HOME ਗਾਇਕ ਰਮਨ ਪੰਨੂ ਦਾ ਨਵਾਂ ਗੀਤ “ਪੰਜਾਬ ਟੂ ਲੰਡਨ ” ਜਲਦੀ ਹੋ...

ਗਾਇਕ ਰਮਨ ਪੰਨੂ ਦਾ ਨਵਾਂ ਗੀਤ “ਪੰਜਾਬ ਟੂ ਲੰਡਨ ” ਜਲਦੀ ਹੋ ਰਿਹਾ ਰਿਲੀਜ਼

2
ਲੰਡਨ   (ਸਮਾਜ ਵੀਕਲੀ)  ( ਰਾਜਵੀਰ ਸਮਰਾ)- ਲੰਡਨ ਤੋਂ ਪੰਜਾਬ ਤੱਕ ਆਪਣੀ ਅਵਾਜ਼ ਦੇ ਜਾਦੂ ਨਾਲ ਲੋਕਾਂ ਦੇ ਦਿਲ ਜਿੱਤਣ ਆ ਰਹੇ ਹਨ ਗਾਇਕ ਰਮਨ ਪੰਨੂ, ਜੋ ਆਪਣੇ ਨਵੇਂ ਗੀਤ “ਪੰਜਾਬ ਟੂ ਲੰਡਨ” ਨਾਲ ਸ਼ੋਤਿਆਂ ਨੂੰ ਇੱਕ ਨਵਾਂ ਅਨੁਭਵ ਦੇਣ ਲਈ ਤਿਆਰ ਹਨ। ਇਹ ਗੀਤ ਗੋਲਡਨ ਵਿਰਸਾ ਯੂ ਕੇ ਕੇ ਵੱਲੋਂ ਪੇਸ਼ ਕੀਤਾ ਜਾ ਰਿਹਾ ਹੈ। ਗੀਤ ਦੇ ਬੋਲ ਲਿਖੇ ਹਨ ਰਾਜਵੀਰ ਸਮਰਾ ਨੇ, ਜਿਨ੍ਹਾਂ ਦੀ ਲਿਖਤ ਹਮੇਸ਼ਾ ਹੀ ਦਿਲ ਨੂੰ ਛੂਹਣ ਵਾਲੀ ਰਹੀ ਹੈ। ਮਿਊਜ਼ਿਕ ਮਿਊਜਿਕ ਇੰਜੀਨੀਅਰ ਵੱਲੋਂ ਤਿਆਰ ਕੀਤਾ ਗਿਆ ਹੈ ਜੋ ਗੀਤ ਨੂੰ ਹੋਰ ਵੀ ਖੂਬਸੂਰਤ ਬਣਾਉਂਦਾ ਹੈ। ਵੀਡੀਓ ਦੀ ਦਿਸ਼ਾ ਹਨੀ ਹਰਦੀਪ ਨੇ ਸੰਭਾਲੀ ਹੈ, ਜਦਕਿ ਪ੍ਰੋਡਕਸ਼ਨ ਦੀ ਜ਼ਿੰਮੇਵਾਰੀ ਰਾਜਨਦੀਪ ਕੌਰ ਸਮਰਾ ਅਤੇ ਸੱਜਣ ਸ਼ਰਮਾ ਨੇ ਨਿਭਾਈ ਹੈ। ਇਸ ਗੀਤ ਲਈ ਵਿਸ਼ੇਸ਼ ਧੰਨਵਾਦ ਬਿੱਟੂ ਢੇਸੀ ਨੂੰ ਦਿੱਤਾ ਗਿਆ ਹੈ। ਪੋਸਟਰ ਵਿਚ ਰਮਨ ਪੰਨੂ ਦੀ ਦਿਲਕਸ਼ ਅੰਦਾਜ਼ ਅਤੇ ਬੈਕਗ੍ਰਾਊਂਡ ਵਿਚ ਪੰਜਾਬ ਦੀ ਧਰਤੀ ਅਤੇ ਲੰਡਨ ਦਾ ਫੇਮਸ ਟਾਵਰ ਬਰਿਜ਼ ਗੀਤ ਦੇ ਨਾਂ ਅਨੁਸਾਰ ਦੁਨੀਆਂ ਦੇ ਦੋ ਕੌਣਿਆਂ ਨੂੰ ਜੋੜਦੇ ਹਨ। ਇਸ ਗੀਤ ਦੀ ਵੀਡੀਓ ਇੰਗਲੈਂਡ ਦੇ ਵੱਖ ਵੱਖ ਲੋਕੇਸਨਾ ਤੇ ਕੀਤੀ ਗਈ ਹੈ  ਸ਼ਰੋਤਿਆਂ ਨੂੰ ਇਹ ਗੀਤ ਜਲਦੀ ਹੀ ਮਿਊਜ਼ਿਕ ਪਲੇਟਫਾਰਮਾਂ ‘ਤੇ ਸੁਣਨ ਨੂੰ ਮਿਲੇਗਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸਫਾਈ ਸੇਵਕ ਦੀ ਮੌਤ ਤੇ ਡੀ ਐਸ ਪੀ ਓਂਕਾਰ ਸਿੰਘ ਬਰਾੜ ਨੇ ਸਪਸ਼ਟੀਕਰਨ ਦਿੱਤਾ
Next articleਧਾਰਮਿਕ ਪ੍ਰੀਖਿਆ ‘ਚ ਮੱਲਾਂ ਮਾਰਨ ਵਾਲੇ ਵਿਦਿਆਰਥੀ ਸਨਮਾਨਿਤ