ਪਿਛਲੇ ਦਿਨਾਂ ’ਚ ਮੀਂਹ ਤੋਂ ਬਚਾਅ ਰਹਿਣ ਕਾਰਨ ਰਾਹਤ ਕਾਰਜਾਂ ਜੰਗੀ ਪੱਧਰ ਤੇ ਜਾਰੀ

ਪ੍ਰਸ਼ਾਸ਼ਨ ਵਲੋਂ ਪਸ਼ੂ ਧਨ ਦੀ ਸਾਂਭ ਸੰਭਾਲ ਲਈ ਵੰਡਿਆ ਜਾ ਰਿਹਾ ਸੁੱਕਾ ਚਾਰਾ
ਵੈਟਰਨਰੀ ਡਾਕਟਰਾਂ ਦੀਆਂ ਟੀਮਾਂ ਵਲੋਂ ਪਸ਼ੂਆਂ ਲਈ ਵੈਕਸੀਨ ਦੇ ਪੁਖਤਾ ਪ੍ਰਬੰਧ
ਕਪੂਰਥਲਾ , 12 ਜੁਲਾਈ (ਕੌੜਾ)-ਡਿਪਟੀ ਕਮਿਸ਼ਨਰ ਕਪੂਰਥਲਾ ਕੈਪਟਨ ਕਰਨੈਲ ਸਿੰਘ ਵਲੋਂ ਜ਼ਿਲ੍ਹੇ ਦੀ ਸਬ ਡਵੀਜ਼ਨ ਸੁਲਤਾਨਪੁਰ ਲੋਧੀ ਵਿਖੇ ਰਾਹਤ ਕਾਰਜਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਂਦਿਆਂ ਕਿਹਾ ਗਿਆ ਕਿ ਹੜ੍ਹ ਪ੍ਰਭਾਵਿਤ ਖੇਤਰ ਦੇ ਲੋਕਾਂ ਨੂੰ ਐਨ ਡੀ ਆਰ ਐਫ , ਸਿਵਲ ਤੇ ਪੁਲਿਸ ਪ੍ਰਸ਼ਾਸ਼ਨ ਦੀ ਮਦਦ ਨਾਲ ਪ੍ਰਸ਼ਾਸ਼ਨ ਵਲੋਂ ਬਣਾਏ ਗਏ 8 ਰਾਹਤ ਕੇਂਦਰਾਂ ਵਿਚ ਸਰੁੱਖਿਅਤ ਪਹੁੰਚਾਇਆ ਜਾ ਰਿਹਾ ਹੈ ।
ਪਿਛਲੇ ਦਿਨੀਂ ਬਾਰਿਸ਼ ਨਾ ਹੋਣ ਕਾਰਨ ਰਾਹਤ ਕਾਰਜਾਂ ਨੂੰ ਵਿਚ ਤੇਜ਼ੀ ਆਈ ਹੈ,ਜਿਸਦੇ ਮੱਦੇਨਜ਼ਰ ਸੁਲਤਾਨਪੁਰ ਲੋਧੀ ਤਹਿਸਲੀ ਦੇ ਪ੍ਰਭਾਵਿਤ 14 ਪਿੰਡਾਂ ਦੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਦੇ ਨਾਲ-ਨਾਲ ਰਾਹਤ ਕੇਂਦਰਾਂ ਵਿਚ ਰਾਸ਼ਨ,ਪੀਣ ਵਾਲਾ ਪਾਣੀ,ਦਵਾਈਆਂ ਦੀ ਸਹੂਲਤ ਦਿੱਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਪਸ਼ੂ ਧਨ ਦਾ ਸਾਡੇ ਜੀਵਨ ਵਿਚ ਬਹੁਤ ਵੱਡਾ ਯੋਗਦਾਨ ਹੈ ਅਤੇ ਜਿਸ ਨੂੰ ਬਚਾਉਣ ਦੇ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਖੇਤਾਬਾੜੀ ਵਿਭਾਗ ਅਤੇ ਪਸ਼ੂ ਪਾਲਣ ਵਿਭਾਗਾਂ ਦੀਆਂ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ।
ਪਾਣੀ ਤੋਂ ਪਸ਼ੂ ਧਨ ਨੂੰ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਉਣ ਲਈ ਵੈਟਰਨਰੀ ਡਾਕਟਰਾਂ ਦੀਆਂ ਟੀਮਾਂ ਦਾ ਗਠਨ ਕਰਕੇ ਉਨ੍ਹਾਂ ਨੂੰ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਪਸ਼ੂਆਂ ਦੀ ਜਾਂਚ ਦੇ ਲਈ ਭੇਜਿਆ ਜਾ ਰਿਹਾ ਹੈ, ਇਸਤੋਂ ਇਲਾਵਾ  ਜਿੱਥੇ ਵੀ ਕਿਸੇ ਪਸ਼ੂ ਨੂੰ ਜੇਕਰ ਕੋਈ ਬਿਮਾਰੀ ਨਜ਼ਰ ਆਉਂਦੀ ਹੈ ਤਾਂ ਤੁਰੰਤ ਪ੍ਰਭਾਵ ਦੇ ਨਾਲ ਵੈਕਸੀਨ ਲਗਾਈ ਜਾ ਰਹੀ ਹੈ ਤਾਂ ਜੋ ਪਸ਼ੂ ਧਨ ਨੂੰ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਇਆ ਜਾ ਸਕੇ।
ਇਸੇ ਦੌਰਾਨ ਮੁੱਖ ਖੇਤੀਬਾੜੀ ਅਫਸਰ ਡਾ.ਬਲਬੀਰ ਚੰਦ ਨੇ ਦੱਸਿਆ ਕਿ ਵਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਕੇ ਪਸ਼ੂ ਧਨ ਦੇ ਲਈ 50 ਕੁਇੰਟਲ ਸਾਇਲੇਜ਼ (ਸੁੱਕਾ ਚਾਰਾ) ਅਤੇ 70 ਕੁਇੰਟਲ ਹਰਾ ਚਾਰਾ ਵੰਡਿਆ ਗਿਆ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article ਨਵੋਦਿਆ ਵਿਦਿਆਲਿਆ ਮਸੀਤਾਂ ਪ੍ਰਵੇਸ਼ ਪ੍ਰੀਖਿਆ  ਲਈ ਜਮਾਤ ਛੇਵੀਂ ਦੇ ਦਾਖ਼ਲੇ ਲਈ ਆਨਲਾਈਨ ਫਾਰਮ ਭਰਨ ਦੀ ਪ੍ਰਕਿਰਿਆ ਸ਼ੁਰੂ 
Next articleਏਹੁ ਹਮਾਰਾ ਜੀਵਣਾ ਹੈ -333