਵਾਰ ਦੇ ਪਾਰ
ਸ਼ਾਇਦ ਕਦੀ ਝਰੋਖੇ ਖੁੱਲ੍ਹ ਜਾਣ
ਨਫ਼ਰਤ ਦੀ ਦੀਵਾਰ ਟੁੱਟ ਜਾਵੇ
ਠੰਢੀ ਹਵਾ ਦੇ ਬੁੱਲ੍ਹੇ ਆਵਣ
ਪੰਜਾਬ ਪੰਜਾਬੀਅਤ ਦੀ ਜੈ ਹੋਵੇ
ਮੁੜ ਆਵੇ ਹਰ ਚਿਹਰੇ ਤੇ ਮੁਸਕਾਨ , ਸੁਣ ਸੁਣ ਵੰਡ ਦੇ ਦੁੱਖੜੇ , ਮੈਥੋਂ ਵੀ ਝੱਲੇ ਨਾ ਜਾਣ
___੦____
ਅਮਰਜੀਤ ਸਿੰਘ ਤੂਰ
ਫੋਨ 9878469639
ਪਿੰਡ ਕੁਲਬੁਰਛਾਂ ( ਪਟਿਆਲਾ )

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਖਤਰੇ ਖਤਮ
Next articleਗ਼ਜ਼ਲ