“ਆ ਜਾਏ”

ਇੰਦਰ ਪਾਲ ਸਿੰਘ ਪਟਿਆਲਾ

ਮੈਂ ਮਾਰ ਉਡਾਰੀ ਕਰਨਾ ਕੀ ਧਰਤੀ ਤੇ ਰਹਿਣਾ ਆ ਜਾਏ
ਮੈਂ ਪਲੰਘ ਨਵਾਰੀ ਕੀ ਕਰਨੇ, ਬਾਹਾਂ ਤੇ ਪੈਣਾ ਆ ਜਾਏ
ਨਾ ਭਾਰ ਬਣਾਂ ਮੈ ਕਿਸੇ ਲਈ ਬਸ ਐਨਾ ਹੌਲਾ ਹੋ ਜਾਵਾਂ,
ਭਾਰ ਮੈਨੂੰ ਵੀ ਹੋਰਾਂ ਦਾ, ਚੁੱਕਣਾ ਤੇ ਸਹਿਣਾ ਆ ਜਾਏ
ਸਿਫਤ ਕਰਾਂ ਮੈਂ ਸਭਨਾਂ ਦੀ , ਹਰ ਕੋਈ ਹੀ ਲਾਇਕ ਹੈ
“ਬਹੁਤ ਖੂਬ ਹੈ” ਵਾਰ ਵਾਰ ਮੈਨੂੰ ਵੀ ਕਹਿਣਾ ਆ ਜਾਏ
ਮੈਂ ਆਸ਼ਕ ਕੱਚੀਆਂ ਸੜਕਾਂ ਦਾ ਤੇ ਕੱਚੇ ਪੱਕੇ ਰਾਹਵਾਂ ਦਾ
ਨਿੰਮ ਥੱਲੇ ਮੀਂਹ ਪੈਂਦੇ ਵਿੱਚ, ਮੈਨੂੰ ਵੀ ਬਹਿਣਾ ਆ ਜਾਏ
ਹੁਣ ਅਚਾਨਕ ਮਿਲ ਗਏ ਜੋ ਪਿਛਲੀ ਜੂਨੇ ਮਿਲਨੇ ਸੀ
ਹੁਣ ਵੀ ਹੈ ਜੀ ਆਇਆਂ ਨੂੰ ਮੈਨੂੰ ਵੀ ਕਹਿਣਾ ਆ ਜਾਏ
ਖੂਨ ਦੇ ਰਿਸ਼ਤਿਆਂ ਨਾਲੋਂ ਵੀ, ਰੂਹਾਂ ਦੇ ਰਿਸ਼ਤੇ ਪੱਕੇ ਨੇ
“ਇੰਦਰ” ਹਰ ਰਜ਼ਾ ਅੰਦਰ ਤੈਨੂੰ ਵੀ ਰਹਿਣਾ ਆ ਜਾਏ

ਇੰਦਰ ਪਾਲ ਸਿੰਘ ਪਟਿਆਲਾ

 

Previous articleਟਕੇ ਨੂੰ ਹਾਥੀ ਮਹਿੰਗਾ
Next articleਝਾਂਕੀ ਪੰਜਾਬ ਦੀ (ਵਿਅੰਗ) ਗਣਤੰਤਰ ਦਿਵਸ 2023