HOME (ਬੁੱਲ੍ਹਿਆ ਰੱਬ ਦਾ ਕੀ ਪਾਉਣਾ)

(ਬੁੱਲ੍ਹਿਆ ਰੱਬ ਦਾ ਕੀ ਪਾਉਣਾ)

4

     (ਸਮਾਜ ਵੀਕਲੀ)   ਬੁੱਲ੍ਹਿਆ ਰੱਬ ਦਾ ਕੀ ਪਾਉਣਾ, ਉਧਰੋਂ ਪੁੱਟਣਾ਼ ਇੱਧਰ ਲਾਉਣਾ। ਭਟਕੇ ਮਨ ਨੂੰ ਸਮਝਾਉਣਾ। ਸਦੀਆਂ ਪਹਿਲਾਂ ਬੁੱਲੇ ਸ਼ਾਹ ਦੀ ਕਾਫੀ ਦੇ ਇਸ ਟੋਟਕੇ ਨੇ ਥੋੜੇ ਜਿਹੇ ਸ਼ਬਦਾਂ ਵਿੱਚ ਹੀ ਇੱਕ ਨਵੀਂ ਗੱਲ ਕਹਿ ਦਿੱਤੀ ਕਿ ਤੂੰ ਗਲਤ ਰਾਹਾਂ ਤੇ ਚੱਲਕੇ, ਵਿਸ਼ੇ-ਵਿਕਾਰਾਂ ਵਿਚ ਪੈ ਕੇ,ਜ਼ਮੀਨਾਂ ਜਾਇਦਾਦਾਂ ਲਈ,ਕਬੀਲਾ ਲੜਾਈਆਂ ਕਰਦਾ, ਚੌਧਰ ਵਿੱਚ ਆਪਣੇ ਹਮਸਫ਼ਰਾਂ ਨੂੰ ਮਾਰਦਾ, ਨਸ਼ਿਆਂ-ਪੱਤਿਆਂ ਵਿੱਚ ਪੈ ਕੇ, ਅਸਲੀ ਰਾਹ ਤੋਂ ਭਟਕ ਗਿਆ ਹੈਂ। ਅਸਲੀ ਮਾਰਗ ਪ੍ਰਭੂ ਪ੍ਰਮਾਤਮਾ ਨੂੰ ਮਿਲਣ ਦਾ ਹੈ, ਬਹੁਤ ਆਸਾਨ ਹੈ,ਬਸ ਉਸ ਨੂੰ ਮਨ ਵਿੱਚ ਵਸਾਉਣਾ ਹੈ। ਕੋਈ ਅਡੰਬਰ ਕਰਨ ਦੀ ਲੋੜ ਨਹੀਂ। ਇਸ ਮਾਰਗ ਤੇ ਚੱਲਣ ਲਈ ਕਾਮ ਕਰੋਧੁ ਲੋਭ ਮੋਹ ਅਹੰਕਾਰ ਵਰਗੇ ਵਿਸ਼ੇ-ਵਿਕਾਰ ਤਿਆਗਣੇ ਪੈਂਦੇ ਹਨ,ਲੋੜ ਮੁਤਾਬਕ ਰੱਬ ਕੋਲੋਂ ਮੰਗੋ,ਅਵੱਸ਼ ਮਿਲੇਗਾ। ਪਰਉਪਕਾਰ ਅਪਣੇ ਵਿਤ ਮੂਜਬ ਕਰਦੇ ਜਾਓ,ਕੁੱਝ ਨਹੀਂ ਘੱਟਦਾ।ਮਾਲਕ ਦੇ ਦਰ ਤੇ ਕਿਸੇ ਚੀਜ਼ ਦਾ ਘਾਟਾ ਨਹੀਂ। ਆਲੇ ਦੁਆਲੇ, ਸਮਾਜ ਵਿੱਚ ਆਨੰਦਦਾਇਕ, ਖੁਸ਼ੀਆਂ ਭਰਪੂਰ ਮਾਹੌਲ ਬਣਦਾ ਹੈ। ਬਾਬੇ ਨਾਨਕ ਨੇ ਉਨ੍ਹਾਂ ਵੇਲਿਆਂ ਵਿੱਚ,ਪਿਤਾ ਜੀ ਦੁਆਰਾ ਸੌਦਾ ਲਿਆਉਣ ਵਾਸਤੇ ਬੀਹ ਰੁਪਏ ਦਾ ਸਾਧੂਆਂ, ਸੰਤਾਂ ਅਤੇ ਗਰੀਬਾਂ ਵਿੱਚ ਲੰਗਰ ਵਰਤਾ ਦਿੱਤਾ,ਐਸੀ ਪਿਰਤ ਪਾਈ, ਗੁਰੂ ਘਰਾਂ ਵਿੱਚ ਪੂਰੀ ਦੁਨੀਆਂ ਵਿੱਚ ਅੱਜ ਵੀ ਫ੍ਰੀ ਲੰਗਰ ਲਗਾਏ ਜਾਂਦੇ ਹਨ। ਬਿਪਤਾਵਾਂ ਵਿੱਚ ਭਾਈ ਰਵੀ ਸਿੰਘ ਜੀ, ਡੁਬਈ ਵਾਲੇ ਜੀ ਐੱਸ ਓਬਰਾਏ ਸਾਹਿਬ ਅਤੇ,ਸਰਹਿੰਦ ਵਾਲੇ ਸਤਪਾਲ ਸਿੰਘ ਜੀ ਸਮਾਜਸੇਵੀ, ਅਤੇ ਹੋਰ ਅਨੇਕਾਂ ਸਮਾਜ ਸੇਵੀ ਸੰਸਥਾਵਾਂ,ਕੈਂਪ ਲਗਾਕੇ ਦੀਨ ਦੁਖੀਆਂ ਦੀ ਹਰ ਪ੍ਰਕਾਰ ਨਾਲ ਸਹਾਇਤਾ ਕਰਦੇ ਹਨ।

ਅਮਰਜੀਤ ਸਿੰਘ ਤੂਰ ਪਿੰਡ ਕੁਲਬੁਰਛਾਂਜ਼ਿਲਾ ਪਟਿਆਲਾ। ਹਾਲ-ਆਬਾਦ ਬ੍ਰਿਸਬੇਨ, ਆਸਟ੍ਰੇਲੀਆ ਫੋਨ ਨੰਬਰ : 9878469639

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਬੱਤਖ ਹੰਸ ਨਹੀਂ ਬਣਦੀ
Next article*ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੇ ਲੋੜਵੰਦ ਵਿਦਿਆਰਥੀਆਂ ਨੂੰ 4 ਲੱਖ 50 ਹਜ਼ਾਰ ਰੁਪਏ ਦੀਆਂ ਬਰਸਰੀਆਂ ਪ੍ਰਦਾਨ*