ਟਕੇ ਨੂੰ ਹਾਥੀ ਮਹਿੰਗਾ

(ਸਮਾਜ ਵੀਕਲੀ)

ਪੁਰਾਣਿਆਂ ਸਮਿਆਂ ਦੀ ਗੱਲ ਹੈ। ਕਿਸੇ ਪਿੰਡ ਵਿੱਚ ਹਾਥੀ ਵੇਚਣ ਵਾਲਾ ਆਇਆ।

ਉਸ ਦੀ ਅਵਾਜ਼ ਸੁਣ ਕੇ ਇੱਕ ਬੱਚਾ ਆਪਣੀ ਮਾਂ ਮੂਹਰੇ ਰਿਹਾੜ ਭਾਵ ( ਜਿਦ )ਕਰਨ ਲੱਗਾ ਕਿ “ਮਾਂ ਮੈ ਹਾਥੀ ਲੈਣਾ,”
ਉਸ ਦੀ ਮਾਂ ਨੇ ਬੜਾ ਸਮਝਾਇਆ ਕਿ ,”ਪੁੱਤ ਆਪਣੇ ਕੋਲ ਪੈਸੇ ਹੈਨੀਂ, ਆਪਾਂ ਗਰੀਬ ਨਹੀਂ ਲ਼ੈ ਸਕਦੇ”। ਪਰ ਬੱਚਾ ਇਸ ਗੱਲ ਦੀ ਜਿਦ ਕਰ ਰਿਹਾ ਸੀ, ਕਿ ਤੁਸੀਂ ਜਾ ਕੇ ਹਾਥੀ ਵਾਲੇ ਨੂੰ ਪੁੱਛ ਕਿ ਤਾਂ ਵੇਖੋ ਹਾਥੀ ਕਿੰਨੇ ਦਾ। ਮਾਂ ਆਪਣੇ ਬੱਚੇ ਦੀ ਜਿਦ ਮੂਹਰੇ ਬੇਵੱਸ ਸੀ।

ਜਦੋਂ ਉਸ ਨੇ ਹਾਥੀ ਵਾਲੇ ਭਾਈ ਨੂੰ ਪੁੱਛਿਆ ਤਾਂ ਉਸ ਨੇ ਕਿਹਾ “ਮਾਈ ਮੇਰੇ ਹਾਥੀ ਦੀ ਕੀਮਤ ਇੱਕ ਟਕਾ”, ਮਾਂ ਨੇ ਬੱਚੇ ਨੂੰ ਕਿਹਾ,” ਪੁੱਤ ਹਾਥੀ ਮਹਿੰਗਾ ਆਪਾਂ ਖਰੀਦ ਨੀ ਸਕਦੇ। ਕੋਈ ਪੈਸਾ ਭਾਵ ਟਕਾ ਵੀ ਆਪਣੇ ਕੋਲ ਨਹੀਂ, ਅੱਜ ਟਕੇ ਨੂੰ ਵੀ ਹਾਥੀ ਮਹਿੰਗਾ ਲੱਗਦਾ,”
ਸਮਾਂ ਲੰਘਦਾ ਗਿਆ, ਉਹ ਬੱਚਾ ਵੱਡਾ ਹੋਇਆ ਪੜ ਲਿਖ ਕੇ ਕਮਾਉਣ ਲੱਗ ਪਿਆ, ਫੇਰ ਇੱਕ ਦਿਨ ਉਹ ਹੀ ਹਾਥੀ ਵਾਲਾ ਗਲੀ ਵਿੱਚ ਹਾਥੀ ਵੇਚਣ ਆਇਆ, ਉਹ ਬੱਚਾ ਜੋ ਹੁਣ ਗੱਬਰੂ ਸੀ।

ਆਪਣੀ ਮਾਂ ਨੂੰ ਕਹਿਣ ਲੱਗਿਆ। “ਮਾਂ ਮੈਂ ਹਾਥੀ ਲੈਣਾ,” ਉਸ ਦੀ ਮਾਂ ਨੇ ਉਸ ਭਾਈ ਨੂੰ ਆਵਾਜ਼ ਮਾਰ ਕਿ ਪੁੱਛਿਆ,”ਭਾਈ ਤੇਰਾ ਹਾਥੀ ਕਿੰਨੇ ਦਾ”। ਉਹ ਕਹਿਣ, ਲੱਗਿਆ “ਮਾਈ ਮੇਰਾ ਹਾਥੀ ਇੱਕ ਲੱਖ ਰੁਪਏ ਦਾ”। ਉਸ ਦੀ ਮਾਂ ਨੇ ਕਿਹਾ,” ਪੁੱਤ ਹੁਣ ਭਾਵੇਂ ਦੋ ਲ਼ੈ ਲਾ। ਹੁਣ ਤੂੰ ਕਮਾਉਣ ਲੱਗ ਗਿਆ “।

ਸੋ ਬੱਚਿਓ ਸਿਆਣਿਆਂ ਦੇ ਕਹਿਣ ਅਨੁਸਾਰ ‘ਵੇਲੇ ਵੇਲੇ ਦਾ ਮੰਗਲ ਹੁੰਦਾ’ ਸਮਾਂ ਬਦਲ ਦਾ ਰਹਿੰਦਾ, ਮਨੁੱਖ ਨੂੰ ਕਦੇ ਵੀ ਆਸ ਤੇ ਮਿਹਨਤ ਨਹੀਂ ਛੱਡਣੀ ਚਾਹੀਦੀ। ਗਰੀਬੀ ਅਮੀਰੀ ਢੱਲਦੇ ਪਰਛਾਵੇਂ ਹਨ। ਮਾੜੇ ਹਾਲਾਤ ਵੇਖ ਕੇ ਕਦੇ ਘਬਰਾਉਣਾ ਨਹੀਂ ਚਾਹੀਦਾ।

ਹਰਪ੍ਰੀਤ ਪੱਤੋ

ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417

 

Previous articleਖਾਲਸਾ ਕਾਲਜ ਵਿੱਚ ਨੈਤਿਕ ਸਿੱਖਿਆ ਨੂੰ ਜ਼ਰੂਰੀ ਵਿਸ਼ੇ ਵਜੋਂ ਪੜਾਇਆ ਜਾਵੇਗਾ- ਐਡਵੋਕੇਟ ਹਰਜਿੰਦਰ ਸਿੰਘ ਧਾਮੀ
Next article“ਆ ਜਾਏ”