ਬਦਲੀਆਂ ਦਾ ਪੋਰਟਲ ਤਰੁੰਤ ਖੋਲਣ ਦੀ ਕੀਤੀ ਮੰਗ
ਕਪੂਰਥਲਾ ,(ਸਮਾਜ ਵੀਕਲੀ) ( ਕੌੜਾ )- ਗੌਰਮਿੰਟ ਟੀਚਰਜ ਯੂਨੀਅਨ ਕਪੂਰਥਲਾ ਦੀ ਹੰਗਾਮੀ ਮੀਟਿੰਗ ਜਿਲ੍ਹਾ ਪ੍ਰਧਾਨ ਸੁਖਚੈਨ ਸਿੰਘ ਬੱਧਣ ਦੀ ਅਗਵਾਈ ਹੇਠ ਹੋਈ। ਜਿਸ ਵਿੱਚ ਇਕੱਤਰ ਆਗੂਆਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਈ. ਟੀ. ਟੀ. ਤੋਂ ਮਾਸਟਰ ਕਾਡਰ ਦੀਆਂ ਤਰੱਕੀਆਂ ਜੋ ਪਿਛਲੇ ਲੰਬੇ ਸਮੇਂ ਪੈਂਡਿੰਗ ਹਨ। ਤਰੁੰਤ ਸ਼ੁਰੂ ਨਾ ਕੀਤੀਆਂ ਗਈਆਂ ਤਾਂ ਜ਼ੋਰਦਾਰ ਸੰਘਰਸ਼ ਵਿੱਢਿਆ ਜਾਵੇਗਾ। ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪ੍ਰਾਇਮਰੀ ਕਾਡਰ ਦੀਆਂ ਤਰੱਕੀਆਂ ਪਿਛਲੇ ਲੰਬੇ ਸਮੇਂ ਤੋਂ ਲਟਕਾ ਕੇ ਰੱਖੀਆਂ ਹਨ ਜੋ ਕਿ ਤੁਰੰਤ ਕਰਨੀਆਂ ਬਣਦੀਆਂ ਹਨ ਅਤੇ ਤੁਰੰਤ ਕੀਤੀਆਂ ਜਾਣ, ਇਸ ਤੋਂ ਇਲਾਵਾ ਵਿਭਾਗ ਵੱਲੋਂ ਅਧਿਆਪਕਾਂ ਦੀਆਂ ਬਦਲੀਆਂ ਦਾ ਪੋਰਟਲ ਤੁਰੰਤ ਖੋਲਿਆ ਜਾਵੇ। ਇਹ ਬਦਲੀ ਪ੍ਰਕਿਰਿਆ ਪਾਰਦਰਸ਼ੀ ਢੰਗ ਨਾਲ ਕੀਤੀ ਜਾਵੇ ਤਾਂ ਜੋ ਬਦਲੀ ਦੀ ਉਡੀਕ ਵਿੱਚ ਬੈਠੇ ਅਧਿਆਪਕ ਆਪਣੀਆਂ ਬਦਲੀਆਂ ਕਰਵਾ ਸਕਣ, 8886 ਰੈਗੂਲਰ ਹੋਏ ਅਧਿਆਪਕਾਂ ਨੂੰ ਸੀ.ਐਸ.ਆਰ. ਦੇ ਨਿਯਮਾਂ ਤਹਿਤ ਠੇਕਾ ਆਧਾਰਤ ਸਰਵਿਸ ਨੂੰ ਗਿਣਦਿਆਂ ਹੋਇਆ ਛੁੱਟੀਆਂ ਦਿੱਤੀਆਂ ਜਾਣ । ਇਸੇ ਤਰ੍ਹਾਂ ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਮਰਜ ਕੀਤਾ ਜਾਵੇ ,ਪੇਂਡੂ ਭੱਤੇ ਸਮੇਤ ਕੱਟੇ ਹੋਏ ਭੱਤੇ ਤੁਰੰਤ ਬਹਾਲ ਕੀਤੇ ਜਾਣ ਅਤੇ ਬਕਾਇਆ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਵੀ ਤਰੁੰਤ ਜ਼ਾਰੀ ਕੀਤੀਆਂ ਜਾਣ।ਇਸ ਮੌਕੇ ਆਗੂਆਂ ਨੇ ਐਲਾਨ ਕੀਤਾ ਕਿ ਜੇ ਸਰਕਾਰ ਨੇ ਮੁਲਾਜ਼ਮਾਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਆਉਣ ਵਾਲੀਆਂ ਜ਼ਿਮਨੀ ਚੋਣਾਂ ਵਿੱਚ ਸਮੁੱਚੇ ਪੰਜਾਬ ਦੇ ਮੁਲਾਜ਼ਮ ਜ਼ਿਮਨੀ ਚੋਣ ਵਾਲ਼ੇ ਹਲਕਿਆਂ ਵਿੱਚ ਪੱਕੇ ਡੇਰੇ ਲਾਉਣਗੇ।ਇਸ ਮੌਕੇ
ਜੀਵਨ ਜੋਤ ਮੱਲੀ ਜਿਲਾ ਜਨਰਲ ਸਕੱਤਰ ਕਪੂਰਥਲਾ ,ਜਗਮੋਹਨ ਸਿੰਘ ਜਾਂਗਲਾ ਜਿਲਾ ਪੈ੍ਸ ਸਕੱਤਰ ਕਪੂਰਥਲਾ ,ਸੁਖਦੇਵ ਸਿੰਘ ਬਲਾਕ ਪ੍ਧਾਨ ,ਕੰਵਰਦੀਪ ਸਿੰਘ ਬਲਾਕ ਪ੍ਧਾਨ ,ਜਗਜੀਤ ਸਿੰਘਬਲਾਕ ਪ੍ਧਾਨ ,
ਪਰਮਜੀਤ ਲਾਲ ਬਲਾਕ ਪ੍ਧਾਨ ,ਸੁਰਜੀਤ ਸਿੰਘ, ਹਰੀਸ਼ ਕੁਮਾਰ, ਮਨੋਜ ਕੁਮਾਰ,ਗੋਪਾਲ ਕਿ੍ਸ਼ਨ ,
ਸੁਰਿੰਦਰ ਸਿੰਘ ਔਜਲਾ ,ਨਰੇਸ਼ ਕੁਮਾਰ ,ਰਣਜੀਤ ਸਿੰਘ ਵਿਰਕ ,ਮਨਦੀਪ ਕੁਮਾਰ ,ਵਿਸ਼ਵ ਦੀਪਕ ਕਾਲੀਆ ,ਜਗਜੀਤ ਸਿੰਘ, ਦਲਬੀਰ ਸਿੰਘ ,ਦਦਾਰ ਸਿੰਘ ਦੁਰਗਾਪੁਰ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly