HOME ਲੰਘਿਆ ਸਮਾਂ 

ਲੰਘਿਆ ਸਮਾਂ 

ਸ਼ਰਨ ਕੌਰ
(ਸਮਾਜ ਵੀਕਲੀ)
ਲੰਘਿਆ ਸਮਾਂ ਹੁਣ ਵਾਪਿਸ ਆਉਣਾ ਨਹੀਂ,
ਸਮੇਂ ਨੂੰ ਹੁਣ ਤੂੰ ਦੇ ਗਵਾਹੀ ਨਾ।
ਬੀਤੇ ‘ਚ ਹੋ ਗਿਆ ਜੋ ਸੀ ਹੋਣਾ,
ਸੋਚ ਕੇ ਬੀਤੇ ਵੇਲੇ ਨੂੰ, ਹੁਣ ਤੂੰ ਪਛਤਾਈ ਨਾ।
ਖੌਰੇ ਪੂਰੇ ਹੋਣੇ ਜਾ ਨਹੀਂ,
ਤੂੰ ਆਪਣੇ ਖਵਾਬ ਸਜਾਈ ਨਾ।
ਰਾਸਤਾ ਤੇਰਾ ਪੈਦਲ ਵਾਲਾ ਏ,
ਏਹ ਨਾ ਸੋਚੀ ਕਿਤੇ ਹਵਾਈ ਆ।
ਜੋ ਹੈਗਾ, ਉਹਦੇ ‘ਚ ਖੁਸ਼ ਰਹਿ, ਮਸਤ ਰਹਿ ਲਾ,
ਐਵੇਂ ਖੁਦ ਨੂੰ ਕਰੀ ਕਰਜਾਈ ਨਾ।
ਉੱਗਣ ਵਾਲੇ ਮੁੜ ਉੱਗ ਪੈਂਦੇ ਨੇ,
ਸੋਚ ਸੋਚ ਕੇ ਚਿਹਰਾ ਆਪਣਾ ਮੁਰਝਾਈ ਨਾ।
ਦੁੱਗਣਾ ਕਰੀ ਜੋ ਕਰਦਾ ਤੇਰਾ,
ਕਿਸੇ ਨਾਲ ਕਰੀ ਬੇਵਫ਼ਾਈ ਨਾ।
ਪਤਾ ਰਸਤਾ ਤੇਰਾ ਕੰਢਿਆ ਵਾਲਾ ਏ,
‘ਸ਼ਰਨ’ ਤੂੰ ਦੇਖ ਇਸਨੂੰ ਘਬਰਾਈ ਨਾ।
ਲੰਘਿਆ ਸਮਾਂ ਹੁਣ ਵਾਪਿਸ ਆਉਣਾ ਨਹੀਂ,
ਸਮੇਂ ਨੂੰ ਹੁਣ ਤੂੰ ਦੇ ਗਵਾਹੀ ਨਾ।
ਸ਼ਰਨ ਕੌਰ
ਭੰਬਾ ਹਾਜੀ (ਸੁੰਦਰ ਵਾਲਾ)
ਜਿਲ੍ਹਾ: ਫਿਰੋਜਪੁਰ।
ਮੋ. ਨੰ. 78378-44029
Previous articleਦੱਸੋ ਮੈ ਕੋਈ ਕਹਾਣੀ ਲਿਖੀ
Next articleਅਦਾਕਾਰ,ਰੰਗਕਰਮੀ ਤੇ ਲੋਕ ਗਾਇਕ ‘ਲਫ਼ਜ ਧਾਲੀਵਾਲ’ ਖੂਬਸੂਰਤ ਰੁਮਾਂਟਿਕ ਗੀਤ ‘ਚੰਨ ਤਾਰਿਆਂ’ ਲੈ ਸਰੋਤਿਆਂ ਸਨਮੁੱਖ ਹੋ ਰਿਹਾ।