(ਸਮਾਜ ਵੀਕਲੀ)
ਜਦੋਂ ਤੇਰੀ ਆਮਦ ਹੋਈ ਸੀ
ਮੈਂ ਖੁਸ਼ਬੂ ਖੁਸ਼ਬੂ ਹੋਈ ਸੀ
ਪਤੀ ਸੀ ਜੋ ਉਹ ਪਿਤਾ ਬਣਿਆ
ਮੈਂ ਮਾਂ ਸੰਪੂਰਨ ਹੋਈ ਸੀ
ਤੇਰਾ ਚਿਹਰਾ ਜਦੋਂ ਮੈਂ ਤੱਕਿਆ
ਮੇਰੀ ਅਜੀਬ ਅਵਸਥਾ ਹੋਈ ਸੀ
ਖੁਸ਼ੀ ਚ ਆ ਇੱਕ ਅੱਖ ਹੱਸੀ
ਪਰ ਦੂਜੀ ਅੱਖ ਮੇਰੀ ਰੋਈ ਸੀ
ਧੀ ਹੁੰਦੀ ਕੌੜੀ ਵੇਲ ਜਿਹੀ
ਤੂੰ ਦਿਨਾਂ ਚ ਵੱਡੀ ਹੋਈ ਸੀ
ਧੀ ਹੁੰਦੀ ਬੇਗਾਨਾ ਧਨ ਲੋਕੋ
ਤੂੰ ਵਿਆਹੁਣ ਜੋਗੀ ਹੋਈ ਸੀ
ਜਿਸ ਦਿਨ ਤੂੰ ਡੋਲੀ ਬੈਠੀ ਸੀ
ਮੈਂ ਹੁਬਕੀ ਹੁਬਕੀ ਰੋਈ ਸੀ
ਤੇਰਾ ਸੋਹਣਾ ਪਤੀ ਪਰਿਵਾਰ ਸਾਰਾ
ਤੱਕ ਮੈਨੂੰ ਖੁਸ਼ੀ ਵੀ ਹੋਈ ਸੀ
ਅੱਜ ਚਿਹਰੇ ਤੇ ਹਾਸਾ ਫਿੱਕਾ ਜਿਹਾ
ਕੁਰਬੁਲ ਕੁਰਬਲ ਹੋਈ ਸੀ
ਤੂੰ ਕਾਹਤੋਂ ਸਾਥੋਂ ਵਿਛੜ ਗਈ
ਜਿੰਦ ਬੋਟੀ ਬੋਟੀ ਹੋਈ ਸੀ
ਤੂੰ ਗੁਰ ਚਰਨਾਂ ‘ਚ ਸੁਖੀ ਵਸੇ
ਕਿਰਨ ਕਰਦੀ ਸਦਾ ਅਰਜੋਈ ਸੀ
ਕੁਲਵਿੰਦਰ (ਕਿਰਨ) ਲੁਧਿਆਣਾ


