HOME ਈਦ ਆਈ

ਈਦ ਆਈ

1
ਡਾ ਰਜਿੰਦਰ ਰੇਨੂੰ

(ਸਮਾਜ ਵੀਕਲੀ)

ਈਦ ਆਈ ਈਦ ਆਈ
ਸਭ ਦੇ ਚਿਹਰੇ ਤੇ ਰੌਣਕ ਲਿਆਈ

ਅੰਮੜੀ ਨੇ ਬਦਾਮ ਕਾਜੂ ਵਾਲੀ
ਝਟਪਟ ਚੁੱਲੇ ਤੇ ਖੀਰ ਬਣਾਈ

ਨਵਾਂ ਕੁੜਤਾ ਪਜਾਮਾ ਪਾ
ਆਮੀਰ ਨੇ ਸਿਰ ਟੋਪੀ ਸਜਾਈ

ਸ਼ਾਮ ਦਾ ਘੱਲ ਸੱਦਾ ਸਭ ਦੋਸਤਾਂ ਨੂੰ
ਘਰ ਆਪਣੇ ਉਸ ਦਾਅਵਤ ਰਖਾਈ

ਚਿੰਕੂ ,ਗੁਰਲੀਨ, ਜੌਹਨ ਨੇ ਜਾ ਸੱਜਧੱਜ
ਮਿਲ ਬਿਰਆਨੀ ,ਖੀਰ ,ਰਸਮਲਾਈ ਖਾਈ

‘ ਈਦ ਮੁਬਾਰਕ ‘ਆਖ , ਪਿਆਰ ਨਾਲ ਉਹਨਾਂ
ਫ਼ਿਰ ਗਲ ਲੱਗ ਇਕ ਦੂਜੇ ਨੂੰ ਦਿੱਤੀ ਵਧਾਈ

ਖੇਲ – ਕੁੱਦ, ਖੂਬ ਮੌਜਮਸਤੀ ਕਰ
ਸਭ ਬੱਚਿਆਂ ਨੇ ਰਲ ਅੱਜ ਈਦ ਮਨਾਈ |

ਡਾ ਰਜਿੰਦਰ ਰੇਨੂੰ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਈਦ-ਉਲ-ਫਿਤਰ
Next article” ਆਉ ਈਦ ਮਨਾਈਏ “