(ਸਮਾਜ ਵੀਕਲੀ) ਪੰਜਾਬ ਦੇ ਜ਼ਿਲੇ ਫਾਜ਼ਿਲਕਾ ਦੇ ਪਿੰਡ ‘ਉਸਮਾਨ ਖੇੜਾ’ ਜੋ ਰਾਜਸਥਾਨ ਬਾਰਡਰ ਤੇ ਪੈਦਾ ਹੈ, ਇਸ ਪਿੰਡ ਦੇ ਸ੍ਰੀ ਸਵਰਨਜੀਤ ਸਿੰਘ ਦੇ ਘਰ ਮਾਤਾ ਨਰਿੰਦਰ ਕੌਰ ਦੇ ਕੁੱਖੋ ਜਨਮੇ ‘ਜਸਵਿੰਦਰ ਲਫ਼ਜ’ ਉਰਫ ‘ਲਫ਼ਜ ਧਾਲੀਵਾਲ’ ਨਾਮ ਫਿਲਮ ਇੰਡਸਟ੍ਰੀਜ ਵਿੱਚ ਜਾਣੇ ਜਾਂਦੇ ਹਨ । ਓਨਾਂ ਬਚਪਨ ਤੋ ਬਾਲ ਸਭਾਵਾਂ ਵਿੱਚ ਬੇਮਿਸਾਲ ਗਾਇਕੀ ਵੱਲੋ ਕਦਮ ਪੁੱਟਿਆ। ਸੁਰੀਲੀ ਮਿੱਠੀ ਦਮਦਾਰ ਆਵਾਜ ਨੇ ਸਰੋਤਿਆ ਦੇ ਦਿਲਾਂ ਤੇ ਇੱਕ ਵਿਲੱਖਣ ਛਾਪ ਛੱਡੀ ਸਕੂਲ ਪੱਧਰ ਤੇ ‘ਜਸਵੰਤ ਜੱਸੀ ਤੂਤਵਾਲਾ’ ਤੇ ‘ਝੂਮਰ ਵਾਲੇ ਬਾਬੇ’ ਦੀ ਰਹਿਨੁਮਾਈ ਹੇਠ ਛੇਵੀ ਜਮਾਤ ਵਿੱਚ , ਉਹਨਾਂ ਦੁਆਰਾ ਲਿਖਿਆ ਗੀਤ ‘ਟੋਹਰੇ ਸਦਾ ਨੀਂ ਪੱਗਾਂ ਦੇ ਉੱਚੇ ਰਹਿੰਦੇ’ ਗਾ ਕੇ ਜਿਲੇ ਵਿੱਚ ਦੂਸਰਾ ਸਥਾਨ ਹਾਸਲ ਕੀਤਾ । ਏਸੇ ਤਰਾਂ ਕਦਮ ਦਰ ਕਦਮ ਜਾਰੀ ਰੱਖਿਆ । ਡੀ.ਏ.ਵੀ ਕਾਲਜ ਅਬੋਹਰ ਵਿਖੇ ਯੂਥ ਫੈਸਟੀਵਲ ‘ਚ ਭਾਗ ਲੈ ਕੇ ਆਪਣੀ ਮੰਝੀ ਹੋਈ ਗਾਇਕੀ ਸਥਾਪਤ ਕੀਤੀ । ਦੋਗਾਣਾ ‘ਲਫ਼ਜ ਧਾਲੀਵਾਲ’ ਦੁਆਰਾ ਪਹਿਲਾ 2010 ‘ਚ ਪਤੀ ਪਤਨੀ ਦੀ ਨੋਕ ਝੋਕ ‘ਟਾਟੋ ਮਾਟੋ ‘ ਜਿਸ ਦੀ ਵੀਡੀਓ ‘ਦੇਵੀ ਸ਼ਰਮਾਂ ਜੀ’ ਵੱਲੋ ਤਿਆਰ ਕੀਤੀ ਗਈ ਸੀ , ਜੋ ‘ਗੰਗਾਨਗਰ’ ਦੀ ਪ੍ਰਸਿੱਧ ਕੰਪਨੀ ‘ਬਲੂ ਸਟਾਰ’ ਵੱਲੋ ਪੇਸ਼ ਕੀਤਾ ਗਿਆ। ਇਸ ਤੋ ਦੂਜੇ ਸਿੰਗਲ ਟਰੈਕ ਗੀਤ ‘ ਇੱਕ ਵਾਰ ਹਾਂ ਕਰਦੇ’ ਤੀਸਰਾ ਗੀਤ ‘ਦੋ ਤਾਰਾਂ ਬੋਲਦੀਆਂ’ ਜਲੰਧਰ ਦੂਰਦਰਸ਼ਨ ਟੀ.