HOME ਬੱਤਖ ਹੰਸ ਨਹੀਂ ਬਣਦੀ

ਬੱਤਖ ਹੰਸ ਨਹੀਂ ਬਣਦੀ

   (ਸਮਾਜ ਵੀਕਲੀ) 

ਵਹਿਣ ਦਰਿਆਵਾਂ ਦੇ ਮੋੜ ਦਿੰਦੇ,
ਜੋ ਹੁੰਦੇ ਸਿਦਕ ‘ਚ ਪ੍ਰਪੱਕ ਪੱਤੋ।

ਪਾਣੀ ਉੱਚੇ ਥਾਵਾਂ ਤੇ ਚਾੜ੍ਹ ਦਿੰਦੇ,
ਹੁੰਦੇ ਕਾਮੇ ਜੋ ਅਣਥੱਕ ਪੱਤੋ।

ਚੀਰ ਜਾਂਦੇ ਹਿੰਮਤੀ ਪਰਬਤਾਂ ਨੂੰ,
ਦਿੰਦੇ ਪਹਾੜ ਪਰਾਂ ਨੂੰ ਧੱਕ ਪੱਤੋ।

ਦਿੱਲਦਰੀ ਝੂਰਦੇ ਕਿਸਮਤਾਂ ਨੂੰ,
ਨਾਲੇ ਕਰਦੇ ਨੇ ਬੱਕ ਬੱਕ ਪੱਤੋ।

ਉਹ ਤਰਸਦੇ ਰਹਿੰਦੇ ਅੰਬੀਆਂ ਨੂੰ,
ਆਪ ਬੀਜ਼ ਲੈਂਦੇ ਜੋ ਅੱਕ ਪੱਤੋ।

ਰੰਗ ਖੂਨ ਦੇ ਫਿੱਕੇ ਨੇ ਪੈ ਜਾਂਦੇ,
ਪਾਉਂਦੀ ਫ਼ਰਕ ਭਰਾਵੀਂ ਚੱਕ ਪੱਤੋ।

ਬੱਤਖ ਹੰਸ ਕਦੇ ਨੀ ਬਣ ਸਕਦੀ,
ਜਿਹਨੂੰ ਅੰਗਰੇਜ਼ ਆਖਦੇ ਡੱਕ ਪੱਤੋ।

ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417

Previous articleभारतीय राजाओं का मूल्यांकनः टीपू सुल्तान
Next article(ਬੁੱਲ੍ਹਿਆ ਰੱਬ ਦਾ ਕੀ ਪਾਉਣਾ)