ਈ-ਆਟੋ ਰਿਕਸ਼ਾ ਯੂਨੀਅਨ ਫਿਲੌਰ ਦੀ ਚੋਣ ਜਸਕਰਨ ਸਿੰਘ ਪ੍ਰਧਾਨ ਤੇ ਰਾਹੁਲ ਬਣੇ ਜਨਰਲ ਸਕੱਤਰ

*ਈ-ਆਟੋ ਰਿਕਸ਼ਾ ਯੂਨੀਅਨ ਦੇ ਸੰਘਰਸ਼ ਦਾ ਦੇਵਾਂਗੇ ਪੂਰਾ ਸਾਥ:- ਜਰਨੈਲ ਫਿਲੌਰ*
ਫਿਲੌਰ, ਅੱਪਰਾ (ਜੱਸੀ)-ਈ-ਆਟੋ ਰਿਕਸ਼ਾ ਯੂਨੀਅਨ ਫਿਲੌਰ (ਅੱਡਾ ਲੁਧਿਆਣਾ ) ਦੇ ਸੈਕੜੇ ਆਟੋ ਚਾਲਕ ਫਿਲੌਰ ਦਿੱਲੀ ਸ਼ਹੀਦਾਂ ਦੇ ਮੋਰਚੇ ਦੇ ਫਿਲੌਰ ਦਫਤਰ ਵਿੱਚ ਇਕੱਠੇ ਹੋਏ ਤੇ ਆਪਣੀਆਂ ਸਮੱਸਿਆਵਾਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ। ਇਸ ਸਮੇਂ ਉਹਨਾਂ ਵਲੋਂ ਸਰਬਸੰਮਤੀ ਨਾਲ ਈ-ਆਟੋ ਰਿਕਸ਼ਾ ਯੂਨੀਅਨ ਫਿਲੌਰ ਦਾ ਗਠਨ ਕੀਤਾ ਗਿਆ ਤੇ ਆਰਜ਼ੀ ਕਮੇਟੀ ਦਾ ਗਠਨ ਕੀਤਾ ਜਿਸ ਵਿੱਚ ਪ੍ਧਾਨ ਜਸਕਰਨ ਸਿੰਘ, ਸਕੱਤਰ ਰਹੁਲ, ਵਾਇਸ ਪ੍ਰਧਾਨ ਹਰਦੀਪ ਸਿੰਘ, ਜੁਆਇੰਟ ਸਕੱਤਰ ਕੁਲਵਿੰਦਰ ਕੁਮਾਰ, ਖਜਾਨਚੀ ਰਾਜੂ ਗੰਨਾ ਪਿੰਡ ਦੀ ਚੋਣ ਕੀਤੀ ਗਈ। ਇਸ ਸਮੇਂ ਦਿਹਾਤੀ ਮਜਦੂਰ ਸਭਾ ਤਹਿਸੀਲ ਫਿਲੌਰ ਦੇ ਪ੍ਰਧਾਨ ਜਰਨੈਲ ਫਿਲੌਰ ਵਲੋਂ ਮੀਟਿੰਗ ਨੂੰ ਖਾਸ ਤੌਰ ਤੇ ਸੰਬੋਧਨ ਕੀਤਾ ਤੇ ਵਿਸ਼ਵਾਸ ਦਵਾਇਆ ਕਿ ਈ-ਆਟੋ ਰਿਕਸ਼ਾ ਚਾਲਕਾਂ ਦੀਆਂ ਮੰਗਾਂ ਤੇ ਸਮੱਸਿਆਵਾਂ ਦੇ ਹੱਲ ਲਈ ਉਨ੍ਹਾਂ ਦੇ ਹਰ ਸੰਘਰਸ਼ ਵਿੱਚ ਵਧ ਚੜ ਕੇ ਸਾਥ ਦਿੱਤਾ ਜਾਵੇਗਾ। ਇਸ ਸਮੇਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂ ਪਰਸ਼ੋਤਮ ਫਿਲੌਰ ਤੇ ਨਸ਼ਾ ਵਿਰੋਧੀ ਸੰਘਰਸ਼ ਕਮੇਟੀ ਦੇ ਆਗੂ ਮਾਸਟਰ ਹੰਸ ਰਾਜ ਸੰਤੋਖਪੁਰਾ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਇਸ ਸਮੇਂ ਈ-ਆਟੋ ਰਿਕਸ਼ਾ ਯੂਨੀਅਨ ਦੇ ਪ੍ਰਧਾਨ ਜਸਕਰਨ ਸਿੰਘ ਤੇ ਸਕੱਤਰ ਰਾਹੁਲ ਨੇ ਦੱਸਿਆ ਕਿ ਜਲਦੀ ਹੀ ਤਹਿਸੀਲ ਪੱਧਰ ਦੀ ਦੀ ਮੀਟਿੰਗ ਕਰਕੇ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਇਸ ਸਮੇਂ ਹਰਜਿੰਦਰ ਸਿੰਘ ਸੈਫਾਬਾਦ, ਹਰਦੀਪ ਤਹਿੰਗ, ਕੁਲਵਿੰਦਰ ਫਿਲੌਰ, ਗੁਰਜੀਤ ਗੜੵਾ, ਸੈਂਟੀ ਝੁਗੀਆਂ ਮਹਾਂ ਸਿੰਘ, ਪਰਸ਼ੋਤਮ ਰਵਿਦਾਸਪੁਰਾ, ਸੁਨੀਲ ਕੁਮਾਰ ਖਹਿਰਾ, ਪੰਚ ਸੈਫਾਬਾਦ, ਬੰਟੀ ਝੁੱਗੀਆਂ ਮਹਾਂ ਸਿੰਘ, ਸੰਤੋਸ਼ ਮੰਡਲ ਕਲਸਾ ਨਗਰ, ਅਮਰ ਨਾਥ ਸਚਦੇਵਾ, ਲੈਂਬਰ ਸਿੰਘ ਨੰਗਲ਼, ਜਸਕਰਨ ਸਿੰਘ ਦਸ਼ਮੇਸ਼ ਨਗਰ, ਸੁਰੇਸ਼ ਸੈਫਾਬਾਦ, ਪਰਮਿੰਦਰ ਸੈਫਾਬਾਦ, ਜਨਕ ਲਾਲ ਸੰਤੋਖਪੁਰਾ, ਰਾਮ ਪਾਲ ਭੈਣੀ, ਗੋਪੀ ਸਗਨੇਵਾਲ, ਰਾਹੁਲ ਖਹਿਰਾ, ਰਾਮ ਨਿਵਾਜ ਫਿਲੌਰ, ਨਿੱਕੂ ਸੰਤੋਖਪੁਰਾ, ਦੇਵ ਰਾਜ ਬੱਛੋਵਾਲ, ਮਨਜੀਤ ਰਾਮ ਨਗਰ, ਲੱਭਾ ਰਾਮ ਗੰਨਾ ਪਿੰਡ, ਤੇ ਰਾਜੂ ਗੰਨਾ ਪਿੰਡ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰਣਜੀਤ ਪਵਾਰ ਪ੍ਰਧਾਨ ਜਿਲਾ ਜਲੰਧਰ ਭਾਜਪਾ (ਦਿਹਾਤੀ) ਵਲੋਂ ਅਹੁਦੇਦਾਰੀਆਂ ਵਿੱਚ ਫੇਰਬਦਲ 
Next articleਪੰਜਾਬੀ ਸੱਭਿਆਚਾਰ ਦੇ ਹੁਸੀਨ ਰੰਗਾਂ ਨੂੰ ਕਨੇਡਾ ਵਿੱਚ ਪ੍ਰਫੁਲਤ ਕਰੇਗੀ ਕਲਾਕਾਰਾਂ ਦੀ ਤਿੱਕੜੀ