HOME ਥੋੜਾ ਹੋਰ ਕਮਾ ਲਵਾਂ

ਥੋੜਾ ਹੋਰ ਕਮਾ ਲਵਾਂ

ਚਰਨਜੀਤ ਸਿੰਘ ਰਾਜੌਰ
(ਸਮਾਜ ਵੀਕਲੀ)
ਅਜੇ ਤਾਂ ਬਹੁਤ ਥੋੜਾ ਕਮਾਇਆ,
ਚਲ ਥੋੜਾ ਹੋਰ ਕਮਾ ਲਵਾਂ,,
ਕੱਲ ਮੁੰਡੇ ਦੇ ਸਕੂਲ ਦੀ ਫ਼ੀਸ ਹੈ ਭਰਨੀ,
ਆਪ ਤਾਂ ਪੜ੍ਹਿਆ ਨਹੀਂ ਅਣਪੜ੍ਹ ਰਿਹਾ,
ਚਲ ਮੁੰਡੇ ਨੂੰ ਪੜ੍ਹਾ ਲਵਾਂ,,
ਥੋੜਾ ਹੋਰ ਜੋਰ ਲਾ ਲਵਾਂ ।
ਸ਼ਾਮ ਦੀ ਰੋਟੀ  ਜੋਗੇ ਤਾਂ ਹੋ ਗਏ ਨੇ ਪੈਸੇ,
ਚਲ ਦਾਲ ਨਾਲ ਇਕ-ਅੱਧਾ
ਖੀਰਾ-ਮੂਲੀ ਵੀ ਰਲਾ ਲਵਾਂ,
ਅੱਜ ਅਮੀਰਾਂ ਵਾਲਾ ਖਾ ਲਵਾਂ,
ਹਾਂ ਥੋੜਾ ਹੋਰ ਕਮਾਂ ਲਵਾਂ ।
ਅੱਜ ਸ਼ਰੀਰ ਵੀ ਮਹਿਸੂਸ
 ਕੁੱਝ ਕਰ ਰਿਹਾ ਕਮਜ਼ੋਰੀ,
ਕਿਤੇ ਮੰਜੇ ਤੇ ਨਾ ਪੈ ਜਾਂ,
ਦਿਲ ਡਰੇ ਮੱਲੋ-ਜੋਰੀ,,
ਚੱਲ ਥੋੜੇ ਜਹੇ ਪੈਸੇ ,
ਦਵਾ-ਦਾਰੂ ਨੂੰ ਜੁਟਾ ਲਵਾਂ,
ਥੋੜਾ ਹੋਰ ਕਮਾਂ ਲਵਾਂ..।
ਰੇਹੜੀ ਦੀ ਕਿਸ਼ਤ ਦਾ ਵੀ ਕਰਨਾ ਜਗਾੜ,
ਚਲ ਹੋਰ ਕੰਮ ਕਰ ਮਨਾ,
ਪੈਡਲ ਤੇਜ ਮਾਰ,,
ਭਰ ਕਿਸ਼ਤਾਂ ਮੈਂ ਰੇਹੜੀ
ਨਾ ਆਪਣੇ ਕਰਾ ਲਵਾਂ,,
ਥੋੜਾ ਹੋਰ ਕਮਾ ਲਵਾਂ..।
270ਆ ਦੀ ਅੱਜ ਮੈਂ ਕਰ ਲਈ ਕਮਾਈ,
ਦਿਨੋਂ-ਦਿਨ ਵੱਧਦੀ ਜਾਵੇ ਮਹਿੰਗਾਈ,,
ਘਰਦਿਆਂ ਖਰਚਿਆਂ ‘ਚ ਕੱਖ ਨਈਓ ਬੱਚਦਾ,,
ਲੱਭ ਇਕ ਗੇੜਾ ਹੋਰ
ਕੁੱਝ ਕੱਲ ਲਈ ਬਚਾ ਲਵਾਂ,,
ਥੋੜਾ ਹੋਰ ਕਮਾ ਲਵਾਂ,,।
ਬਸ ਇਹਨਾਂ ਗੇੜਿਆਂ ‘ਚ
ਗਿੜ੍ਹੀ ਜਾਵੇ ਜ਼ਿੰਦਗਾਨੀ,
ਤੀਹਾਂ-ਪੈਂਤੀਆਂ ਦੇ ਵਿੱਚ
ਬੁੱਢੀ ਹੋ ਗਈ ਜਵਾਨੀ,,
ਖੋਰੇ ਹੋਉ ਕਿਹੜਾ ਦਿਨ
ਜਦ ਚਾਅ ਮੈਂ ਆਪਣੇ ਪੁਗਾ ਲਵਾਂ,,
ਜਦ ਰੱਜ ਕੇ ਮੈਂ ਖਾ  ਲਵਾਂ ।
ਸੂਟ ਨਵਾਂ ਮੈਂ ਸਵਾ  ਲਵਾਂ,
ਇਕ ਮਹੱਲ ਬਣਾ  ਲਵਾਂ
ਥੋੜਾ ਹੋਰ ਕਮਾ  ਲਵਾਂ,,
ਕੁਝ ਹੋਰ ਕਮਾ ਲਵਾਂ,
ਥੋੜਾ ਹੋਰ ਕਮਾ ਲਵਾਂ।
ਚਰਨਜੀਤ ਸਿੰਘ ਰਾਜੌਰ 
8427929558 .
Previous articleਦੇਸ਼ ਭਗਤ ਯੂਨੀਵਰਸਿਟੀ ਵੱਲੋਂ ਲੁਧਿਆਣਾ ਵਿਖੇ ਆਈਸੀਸੀ ਪਾਰਟਨਰਜ਼ ਮੀਟ ਦਾ ਆਯੋਜਨ
Next articleਪ੍ਰੈੱਸ ਕਲੱਬ ਕਪੂਰਥਲਾ ਵਲੋਂ ਵਣ ਉਤਸਵ ਦੇ ਸਬੰਧ ਚ ਕਰਵਾਏ ਸਮਾਗਮ ਦੌਰਾਨ ਬਾਬਾ ਸੀਚੇਵਾਲ ਨੇ ਬੂਟੇ ਲਗਾਏ