ਸ਼ਾਹਕੋਟ (ਸਮਾਜ ਵੀਕਲੀ) (ਹਰਜਿੰਦਰ ਸਿੰਘ ਚੰਦੀ)- ਥਾਣਾ ਸ਼ਾਹਕੋਟ ਵਿਖੇ ਗੁਰਭੇਜ ਸਿੰਘ ਭੇਜਾ ਪੁੱਤਰ ਤਰਸੇਮ ਸਿੰਘ ਵਾਸੀ ਪਿੰਡ ਬਾਜਵਾ ਕਲਾਂ ਥਾਣਾ ਸ਼ਾਹਕੋਟ ਦੀ ਥਾਣੇ ਵਿਚ ਹੋਈ ਮੌਤ ਸਬੰਧੀ ਸਪਸ਼ਟੀਕਰਨ ਦਿੰਦਿਆਂ ਡੀ ਐਸ ਪੀ ਓਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਗੁਰਭੇਜ ਸਿੰਘ ਥਾਣੇ ਵਿੱਚ ਬਤੌਰ ਪ੍ਰਾਈਵੇਟ ਸਫਾਈ ਸੇਵਕ /ਪਾਣੀ ਪਿਲਾਉਣ ਦਾ ਕੰਮ ਕਰੀਬ ਪਿਛਲੇ ਤਿੰਨ ਮਹੀਨਿਆਂ ਤੋਂ ਕਰਦਾ ਸੀ। ਜਿਸ ਨੇ 4 ਜੁਲਾਈ ਨੂੰ ਸਟਾਫ ਨੂੰ ਦੱਸਿਆ ਕਿ ਉਹ ਪਿੰਡ ਦਾਨੇਵਾਲ ਵਿਖੇ ਮੇਲਾ ਦੇਖਣ ਲਈ ਜਾ ਰਿਹਾ ਹੈ। ਇਸ ਉਪਰੰਤ 6 ਜੁਲਾਈ ਨੂੰ ਬਾਰਿਸ਼ ਤੋਂ ਬਾਅਦ ਗਰਮੀ ਸਮੇਂ ਪਤਾ ਲੱਗਿਆ ਥਾਣੇ ਦੇ ਪਿਛਲੇ ਪਾਸੇ ਕੋਈ ਸਮੈਲ ਆ ਰਹੀ ਸੀ ਚੈੱਕ ਕੀਤਾ ਤੇ ਥਾਣੇ ਦੇ ਉੱਪਰ ਬਣੀਆਂ ਪੌੜੀਆਂ ਜਿਸ ਦਾ ਦਰਵਾਜ਼ਾ ਖੁੱਲਾ ਸੀ ਨੇੜੇ ਪਏ ਕੈਨੀਆ ਤੇ ਬੋਰੀਆਂ ਉੱਪਰ ਗੁਰਭੇਜ ਸਿੰਘ ਪਿਆ ਸੀ। ਡੀ ਐਸ ਪੀ ਮੁਤਾਬਕ ਮੁਢਲੇ ਹਾਲਾਤਾਂ ਤੋਂ ਕੋਈ ਜਹਿਰੀਲੀ ਚੀਜ਼ ਕੱਟਣ ਜਾਂ ਹਾਰਟ ਅਟੈਕ ਨਾਲ ਮੋਤ ਹੋਈ ਜਪਦੀ ਸੀ । ਪੁਲਿਸ ਵੱਲੋਂ ਵਾਰਸਾਂ ਨਾਲ ਰਾਬਤਾ ਕਾਇਮ ਕੀਤਾ ਤੇ ਵਾਰਸ ਥਾਣਾ ਆਏ ਤੇ ਮਿਰਤ ਦੇਹ ਨੂੰ ਚੈੱਕ ਕਰਾਉਣ ਤੋਂ ਬਾਅਦ ਸਿਵਲ ਹਸਪਤਾਲ ਨਕੋਦਰ ਤੋਂ ਪੋਸਟਮਾਰਟਮ ਕਰਵਾ ਕੇ 7 ਜੁਲਾਈ ਨੂੰ ਦੀ ਸ਼ਾਮ ਨੂੰ ਰੀਤੀ ਰਿਵਾਜਾਂ ਮੁਤਾਬਿਕ ਮਿਰਤਕ ਦੇਹ ਦਾ ਪਿੰਡ ਸੰਸਕਾਰ ਕੀਤਾ ਗਿਆ। ਉਂਕਾਰ ਸਿੰਘ ਬਰਾੜ ਨੇ ਸਪਸ਼ਟੀਕਰਨ ਦਿੰਦਿਆਂ ਦੱਸਿਆ ਕਿ ਗੁਰਭੇਜ ਸਿੰਘ ਦੀ ਮੌਤ ਮੁਢਲੇ ਤੌਰ ਤੋਂ ਸਪਸ਼ਟ ਹੁੰਦੀ ਹੈ ਕਿ ਕਿਸੇ ਜਰੀਲੇ ਜੀਵ ਵਗੈਰਾ ਕੱਟਣ ਜਾਂ ਹਟੈਕ ਹੋਣ ਨਾਲ ਕੋਈ ਜਪਦੀ ਹੈ । ਇਹ ਸਰੀਰਕ ਤੌਰ ਤੇ ਤੰਦਰੁਸਤ ਸੀ ਤੇ ਸ਼ਾਹਕੋਟ ਵਿਖੇ ਰੋਜ਼ਾਨਾ ਕਸਰਤ ਕਰਨ ਲਈ ਵੀ ਥਾਣੇ ਦੇ ਕੰਮ ਕਾਰ ਤੋਂ ਸਮਾਂ ਕੱਢ ਕੇ ਜਾਂਦਾ ਸੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



