ਮਿਆਰੀ ਬੀਜ ਉਤਪਾਦਨ ਨੂੰ ਉਤਸਾਹਿਤ ਕਰਨ ਲਈ ਆਤਮਾ ਸਕੀਮ ਤਹਿਤ ਖੇਤੀਬਾੜੀ ਵਿਭਾਗ ਪ੍ਰਭਾਵੀ ਦੌਰਾ ਕਰਵਾਇਆ ਗਿਆ

(ਸਮਾਜ ਵੀਕਲੀ): ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬ੍ਲਾਕ ਖੰਨਾ ਜਿਲ੍ਹਾ ਲੁਧਿਆਣਾ ਵਲੋ ਡਾ ਨਰਿੰਦਰ ਸਿੰਘ ਬੈਨੀਪਾਲ ਮੁੱਖ ਖੇਤੀਬਾੜੀ ਅਫਸਰ ,ਲੁਧਿਆਣਾ ਜੀ ਦੇ ਦਿਸ਼ਾ ਨਿਰਦੇਸ਼ ਅਤੇ ਡਾ ਜਸਵਿੰਦਰ ਪਾਲ ਸਿੰਘ ਗਰੇਵਾਲ ਖੇਤੀਬਾੜੀ ਅਫਸਰ,ਖੰਨਾ ਦੀ ਅਗਵਾਈ ਹੇਠ ਬੀਜ ਫਾਰਮ,ਨਰਾਇਣਗੜ੍ਹ ਦਾ ਪ੍ਰਭਾਵੀ ਦੌਰਾ ਕਰਵਾਇਆ ਗਿਆ| ਇਹ ਪ੍ਰਭਾਵੀ ਦੌਰਾ ਆਤਮਾ ਸਕੀਮ ਤਹਿਤ ਪੰਜਾਬ ਖੇਤੀਬਾੜੀ ਯੂਨਿਵਰਸਿਟੀ,ਲੁਧਿਆਣਾ ਦੇ ਬੀਜ ਫਾਰਮ, ਨਰਾਇਣਗੜ੍ਹ ਵਿਖੇ ਕਰਵਾਇਆ ਗਿਆ|

ਇਸ ਪ੍ਰਭਾਵੀ ਦੌਰੇ ਦਾ ਮੁੱਖ ਮੰਤਵ ਕਿਸਾਨਾ ਨੂੰ ਆਪਣੇ ਖੇਤ ਵਿੱਚ ਹੀ ਮਿਆਰੀ ਬੀਜ ਉਤਪਾਦਨ ਲਈ ਉਤਸਾਹਿਤ ਕਰਨਾ ਸੀ|ਇਸ ਪ੍ਰਭਾਵੀ ਦੌਰੇ ਦੌਰਾਨ ਕਿਸਨ ਵੀਰਾ ਨੂੰ ਸੰਬੋਧਿਤ ਕਰਦੇ ਹੋਏ ਡਾ ਰੁਪਿੰਦਰ ਪਾਲ ਸਿੰਘ ਸਹਾਇਕ ਪ੍ਰੋਫ਼ੇਸਰ, ਬੀਜ ਫਾਰਮ,ਨਰਾਇਣਗੜ੍ਹ ਜੀ ਨੇ ਕਿਹਾ ਕਿ ਕਿਸਾਨ ਵੀਰਾ ਨੂੰ ਮਿਆਰੀ ਬੀਜ ਉਤਪਾਦਨ ਆਪਣੇ ਪੱਧਰ ਤੇ ਕਰਨਾ ਚਾਹੀਦਾ ਹੈ|ਓਹਨਾ ਮੌਜੂਦਾ ਝੋਨੇ ਦੀਆ ਕਿਸਮਾ ਅਤੇ ਨਵੀਆ ਕਿਸਮਾ ਦੇ ਟ੍ਰਇਲ ਵੀ ਵਿਖਾਏ|ਓਹਨਾ ਝੋਨੇ ਦੀ ਫ਼ਸਲ ਵਿੱਚ ਕਿਸਾਨ ਵੀਰਾ ਨੂੰ ਖੇਤੀ ਮਹਿਰਾ ਦੀ ਸਲਾਹ ਅਨੁਸਾਰ ਉਲ੍ਹੀਨਾਸਕ ਅਤੇ ਕੀਟਨਾਸਕ ਜਹਿਰਾ ਵਰਤਣ ਦੀ ਸਲਾਹ ਵੀ ਦਿਤੀ|

ਓਹਨਾ ਕਣਕ ਦੀ ਗ੍ਰੇਡਿੰਗ ਹੁੰਦੇ ਵੀ ਕਿਸਾਨਾ ਨੂੰ ਵਿਖਾਈ ਅਤੇ ਇਸ ਬਾਰੇ ਵਿਸਥਾਰ ਨਾਲ ਜਾਣਕਾਰੀ ਵੀ ਸਾਂਝੀ ਕੀਤੀ|ਓਹਨਾ ਕਣਕ ਦੀਆ ਸਾਰੀਆ ਕਿਸਮਾ ਦੇ ਝਾੜ੍ਹ ਅਤੇ ਬੀਮਾਰੀਆ ਦੇ ਹਮਲੇ ਬਾਰੇ ਜਾਣਕਾਰੀ ਦਿਤੀ| ਡਾ ਨਿਸ਼ਾ ਸਹਾਇਕ ਪ੍ਰੋਫ਼ੇਸਰ (ਸਬਜੀਆ) ਬੀਜ ਫਾਰਮ,ਨਰਾਇਣਗੜ੍ਹ ਜੀ ਨੇ ਘਰੇਲੂ ਬਾਗੀਚੀ ਲਈ ਸਬਜੀਆਂ ਦੀ ਕਾਸਤ ਬਾਰੇ ਜਾਣਕਾਰੀ ਦਿਤੀ|ਓਹਨਾ ਖੇਤੀਬਾੜੀ ਯੂਨਿਵਰਸਿਟੀ,ਲੁਧਿਆਣਾ ਦੇ ਬੀਜ ਫਾਰਮ, ਨਰਾਇਣਗੜ੍ਹ ਵਲੋ ਤਿਆਰ ਕੀਤੀਆਂ ਸਬਜੀਆ ਦੇ ਬੀਜ ਦੀਆ ਕਿੱਟ ਖਰੀਦਣ ਲਈ ਵੀ ਕਿਸਾਨ ਵੀਰਾ ਨੂੰ ਪ੍ਰੇਰਿਤ ਕੀਤੀ|

ਖੇਤੀਬਾੜੀ ਵਿਭਾਗ ਵਲੋ ਸਨਦੀਪ ਸਿੰਘ ਖੇਤੀਬਾੜੀ ਵਿਕਾਸ ਅਫਸਰ ਵਲੋ ਖੇਤੀਬਾੜੀ ਯੂਨਿਵਰਸਿਟੀ,ਲੁਧਿਆਣਾ ਦੇ ਬੀਜ ਫਾਰਮ, ਨਰਾਇਣਗੜ੍ਹ ਦੇ ਸਮੂਹ ਸਟਾਫ਼ ਦਾ ਧਨਵਾਦ ਕੀਤਾ ਗਿਆ| ਆਤਮਾ ਦੇ ਅਮਨਦੀਪ ਸਿੰਘ ATM ਇਸ ਮੌਕੇ ਹਾਜ਼ਿਰ ਸਨ|ਕਿਸਾਨ ਵੀਰਾ ਵਲੋ ਹਰਪਾਲ ਸਿੰਘ ਭੱਟੀ,ਹਰਦੀਪ ਸਿੰਘ,ਹਰਮਨਜੀਤ ਸਿੰਘ,ਬਲਜੀਤ ਸਿੰਘ,ਗੁਰਪ੍ਰੀਤ ਸਿੰਘ,ਗੁਰ੍ਮਿੱਤਰ ਸਿੰਘ,ਮਨਮਿੰਦਰ ਸਿੰਘ,ਜਸਪ੍ਰੀਤ ਸਿੰਘ,ਜਸਦੇਵ ਸਿੰਘ ਲਿਬੜਾ,ਸਰਬਜੀਤ ਸਿੰਘ,ਦਵਿੰਦਰ ਸਿੰਘ,ਭਗਵੰਤ ਸਿੰਘ,ਹੀਰਾ ਸਿੰਘ,ਨਾਨਕ ਸਿੰਘ,ਜਗਦੀਪ ਸਿੰਘ,ਗੁਰਪ੍ਰੀਤ ਸਿੰਘ ਹਾਜ਼ਿਰ ਸਨ|

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜਲਿਆਂਵਾਲਾ ਦੀ ਪੁਰਾਣੀ ਦਿੱਖ ਬਹਾਲ ਕਰਨ ਦੀ ਮੰਗ
Next articleਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਵੱਲੋਂ ਬੈਸਟ ਸਕੂਲ ਐਵਾਰਡ – 2021 ‘ਤੇ ਕਬਜ਼ਾ