ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਵਿਖੇ ਅਨੁਸ਼ਾਸਨੀ ਕਮੇਟੀ ਦੀ ਚੋਣ

ਕੈਪਸ਼ਨ : ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਵਿਖੇ ਵਿਦਿਆਰਥੀਆਂ ਦੀ ਅਨੁਸ਼ਾਸਨੀ ਕਮੇਟੀ ਦੇ ਮੈਂਬਰਾਂ ਨਾਲ ਡਾਇਰੈਕਟਰ ਇੰਜ. ਹਰਨਿਆਮਤ ਕੌਰ, ਐਡਮਨਿਸਟ੍ਰੇਟਰ ਇੰਜ. ਨਿਮਰਤਾ ਕੌਰ. ਪ੍ਰਿੰਸੀਪਲ ਪ੍ਰਬਦੀਪ ਕੌਰ ਮੋਂਗਾ ਅਤੇ ਸਟਾਫ ਮੈਂਬਰ

* ਦਮਨਪ੍ਰੀਤ ਹੈੱਡ ਬੁਆਏ ਤੇ ਜਸਲੀਨ ਕੌਰ ਹੈੱਡ ਗਰਲ ਨਿਯੁਕਤ

ਕਪੂਰਥ (ਸਮਾਜ ਵੀਕਲੀ)(ਕੌੜਾ)- ਰੇਲ ਕੋਚ ਫੈਕਟਰੀ ਸਾਹਮਣੇ ਸਥਿਤ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਵਿਖੇ ਪ੍ਰਿੰਸੀਪਲ ਪ੍ਰਬਦੀਪ ਕੌਰ ਮੋਂਗਾ ਦੀ ਦੇਖਰੇਖ ‘ਚ ਵਿਦਿਆਰਥੀਆਂ ਦੀ ਅਨੁਸ਼ਾਸਨੀ ਕਮੇਟੀ ਦੀ ਚੋਣ ਸਬੰਧੀ ਸਮਾਗਮ ਦਾ ਆਯੋਜਨ ਕੀਤਾ ਗਿਆ । ਸਕੂਲ ਦੇ ਡਾਇਰੈਕਟਰ ਇੰਜ. ਹਰਨਿਆਮਤ ਕੌਰ ਮੁੱਖ ਮਹਿਮਾਨ ਤੇ ਐਡਮਨਿਸਟ੍ਰੇਟਰ ਇੰਜ. ਨਿਮਰਤਾ ਕੌਰ ਸਮਾਗਮ ਵਿੱਚ ਬਤੌਰ ਵਿਸ਼ੇਸ਼ ਮਹਿਮਾਨ ਸ਼ਾਮਲ ਹੋਏ, ਜਿਨ੍ਹਾਂ ਦਾ ਪ੍ਰਬੰਧਕਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ । ਸਕੂਲ ਦੇ ਸੀਨੀਅਰ ਵਿਦਿਆਰਥੀ ਦਮਨਪ੍ਰੀਤ ਸਿੰਘ ਨੂੰ ਹੈੱਡ ਬੁਆਏ ਤੇ ਸੀਨੀਅਰ ਵਿਦਿਆਰਥਣ ਜਸਲੀਨ ਕੌਰ ਨੂੰ ਹੈੱਡ ਗਰਲ ਨਿਯੁਕਤ ਕੀਤਾ ਗਿਆ । ਪਲਕਪ੍ਰੀਤ ਕੌਰ, ਕੋਮਲਪ੍ਰੀਤ ਕੌਰ, ਸੁਖਪ੍ਰੀਤ ਕੌਰ ਤੇ ਹਰਦੀਪ ਕੌਰ ਨੂੰ ਹਾਊਸ ਕੈਪਟਨ ਅਤੇ ਇੰਦਰਪ੍ਰੀਤ ਕੌਰ, ਸੁਖਮਨਪ੍ਰੀਤ ਕੌਰ, ਸ਼ਰੇਆ ਤੇ ਰਮਨਦੀਪ ਕੌਰ ਨੂੰ ਵਾਈਸ ਹਾਊਸ ਕੈਪਟਨ ਨਿਯੁਕਤ ਕੀਤਾ ਗਿਆ ।

ਕਮਰਵੀਰ ਸਿੰਘ ਤੇ ਜਸਲੀਨ ਕੌਰ ਨੂੰ ਡਸਿਪਲਨ ਇੰਚਾਰਜ ਚੁਣਿਆ ਗਿਆ । ਇਨ੍ਹਾਂ ਤੋਂ ਇਲਾਵਾ ਅਰਸ਼ਵੀਰ ਸਿੰਘ ਤੇ ਲਵਲੀਨ ਕੌਰ ਸਪੋਰਟਸ ਕੈਪਟਨ ਅਤੇ ਨਵਜੋਤ ਸਿੰਘ ਝੰਡ ਤੇ ਨਵਦੀਪ ਕੌਰ ਨੂੰ ਵਾਈਸ ਸਪੋਰਟਸ ਕੈਪਟਨ ਚੁਣਿਆ ਗਿਆ । ਡਾਇਰੈਕਟਰ ਇੰਜ. ਹਰਨਿਆਮਤ ਕੌਰ ਨੇ ਅਨੁਸ਼ਾਸਨੀ ਕਮੇਟੀ ਦੇ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ, ਆਪਣੀਆਂ ਜ਼ਿੰਮੇਵਾਰੀਆਂ ਇਮਾਨਦਾਰੀ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ । ਇਸ ਮੌਕੇ ਮੈਡਮ ਦਲਜੀਤ ਕੌਰ, ਅਸ਼ੋਕ ਕੁਮਾਰ, ਗੁਰਪ੍ਰੀਤ ਕੌਰ, ਸ਼ਵੇਤਾ ਮਹਿਤਾ, ਰੇਨੂ ਬਾਲਾ, ਰਣਧੀਰ ਸਿੰਘ, ਜਸਵਿੰਦਰ ਸਿੰਘ, ਹਰਜਿੰਦਰ ਸਿੰਘ, ਅੰਜੂ, ਮਨਜਿੰਦਰ ਸਿੰਘ, ਪਰਮਿੰਦਰ ਕੌਰ, ਲਵਿਤਾ ਆਦਿ ਸਟਾਫ ਮੈਂਬਰ ਹਾਜ਼ਰ ਸਨ ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਹੱਕ ਲੈਣ ਲਈ ਲੜਣਾ ਹੀ ਪੈਣਾ
Next articleਸੁੰਨੜਵਾਲ ਦੇ ਵਿਕਾਸ ਲਈ 14 ਲੱਖ ਦਾ ਚੈੱਕ ਸਰਪੰਚ ਤਰਲੋਚਨ ਸਿੰਘ ਗੋਸ਼ੀ ਨੂੰ ਸੌਪਿਆ