ਵੀ ਤੇ ਨਵੇ ਸਾਲ 2015 ਰੰਗਾਰੰਗ ਪ੍ਰੋਗਰਾਮ ਵਿੱਚ ਪੇਸ਼ ਕੀਤਾ । ਜਦੋ 2016 ਵਿੱਚ ਪ੍ਰਸਿੱਧ ਰੰਗਕਰਮੀ ‘ਰਾਜਵਿੰਦਰ ਸਮਰਾਲਾ ਜੀ’ ਦੀ ਟੀਮ ਦਾ ਨਾਟਕ ਦੇਖਿਆਂ ਤਾਂ ਉਸਦੇ ਮੁਰੀਦ ਹੋ ਗਏ ਅਤੇ ਓਨਾਂ ਦੀ ਟੀਮ ਵਿਚ ਸ਼ਾਮਲ ਹੋ ਗਏ ਅਤੇ ਕਈ ਸਟੇਜਾਂ ਤੇ ਰੰਗਕਰਮੀ ਦੇ ਤੌਰ ਨਾਟਕ ਖੇਡੇ, ਅੱਜ ਵੀ ਸਟੇਜੀ ਬਰੀਕੀ ਸਿੱਖਿਆਂ ਪ੍ਰਸਿੱਧ ਰੰਗਕਰਮੀ ‘ਰਾਜਵਿੰਦਰ ਸਮਰਾਲਾ ਜੀ’ ਤੋ ਹਾਸਲ ਕਰਦੇ ਰਹਿੰਦੇ ਹਨ । ਪ੍ਰਸਿੱਧ ਚਰਚਿਤ ਡਾਇਰੈਕਟਰ ‘ਭਗਵੰਤ ਕੰਗ ਜੀ’ ਦੀ ਲਘੂ ਫ਼ਿਲਮ ‘ਤੀਵੀਆਂ’ ਵਿੱਚ ਪ੍ਰਸਿੱਧ ਅਦਾਕਾਰ ਦਿਲਾਵਰ ਸਿੱਧੂ ਨਾਲ ਕੰਮ ਕਰਨ ਦਾ ਮੌਕਾ ਮਿਲਿਆਂ। ਏਸੇ ਤਰਾਂ ਨਾਵਲ ‘ਬਾਕੀ ਸਫਾ ਪੰਜ’ ਬੂਟਾ ਸਿੰਘ ਚੌਹਾਨ ਜੀ ਦਾ ਨਾਵਲ ‘ਊਜੜੇ ਖੂਹ ਦਾ ਪਾਣੀ’ ਵਿਚ ਫਿਲਮ ਇੰਡਸਟ੍ਰੀਜ ਦੇ ਚਰਚਿਤ ਅਦਾਕਾਰ ‘ਕੁਲਦੀਪ ਨਿਆਮੀ ਜੀ’ ਨਾਲ, ਜਤਿੰਦਰ ਹਾਂਸ ਜੀ ਦੀ ਕਹਾਣੀ ਤੇ ‘ਨੰਗੇਜ਼’ ਲਘੂ ਫਿਲਮ ਵਿਚ ਸਟੂਡੀਓ “7 ਆਰ”++ ਦੇ ਬੈਨਰ ਹੇਠ ‘ਪਛਤਾਵਾਂ’ ਵਿੱਚ ਅਤੇ ਵੈੱਬਸੀਰੀਜ਼ ‘ਕਤਲ ‘ ‘ਹਰਭਜਨ ਸਿੰਘ ਖੰਨਾ’ ਦੁਆਰਾ ਨਿਰਦੇਸ਼ਕ ਕੀਤੀ ਜਾ ਰਹੀ ਹੈ, ਉਸ ਵਿਚ ਨਜ਼ਰ ਆਉਣਗੇ ਅਤੇ ਡਾਇਰੈਕਟਰ ‘ਵਿਰਾਟ ਮਾਹਲ ਜੀ’ ਵੱਲੋ ਡਾਇਰੈਕਟ ਕੀਤਾ, ਪੰਜਾਬੀ ਨਾਟਕ ‘ਮੁਕੰਦ ਬਾਜੀਗਰ’ ਵਿਚ ਬਾ ਕਮਾਲ ਅਦਾਕਾਰੀ ਦੇਖਣ ਨੂੰ ਮਿਲੇਗੀ। ਅੱਜਕੱਲ ਡਾਇਰੈਕਟਰ ‘ਵਿਰਾਟ ਮਾਹਲ’ ਦੇ ਚੈਨਲ ‘ਓਕੇ ਜੱਟਾਂ ਰੈਕਡ’ ਦੇ ਬੈਨਰ ਹੇਠ ਲੜੀਵਾਰ ਨਾਟਕ ‘ਮੁਕਲਾਵਾਂ’ ਆਪਣੇ ਕਿਰਦਾਰ ਨਿਭਾਅ ਦਰਸ਼ਕਾਂ ਦਾ ਦਿਲ ਜਿੱਤਣ ਜਾ ਰਹੇ ਹਨ। ਏਥੇ ਹੀ ਬਸ ਨਹੀ ‘ਲਫ਼ਜ ਧਾਲੀਵਾਲ’ ਕੁਦਰਤ ਪ੍ਰੇਮੀ, ਸਹਿਤਕ ਪ੍ਰੇਮੀ , ਜੀਵ ਜੰਤੂਆਂ ਨਾਲ ਮੋਹ ਮੁਹੱਬਤ ਰੱਖਣ ਵਾਲੇ ਸਾਫ ਅਕਸ ਦੇ ਇਨਸਾਨ ਹਨ। ਉਹ ਕਵੀ ਦਰਬਾਰਾਂ ਵਿੱਚ ਕਾਵਿ ਰੰਗ ਬਿਖੇਰਿਆ ਕਰਦੇ ਹਨ। 5 ਜੂਨ ਨੂੰ ‘ਲਫ਼ਜ ਧਾਲੀਵਾਲ ਜੀ’ ਦਾ ਖੂਬਸੂਰਤ ਦਮਦਾਰ ਬੁਲੰਦ ਆਵਾਜ ਵਿੱਚ ਰੁਮਾਂਟਿਕ ਗੀਤ ‘ਚੰਨ ਤਾਰਿਆਂ’ ਪ੍ਰਸਿੱਧ ਕਮੇਡੀਅਨ ਤੇ ਲੋਕ ਗਾਇਕ ‘ਫਤਹਿ ਸਿਹਾਂ’ ਦੇ ‘ਫਤਹਿ ਫਿਲਮ’ ਬੈਨਰ ਹੇਠ ਵੱਡੇ ਪੱਧਰ ਤੇ ਲੋਕ ਅਰਪਣ ਹੋਣ ਜਾ ਰਿਹਾ। ਇਸ ਨੂੰ ਸੰਗੀਤਕ ਧੁੰਨਾਂ ਨਾਲ ਸਿੰਗਾਰਿਆਂ ਹੈ ‘ਬਲੈਸ ਬੀਟ’ ਤੇ ਖੂਬਸੂਰਤ ਪੋਸਟਰ ‘ਬੋਬੀ ਵਰਮਾਂ’ ਨੇ ਤਿਆਰ ਕੀਤਾ। ‘ਲਫ਼ਜ ਧਾਲੀਵਾਲ ਜੀ’ ਨੂੰ ਬਹੁਤ ਮੁਬਾਰਕਬਾਦ, ਏਨਾਂ ਦੀਆਂ ਮਿਹਨਤਾਂ ਬੁਲੰਦੀਆਂ ਛੂਹਣ ਅਤੇ ਆਪਣੇ ਹਰ ਮੁਕਾਮ ਤੇ ਫਤਿਹ ਪਾਉਣ।
ਸ਼ਿਵਨਾਥ ਦਰਦੀ ਫ਼ਰੀਦਕੋਟ
ਫਿਲਮ ਜਰਨਲਿਸਟ
ਸੰਪਰਕ:- 9855155392
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



