ਈਦ-ਉਲ-ਫਿਤਰ

ਅਮਰਜੀਤ ਸਿੰਘ ਤੂਰ

(ਸਮਾਜ ਵੀਕਲੀ)

ਈਦ-ਉੱਲ-ਫਿਤਰ ਮਨਾਈ ਜਾਂਦੀ ਸਦੀਆਂ ਤੋਂ,
ਮੁਸਲਿਮ ਭਾਈਚਾਰੇ ਵੱਲੋਂ, ਜਦੋਂ ਖਤਮ ਹੋਵੇ, ਪਵਿਤਰ ਮਹੀਨਾ ਰਮਦਾਨ।
ਲਗਾਤਾਰ ਮਹੀਨਾ ਭਰ ਰੋਜੇ ਚਲਦੇ,
ਮਿੱਠੀ ਈਦ ਮਨਾਈ ਜਾਣੀ 22ਅਪਰੈਲ 2023 ਤੱਕ,
ਮਿੱਠੀਆਂ ਸੇਵੀਆਂ, ਮਿੱਠੇ ਦੁੱਧ ਤੇ ਸੁੱਕੇ ਮੇਵਿਆਂ ਦੇ ਬਣਦੇ ਪਕਵਾਨ।

ਪੈਗੰਬਰ ਮੁਹੰਮਦ ਦੇ ਸਮੇਂ ਤੋਂ ਈਦ ਮਨਾਉਣ ਦਾ ਚੱਲ ਰਿਹਾ ਸਿਲਸਲਾ,
ਸ਼ਵਾਲ ਮਹੀਨੇ ਦਾ ਪਹਿਲਾ ਦਿਨ ਹੁੰਦਾ ਸ਼ੁਰੂ ਇਸ ਤੋਂ ਬਾਅਦ।
ਮਹੱਤਵਪੂਰਨ ਤਿਓਹਾਰ ਹੁੰਦਾ ਮੁਸਲਿਮ ਭਰਾਵਾਂ ਦਾ,
ਅੱਲ੍ਹਾ ਨੂੰ ਖੁਸ਼ ਕਰਨ ਲਈ ਮੁਹੰਮਦ ਸਾਹਿਬ ਦੇ ਪੁੱਤਰ ਦੀ ਕੁਰਬਾਨੀ ਦੀ ਦਿਵਾਉਂਦਾ ਯਾਦ।

ਮੁਹੰਮਦ ਸਾਹਿਬ ਨੇ ਅੱਲਾ ਦੇ ਨਾਮ ਤੇ ਦਾਨ ਪੁੰਨ, ਲੋੜਵੰਦਾਂ,
ਗਰੀਬਾਂ ਦੀ ਸਹਾਇਤਾ ਲਈ ਇਬਾਦਤ ਦੀ ਮਨਾਈ ਸੀ ਈਦ।
ਪਰ ਬਾਅਦ ਵਿੱਚ ਬੜੀ ਈਦ ਤੇ ਛੋਟੀ ਈਦ ਰਲ
ਕੇ ਬਣਗੀਆਂ ਬੱਕਰ ਈਦ,
ਜਦੋਂ ਵੀ ਕਿਸੇ ਧਰਮ ਵਿੱਚ ਅੱਤ ਦਾ ਅੰਸ਼ ਰਲ ਜਾਵੇ ਬਣ ਜਾਵੇ ਹਾਲ ਅਜੀਬ।

ਪਸ਼ੂਆਂ ਤੇ ਪੰਛੀਆਂ ਤੇ ਜ਼ੁਲਮ ਦਾ ਹੋ ਗਿਆ ਰਾਗ ਪੁਰਾਣਾ,
ਨਾਨਕ ਸਾਹਿਬ ਤੇ ਬਾਦ ਦੇ ਸਾਰੇ ਗੁਰੂਆਂ ਜੁਲਮ ਖਿਲਾਫ਼ ਅਵਾਜ਼ ਉਠਾਈ ।
ਪੂਰਾ ਸਰਬੰਸ ਵਾਰਿਆ ਗੋਬਿੰਦ ਸਾਹਿਬ, ਜ਼ੁਲਮਾਂ ਦਾ ਕੀਤਾ ਸਫਾਇਆ,
ਮੁਸਲਮਾਨਾਂ, ਹਿੰਦੂਆਂ, ਸਿੱਖਾਂ ਸਾਂਝੀ ਭਗਤੀ ਲਹਿਰ ਚਲਾਈ।

ਅੱਤ ਦੇ ਨਾਮ ਤੇ ਨਵੇਂ ਰਾਜ ਬਣਦੇ ਪਰ ਹੁੰਦੇ ਕਮਜ਼ੋਰ,
ਕੋਈ ਇਨ੍ਹਾਂ ਰਾਜਾਂ ਨੂੰ ਪਸੰਦ ਨ੍ਹੀੰੰ ਕਰਦਾ।
ਆਪਸ ਵਿਚ ਹੀ ਲੜ-ਲੜ ਕੇ, ਅਪਣੀਂ ਊਰਜਾ ਖਤਮ ਕਰਨ,
ਆਖਰ ਨੂੰ ਦੁੱਖ ਪਾਉਂਦੇ, ਭੁੱਲ ਜਾਂਦੇ ਰਾਹ ਰੱਬ ਦੇ ਦਰ ਦਾ।

ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜ਼ਿਲਾ ਪਟਿਆਲਾ
ਫੋਨ ਨੰਬਰ : 9878469639

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਈਦ ਮੁਬਾਰਕ
Next articleਈਦ ਆਈ